ਮੁੰਬਈ (ਸਮਾਜ ਵੀਕਲੀ): ਘਰੇਲੂ ਸ਼ੇਅਰ ਬਾਜ਼ਾਰ ’ਚ ਕਮਜ਼ੋਰੀ ਅਤੇ ਆਰਥਿਕਤਾ ਦੇ ਨਿਰਾਸ਼ ਕਰਨ ਵਾਲੇ ਅੰਕੜਿਆ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 22 ਪੈਸੇ ਡਿੱਗ ਗਿਆ ਤੇ ਡਾਲਰ 82.23 (ਆਰਜ਼ੀ) ਰੁਪਏ ਦਾ ਹੋ ਗਿਆ। ਵਿਦੇਸ਼ੀ ਬਾਜ਼ਾਰਾਂ ’ਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਸਥਿਰਤਾ ਕਾਰਨ ਰੁਪਏ ’ਤੇ ਦਬਾਅ ਪਿਆ। ਡਾਲਰ ਇਕ ਵਾਰ 82.25 ’ਤੇ ਪਹੁੰਚ ਗਿਆ ਸੀ। ਮੰਗਲਵਾਰ ਨੂੰ ਡਾਲਰ ਦੇ 82.01 ’ਤੇ ਬੰਦ ਹੋਇਆ ਸੀ। ਡਾਲਰ ਇੰਡੈਕਸ 0.02 ਫ਼ੀਸਦ ਵਧ ਕੇ 103.06 ’ਤੇ ਬੰਦ ਹੋਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly