ਦੇਸ਼ ਦੀ ਵੰਡ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਖਿੱਚੀ ਲੀਕ ਮੁਲਕਾਂ ਵਿੱਚ ਲੀਡਰਾਂ ਨੇ,
ਭੁਗਤਨਾ ਪਿਆ ਲੋਕਾਂ ਨੂੰ ਦੰਡ ਬਾਬਾ।
ਭਾਈ ਭਾਈਆਂ ਚ ਵੈਰ ਪਵਾ ਦਿੱਤੇ,
ਕਰ ਦੇਸ਼ ਸਾਡੇ ਦੀ ਵੰਡ ਬਾਬਾ।
ਇੱਕ ਹਿੰਦ ਤੇ ਦੂਜਾ ਪਾਕ ਹੋਇਆ,
ਕਰੀ ਇੱਕ ਦੂਜੇ ਵੱਲ ਕੰਡ ਬਾਬਾ।
ਅੱਜ ਵੇਖਲੋ ਉੱਧਰ ਕੀ ਹਾਲ ਹੋਇਆ,
ਮਹਿੰਗੇ ਆਟਾ ਲੂਣ ਤੇ ਖੰਡ ਬਾਬਾ।
ਉਹ ਮੁਲਕ ਦਿਵਾਲੀਆਂ ਹੋ ਚੱਲਿਆ,
ਚੜਾਈ ਕਰਜ਼ੇ ਦੀ ਬੈਠਾ ਪੰਡ ਬਾਬਾ।
ਰਾਸ਼ਨ ਮਹਿੰਗਾ ਬੰਦੂਕਾਂ ਸਸਤੀਆਂ ਨੇ,
ਤਾੜ ਤਾੜ ਕਰਦੀਆਂ ਚੰਡ ਬਾਬਾ।
ਉਹ ਇੱਧਰ ਨੁੰ ਆਉਣਾ ਲੋਚਦੇ ਨੇ,
ਖੁੱਲ੍ਹੇ ਕਦੋਂ ਜੋ ਮਾਰੀ ਗੰਢ ਬਾਬਾ।
ਓਏ, ਕਰੋ ਸ਼ਾਂਤੀ ਲੈਣਾ ਕੀ ਲੜ ਕੇ,
ਦਿਨ ਚਾਰ ਸੌਖੇ ਜਾਣ ਲੰਘ ਬਾਬਾ।
ਬਖ਼ਸ਼ੋ, ਸਮੱਤ ਭੁੱਲੇ ਭਟਕਿਆ ਨੂੰ,
ਪੱਤੋ, ਆਖੇ ਵਰਤਾਈਂ ਠੰਡ ਬਾਬਾ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਹਿੰਡਨਬਰਗ
Next articleਏਹੁ ਹਮਾਰਾ ਜੀਵਣਾ ਹੈ -199