(ਸਮਾਜ ਵੀਕਲੀ)
ਆਥਣ ਹੋਇਆ ਘੁੱਗੀ ਆਈ,
ਬੋਟਾਂ ਲਈ ਥੋੜ੍ਹਾ ਚੋਗਾ ਲਿਆਈ
ਮਾਂ ਦੇਖ ਬੋਟ ਖੁਸ਼ ਹੋਏ,
ਪਹਿਲਾਂ ਹੱਸੇ ਫੇਰ ਉਹ ਰੋਏ।
ਘੁੱਗੀ ਪੁੱਛਦੀ ਰੋਂਦੇ ਕਿਉਂ ਹੋ?
ਇੱਕ ਦੂਜੇ ਤੋਂ ਖੋਂਹਦੇ ਕਿਉਂ ਹੋਂ?
ਕੱਲਿਆਂ ਦਾ ਸਾਡਾ ਜੀਅ ਨਾ ਲੱਗਦਾ,
ਦੋ ਦਾਣਿਆਂ ਨਾਲ ਸਾਡਾ ਢਿੱਡ ਨਾ ਰੱਜਦਾ।
ਬੱਚਿਓ ਐਨਾ ਨਾ ਘਬਰਾਓ,
ਭੁੱਖ ਸਹਿਣ ਦੀ ਆਦਤ ਪਾਓ।
ਨੇੜਿਓਂ ਤੇੜਿਓ ਮਿਲ਼ਣ ਨਾ ਚੋਗੇ,
ਆਦਮੀ ਨੂੰ ਵੀ ਕਹਿਣ ਨਾ ਜੋਗੇ।
ਵੀਹ ਕਰੋੜ ਭੁੱਖੇ ਸੌਂ ਜਾਂਦੇ,
ਪਰ ਕੁਝ ਪੀਜ਼ੇ ਬਰਗਰ ਖਾਂਦੇ।
ਭੁੱਖ ਗ਼ਰੀਬੀ ਬੇਰੁਜ਼ਗਾਰੀ,
ਦੇਸ਼ ਨੂੰ ਲੱਗੀ ਸੌ ਬੀਮਾਰੀ।
ਭਰੂਣ ਹੱਤਿਆਂ ਭ੍ਰਿਸ਼ਟਾਚਾਰ,
ਫਿਰਕਾਪ੍ਰਸਤੀ ਗਈ ਡੰਗ ਮਾਰ।
ਰੰਗ ਭੇਦ ਤੇ ਇਹ ਸਭ ਜਾਤਾਂ ਪਾਤਾਂ,
ਮਰੀ ਮਨੁੱਖਤਾ ਮੁੱਕ ਗਈਆਂ ਬਾਤਾਂ
ਇੰਨਾ ਕਹਿ ਉਹ ਚੁੱਪ ਕਰ ਗਈ,
ਨਾਲੇ ਓ ਲੰਮਾ ਹਉਂਕਾ ਭਰ ਗਈ।
ਸਾਰੇ ਜਾਣੇ ਖਾਮੋਸ਼ ਹੋ ਗਏ,
ਅੱਧੇ ਭੁੱਖੇ ਭਾਣੇ ਸੌਂ ਗਏ।
ਕਾਹਦਾ ਇਹ ਹੈ ਦੇਸ਼ ਮਹਾਨ,
ਜੀਵ ਜੰਤੂ ਦੁਖੀ ਇਨਸਾਨ।
ਮਾਸਟਰ ਪ੍ਰੇਮ ਸਰੂਪ
ਛਾਜਲੀ (ਸੰਗਰੂਰ)
ਸਸਸਸ ਗੋਬਿੰਦਗੜ੍ਹ ਖੋਖਰ
9417134982
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly