ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ

ਕੈਪਸ਼ਨ-ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋ ਵਿੱਤ ਮੰਤਰੀ ਦਾ ਪੁਤਲਾ ਫੂਕਦੇ ਹੋਏ ਅਧਿਆਪਕ ਆਗੂ

ਪੰਜਾਬ ਸਰਕਾਰ ਵਿਰੁੱਧ ਜੰਮ ਕੇ ਕੀਤੀ ਨਾਰੇਬਾਜੀ

ਪੇ ਕਮਿਸ਼ਨ ਮੰਗ ਪੂਰੀ ਨਾ ਹੋਣ ਤੇ 21 ਜੁਲਾਈ ਨੂੰ ਹੋਵੇਗਾ ਮੁੱਖ ਮੰਤਰੀ ਦਾ ਘਿਰਾਓ-ਅਧਿਆਪਕ ਆਗੂ

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਵਲੋਂ ਕੀਤੇ ਮੁਲਾਜ਼ਮ ਵਰਗ ਨਾਲ ਪੇਅ ਕਮਿਸ਼ਨ ਦੇ ਨਾਮ ਉੱਤੇ ਕੀਤੇ ਧੋਖੇ ਦੀ ਨੂੰ ਬਰਦਾਸ਼ਤ ਨਹੀਂ.ਕੀਤਾ ਜਾਵੇਗਾ ਅਤੇ ਅਤੇ ਸਰਕਾਰ ਦੇ ਵਿਰੋਧ ਵਜੋਂ ਪੰਜਾਬ ਰਾਜ ਅਧਿਆਪਕ ਗੱਠਜੋੜ ਵੱਲੋਂ13 ਜੁਲਾਈ ਦੇ ਕੀਤੇ ਜਾ ਰਹੇ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਦੀ ਲੜੀ ਤਹਿਤ ਸੁਲਤਾਨਪੁਰ ਲੋਧੀ ਵਿੱਚ ਵੱਡੀ ਪੱਧਰ ਤੇ ਈ. ਟੀ.ਟੀ.ਅਧਿਆਪਕ,ਈ ਟੀ ਯੂ, ਮਾਸਟਰ ਕੇਡਰ ਯੂਨੀਅਨ, ਬੀ ਐਡ ਫ਼ਰੰਟ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

ਵੱਖ ਵੱਖ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੇ ਕਮਿਸ਼ਨ ਦਾ ਲਾਭ ਲੈਣ ਲਈ 2.59 ਅਤੇ 2.25 ਫਾਰਮੂਲੇ ਵਿੱਚੋਂ ਇੱਕ ਆਪਸ਼ਨ ਚੁਣਨ ਲਈ ਕਿਹਾ ਜਾ ਰਿਹਾ ਹੈ। ਪਰ ਕੋਈ ਵੀ ਅਧਿਆਪਕ ਆਪਸ਼ਨ ਫਾਰਮ ਨਹੀਂ ਭਰੇਗਾ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇਂ ਸਾਢੇ ਚਾਰ ਸਾਲ ਤੋਂ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ।ਸਰਕਾਰ ਨੇ ਜੋ ਪੇ ਕਮਿਸ਼ਨ ਦੀ ਰਿਪੋਰਟ ਬਣਾਈ ਹੈ,ਪਿਛਲੀਆਂ ਸਭ ਪੇ ਕਮਿਸ਼ਨ ਦੀਆਂ ਰਿਪੋਰਟਾਂ ਤੋਂ ਬਹੁਤ ਮਾੜੀ ਬਣਾਈ ਹੈ।ਸਰਕਾਰ ਨੇ ਸਮੁੱਚੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਜੇਕਰ ਪੰਜਾਬ ਸਰਕਾਰ ਨੇ ਪੇ ਕਮਿਸ਼ਨ ਦੀ ਰਿਪੋਰਟ ਦਰੁਸਤ ਕਰਕੇ ਤੁਰੰਤ ਲਾਗੂ ਨਾ ਕੀਤੀ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪੇ ਕਮਿਸ਼ਨ ਦੀ ਸਹੀ ਰਿਪੋਰਟ ਲਾਗੂ ਨਾ ਕੀਤੀ ਤਾਂ 21 ਜੁਲਾਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਰੇਬਾਜੀ ਕੀਤੀ ਗਈ ਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਵੀ ਫੂਕਿਆ ਗਿਆ।

ਇਸ ਮੌਕੇ ਉਹਨਾਂ ਪੰਜਾਬ ਸਰਕਾਰ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ ਗਈ।ਇਸ ਮੌਕੇ ਉਹਨਾਂ ਪੰਜਾਬ ਸਰਕਾਰ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਬੁਲਾਰਿਆਂ ਵਿੱਚ ਸ਼੍ਰੀ ਸੁਰਜੀਤ ਸਿੰਘ,ਸੁਖਦੇਵ ਸਿੰਘ ਸੰਧੂ,ਰਵੀ ਵਾਹੀ,ਰਸ਼ਪਾਲ ਸਿੰਘ ਵੜੈਚ,ਨਰੇਸ਼ ਕੋਹਲੀ ਆਦਿ ਤੋਂ ਇਲਾਵਾ ਜਨਰਲ ਸਕੱਤਰ ਇੰਦਰਜੀਤ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ , ਸ਼ਿੰਦਰ ਸਿੰਘ ,ਅਵਤਾਰ ਸਿੰਘ ਹੈਬਤਪੁਰ,ਕੰਵਲਪ੍ਰੀਤ ਸਿੰਘ ਕੌੜਾ, ਪਰਮਿੰਦਰ ਸਿੰਘ ਸੈਦਪੁਰ,ਗੁਰਪ੍ਰੀਤ ਸਿੰਘ ਮੰਗੂਪੁਰ,ਲਖਵਿੰਦਰ ਸਿੰਘ ਟਿੱਬਾ, ਗੁਰਜੀਤ ਸਿੰਘ ਗੋਪੀਪੁੁਰ,ਕਰਮਜੀਤ ਗਿੱਲ,ਪੰਕਜ ਮਰਵਾਹਾ,ਹਰਵਿੰਦਰ ਸਿੰਘ,ਜਗਜੀਤ ਸਿੰਘ ,ਵਰਿੰਦਰ ਸਿੰਘ ,ਸੁਖਨਿੰਦਰ ਸਿੰਘ, ਸੁਖਦੀਪ ਸਿੰਘ ਬੂਲਪੁਰ, ਸਰਬਜੀਤ ਸਿੰਘ ਅਮਰਕੋਟ, ਤਰਲੋਚਨ ਸਿੰਘ,ਭਪਿੰਦਰ ਸਿੰਘ ਸੇਚਾਂ, ਗੁਰਸ਼ਰਨ ਸਿੰਘ,ਬਿਕਰਮਜੀਤ ਸਿੰਘ,ਹਰਜਿੰਦਰ ਸਿੰਘ,ਮਨਦੀਪ ਕੁਮਾਰ,ਰੰਗੇਜ ਸਿੰਘ,ਵਿਸ਼ਵ ਦੀਪਕ ਕਾਲੀਆ,ਕੁਲਬੀਰ ਸਿੰਘ,ਜਸਵਿੰਦਰ ਸਿੰਘ,ਰਜਿੰਦਰ ਸਿੰਘ,ਹਰਭਜਨ ਸਿੰਘ,ਦਵਿੰਦਰ ਕੁਮਾਰ,ਗੁਰਪ੍ਰੀਤ ਸਿੰਘ,ਸਤੀਸ਼ ਕੁਮਾਰ,ਦਰਸ਼ਨ ਲਾਲ, ਦੀਪਕ ਚਾਵਲਾ,ਮਨਜੀਤ ਦਾਸ,ਅਜੈ ਗੁਪਤਾ, ਬਿਕਰਮਜੀਤ ਸਿੰਘ,ਗੁਰਦੇਵ ਸਿੰਘ,ਸਤਵਿੰਦਰ ਸਿੰਘ,ਬਨਵਾਰੀ ਲਾਲ,ਕੁਲਵਿੰਦਰ ਕੌਰ,ਅੰਜਨਾ ਠਾਕੁਰ,ਨਵਜੀਤ ਕੌਰ,ਹਰਵਿੰਦਰਜੀਤ ਕੌਰ,ਸੁਖਬੀਰ ਕੌਰ,ਮਨਜੀਤ ਕੌਰ,ਕੁਲਜੀਤ ਕੌਰ,ਪੂਜਾ ਚਾਵਲਾ,ਰਣਜੀਤ ਕੌਰ ਡਡਵਿੰਡੀ,ਕਮਲਜੀਤ ਕੌਰ,ਅਰਵਿੰਦਰ ਕੌਰ ਆਦਿ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰੀਆਂ ਬੁਣਨਾ
Next articleਸਾਵਣ