ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਪੁਆਰੀ ਵਿਖੇ ਸਥਿਤ ਡਾਕਟਰ ਅੰਬੇਡਕਰ ਲਾਇਬ੍ਰੇਰੀ, ਪਿੰਡ ਪੁਆਰੀ ਨੂੰ ਤਹਿਸੀਲ ਫਿਲੌਰ ਜਿਲ੍ਹਾ ਜਲੰਧਰ ਦੀ ਪ੍ਰਬੰਧਕੀ ਟੀਮ ਨੂੰ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ, ਅੰਬੇਡਕਰ ਨਗਰ, ਪਿੰਡ ਗੜ੍ਹਾ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ ਵਲੋਂ ਵੱਖ ਵੱਖ ਟਾਈਟਲਾ ਵਾਲੀਆਂ 100 ਤੋਂ ਵੱਧ ਮਿਸ਼ਨਰੀ ਕਿਤਾਬਾਂ ਦੀ ਪਹਿਲੀ ਕਿਸ਼ਤ ਭੇਂਟ ਕੀਤੀ ਗਈ। ਇਸ ਦੌਰਾਨ ਮਿਸ਼ਨਰੀ ਸਾਥੀਆਂ ਨਾਲ ਮਦਨ ਲਾਲ, ਗੁਰਪਾਲ ਸਿੰਘ ਬੀਰ ਪੀ ਈ਼ ਓ, ਸੁਰਿੰਦਰ ਪੁਆਰੀ, ਵਿਜੇ ਪੁਆਰੀ , ਮਨਪ੍ਰੀਤ ਹੀਰ, ਮਨਜੀਤ ਸਰਪੰਚ, ਪਰਵੀਨ ਕੁਮਾਰ,ਚਮਨ ਲੋਚਨ,ਰੋਸ਼ਨ ਲਾਲ, ਅਜੇ ਕੁਮਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨl ਇਸ ਮੌਕੇ ਬੋਲਦਿਆਂ ਬੁੱਧਾ ਲਰਨਿੰਗ ਸੈਂਟਰ ਗੜਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਜਲਦ ਹੀ ਲਾਇਬ੍ਰੇਰੀ ਨੂੰ ਹੋਰ ਕਿਤਾਬਾਂ ਵੀ ਭੇਂਟ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



