ਤਲਵਾਰ ਨੂੰ ਮਾਰ ਕਰਦੀ ਕਲ਼ਮ ਦੀ ਧਾਰ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)- ਕਲ਼ਮ ਦੀ ਧਾਰ ਤਲਵਾਰ ਨਾਲੋਂ ਤੇਜ਼ ਹੁੰਦੀ ਹੈ ਅਤੇ ਇੱਕ ਕਲ਼ਮ ਹੀ ਹੈ ਜੋ ਤੋਪਾਂ ਦੇ ਮੂੰਹ ਵੀ ਬੰਦ ਕਰਵਾ ਸਕਦੀ ਹੈ ਮੈਂ ਨਹੀਂ ਕਹਿੰਦਾ ਇਤਿਹਾਸ ਗਵਾਹ ਹੈ।

       ਦੁਨੀਆਂ ਦਾ ਪਹਿਲਾ ਅਤੇ ਆਖਰੀ ਜ਼ਫ਼ਰਨਾਮਾ ਜੋ ਕਿ ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ, ਆਪਣੇ ਆਪ ਵਿੱਚ ਵਿਲੱਖਣ ਇਸ ਜ਼ਫ਼ਰਨਾਮੇ ਨੂੰ ਪੜ੍ਹ ਕੇ ਬਾਦਸ਼ਾਹ ਔਰੰਗਜ਼ੇਬ ਦੀ ਰੂਹ ਤੱਕ ਕੰਬ ਗਈ ਸੀ।
ਕਈ ਵਾਰ ਕਿਸੇ ਨੂੰ ਨੀਂਦ ਤੋਂ ਜਗਾਉਣ ( ਜ਼ਮੀਰ ਦੇ ਸੁੱਤੇ ਲੋਕਾਂ) ਲਈ ਕਲ਼ਮ ਰਾਹੀਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਆਜ਼ਾਦ ਭਾਰਤ ਵਿੱਚ ਲੇਖਣੀਂ ਰਾਹੀਂ ਆਪਣੀ ਗੱਲ ਰੱਖਣ ਦਾ ਅਧਿਕਾਰ ਹਰ ਇੱਕ ਨੂੰ ਹੈ।
   ਇੱਕ ਬੱਚੇ ਦਾ ਚਾਬੀ ਵਾਲਾ ਖਿਡਾਉਣਾ ਜਿਸ ਦੀ ਜਦੋਂ ਚਾਬੀ ਭਰੀ ਜਾਂਦੀ ਹੈ ਤਾਂ ਬੱਚੇ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਆਪਾਂ ਬੱਚੇ ਦੇ ਚਿਹਰੇ ਤੇ ਹਾਸਿਆਂ ਦੀ ਕਿਲਕਾਰੀ ਦੇਖਣ ਲਈ ਵਾਰ ਵਾਰ ਉਸ ਦੇ ਖਿਡਾਉਣੇ ਦੀ ਚਾਬੀ ਭਰਦੇ ਹਾਂ, ਸਾਡੀ ਮਾੜੀ ਤਕਦੀਰ ਸਾਡੇ ਪੰਜਾਬ ਦੀ ਹਾਸਿਆਂ ਵਾਲ਼ੀ ਚਾਬੀ ਗੁੰਮ ਹੋ ਚੁੱਕੀ ਹੈ ਅਤੇ ਇਹੀ ਹਾਲ ਪੂਰੇ ਦੇਸ਼ ਦਾ ਹੈ, ਹਰ ਪਾਸੇ ਮਹਿੰਗਾਈ, ਭ੍ਰਿਸ਼ਟਾਚਾਰ, ਨਸ਼ਿਆਂ, ਦਾ ਬੋਲਬਾਲਾ ਹੈ, ਇਨਸਾਨੀ ਕਦਰਾਂ-ਕੀਮਤਾਂ ਦਾ ਕੋਈ ਮੁੱਲ ਨਹੀਂ ਰਹਿ ਗਿਆ ਜਾਪਦਾ ਹੈ, ਆਪਣੇ ਫਾਇਦੇ ਲਈ ਇੱਕ ਦੂਜੇ ਨੂੰ ਵੱਢਣ ਤੱਕ ਦੀ ਹੋੜ ਲੱਗੀ ਹੋਈ ਹੈ, ਧੀਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਬਾਕੀ ਦੀ ਰਹਿੰਦੀ ਜ਼ਿੰਦਗੀ ਧੱਕੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ, ਲੁੱਟ ਪੁੱਟ ਦੀਆਂ ਘਟਨਾਵਾਂ ਆਮ ਹਨ, ਸਰਕਾਰੀ ਸਹੂਲਤਾਂ ਦੇ ਨਾਂਅ ਤੇ ਕਾਗ਼ਜ਼ੀ ਸ਼ੇਰ ਘੁੰਮਦਾ ਨਜ਼ਰ ਆਉਂਦਾ ਹੈ, ਲੀਡਰ ਲੋਕ ਆਪਣੀ ਜੇਬ ਭਰਨ ਵਿੱਚ ਲੱਗੇ ਹੋਏ ਹਨ ਜ਼ੋ ਕਿ ਲੀਡਰ ਨਾਮ ਦੀ ਪਰਿਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਸਮਝਦੇ। ਇਹ  ਹੁਣ ਤੱਕ ਸਾਡੀ ਪੰਜਤੱਰ ਵਰਿਆਂ ਦੀ ਆਜ਼ਾਦੀ ਦਾ ਕੋੜਾ ਸੱਚ ਆਪ ਜੀ ਦੇ ਮੂਹਰੇ ਰੱਖਿਆ।
ਕਾਸ਼ ਮੇਰੇ ਦੇਸ਼ ਦੀ ਖੁਸ਼ਹਾਲੀ ਲਈ ਵੀ ਦੇਸ਼ ਦਾ ਹਰ ਇੱਕ ਨਾਗਰਿਕ ਗੁੰਮੀ ਹੋਈ ਖੁਸ਼ੀਆਂ ਦੀ ਚਾਬੀ ਲੱਭਣ ਵਿੱਚ ਰੁੱਝ ਜਾਵੇ, ਜਦੋਂ ਅਜਿਹਾ ਹੋਇਆ ਤਾਂ ਸਮਝੋ ਇੱਕ ਵਾਰ ਫਿਰ ਸੋਨੇ ਦੀ ਚਿੜੀ ਵਾਲਾ ਭਾਰਤ ਦੇਖਣ ਨੂੰ ਮਿਲੇਗਾ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਹਜ਼ਾਰਾਂ ਹੋਰ ਸ਼ਹੀਦ ਹੋਏ ਯੋਧਿਆਂ ਦਾ ਸੁਪਨਾ ਸਾਰਥਿਕ ਸਿੱਧ ਹੋਵੇਗਾ।
 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)  
  9914721831

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਲੈ ਲਾ ਤੂੰ ਸਰਪੰਚੀ
Next articleਬਸਪਾ ਦੁਆਰਾ ਜਾਰੀ ਪ੍ਰੈਸ ਰਿਲੀਜ਼ – ਮਿਤੀ 08.07.2023