ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸੰਪੰਨ
ਬਲਾਕ ਬਠਿੰਡਾ ਨੇ ਓਵਰ ਆਲ ਟਰਾਫੀ ਜਿੱਤੀ

ਬਠਿੰਡਾ (ਸਮਾਜ ਵੀਕਲੀ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਰਸ ਰਾਮ ਨਗਰ ਬਠਿੰਡਾ ਦੇ ਖੇਡ ਮੈਦਾਨ ਵਿੱਚ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ। ਜਿਸ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਰਮੰਦਰ ਸਿੰਘ ਬਰਾੜ ਪ੍ਰਧਾਨ ਬੀਪੀਈਓ ਐਸ਼ੋਸੀਏਸ਼ਨ ਪੰਜਾਬ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਜਿੱਤ ਹਾਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਦੇ ਮੈਦਾਨਾਂ ‘ਚ ਰੌਣਕਾਂ ਹਨ ਅਤੇ ਦੇਸ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ।

ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਅਧਿਆਪਕਾਂ ਅਤੇ ਖਿਡਾਰੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਹਿੱਸੇਦਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਲਈ ਖਿਡਾਰੀ ਇਸੇ ਤਰ੍ਹਾਂ ਹੀ ਆਪਣੀ ਮਿਹਨਤ ਜਾਰੀ ਰੱਖਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਬਠਿੰਡਾ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਬਠਿੰਡਾ ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ ਅਤੇ ਬਲਾਕ ਖੇਡ ਅਫਸਰ ਬਲਰਾਜ ਸਿੰਘ ਸਿੱਧੂ ਵੱਲੋਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਇਸ ਟੂਰਨਾਮੈਂਟ ਦੇ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਨੇ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਲੜਕੇ ਵਿੱਚ ਗੋਨਿਆਣਾ ਬਲਾਕ ਪਹਿਲਾ ਅਤੇ ਰਾਮਪੁਰਾ ਦੂਜਾ, ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਵਿੱਚ ਤਲਵੰਡੀ ਸਾਬੋ ਪਹਿਲਾ ਅਤੇ ਬਠਿੰਡਾ ਦੂਜਾ, ਕਬੱਡੀ ਸਰਕਲ ਵਿੱਚ ਰਾਮਪੁਰਾ ਪਹਿਲਾ ਅਤੇ ਸੰਗਤ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੁਖਪਾਲ ਸਿੰਘ ਸਿੱਧੂ ਅਤੇ ਜਤਿੰਦਰ ਸ਼ਰਮਾ ਭੁੱਚੋ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਬਠਿੰਡਾ ਬਲਾਕ ਨੇ ਓਵਰ ਆਲ ਟਰਾਫੀ ਜਿੱਤੀ। ਇਸ ਟੂਰਨਾਮੈਂਟ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਜਸਵਿੰਦਰ ਸਿੰਘ ਚਾਹਲ ਵੱਲੋਂ ਬਾਖੂਬੀ ਨਿਭਾਈ।

ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ, ਲਖਵਿੰਦਰ ਸਿੰਘ ਸਿੱਧੂ ਅਤੇ ਭਰਪੂਰ ਸਿੰਘ, ਬਲਾਕ ਖੇਡ ਅਫਸਰ ਪ੍ਰਿਤਪਾਲ ਸਿੰਘ, ਜਸਪਾਲ ਸਿੰਘ, ਜਸਵੀਰ ਸਿੰਘ, ਜਗਤਾਰ ਸਿੰਘ, ਪਰਦੀਪ ਕੌਰ, ਗੁਰਜੀਤ ਸਿੰਘ ਗੋਨਿਆਣਾ, ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਬੱਲੂਆਣਾ, ਬੇਅੰਤ ਕੌਰ, ਰੰਜੂ ਬਾਲਾ, ਸਤਨਾਮ ਸਿੰਘ ਨਥਾਣਾ ਲੜਕੇ, ਰਣਬੀਰ ਸਿੰਘ, ਅੰਗਰੇਜ਼ ਸਿੰਘ ਬਰਾੜ, ਅਮਨਦੀਪ ਸਿੰਘ ਦਾਤੇਵਾਸੀਆ, ਪਰਮਜੀਤ ਸਿੰਘ ਜਗਾ ਰਾਮ ਤੀਰਥ, ਪੂਜਾ ਰਾਣੀ, ਜਗਸੀਰ ਸਿੰਘ, ਬੂਟਾ ਸਿੰਘ ਸੁਨਾਮੀ, ਅਵਤਾਰ ਨਰੂਆਣਾ,ਰਘਵੀਰ ਸਿੰਘ ਭੂੰਦੜ, ਰਣਜੀਤ ਸਿੰਘ ਮਾਨ, ਰਣਦੀਪ ਕੌਰ ਖਾਲਸਾ, ਸੁਖਪ੍ਰੀਤ ਕੌਰ ਗੁਲਾਬਗੜ੍ਹ, ਸੁਨੀਤਾ ਰਾਣੀ, ਭੁਪਿੰਦਰ ਸਿੰਘ ਬਰਾੜ, ਨਰਿੰਦਰ ਬੱਲੂਆਣਾ, ਰਾਜਵੀਰ ਸਿੰਘ ਮਾਨ, ਨਿਰਭੈ ਸਿੰਘ ਭੁੱਲਰ, ਹਰਤੇਜ ਸਿੰਘ, ਨਿਰਮਲਾ ਦੇਵੀ, ਸੰਦੀਪ ਆਦਰਸ਼, ਮਨਦੀਪ ਨੋਡਲ ਅਫ਼ਸਰ, ਗੁਰਜੀਤ ਸਿੰਘ ਜੱਸੀ, ਜਗਜੀਤ ਸਿੰਘ ਲਹਿਰਾ, ਗੁਰਪ੍ਰੀਤ ਗਰੇਵਾਲ, ਰੇਸ਼ਮ ਸਿੰਘ ਖੇਮੂਆਣਾ, ਵਿਜੈ ਕੁਮਾਰ, ਗੁਰਪ੍ਰੀਤ ਖੇਮੂਆਣਾ, ਹਰਪ੍ਰੀਤ ਰਤਨ, ਸੰਦੀਪ ਸੰਗਤ, ਬਲਵੀਰ ਕਮਾਂਡੋ, ਜਗਮੇਲ ਸਿੰਘ ,ਗੋਬਿੰਦ ਸੈਣੇਵਾਲਾ, ਰਾਜਿੰਦਰ ਕੌਰ ਬਰਾੜ, ਪ੍ਰਿਤਪਾਲ ਕੌਰ, ਬਲਵਿੰਦਰ ਕੌਰ, ਰੁਪਿੰਦਰ ਕੌਰ, ਮਨਦੀਪ ਭੁੱਲਰ, ਜਸਵਿੰਦਰ ਵਿਰਕ ਕਲਾਂ, ਕਮਲ ਅਰੋੜਾ, ਰਵਿੰਦਰ ਕੌਰ, ਅੰਜਨਾਂ, ਰਾਮ ਸਿੰਘ ਬਰਾੜ, ਸੁਰਜੀਤ ਬੱਜੋਆਣਾ ਅਤੇ ਰਾਜ ਕੁਮਾਰ ਵੱਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ।

Previous articleUpholding Linguistic Diversity and Transparency in Government Communications
Next articleMen’s ODI World Cup: A complete performance sees England return to winning ways