ਰੋਪੜ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਰੋਪੜ ਵਿਖੇ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵੱਖ ਵੱਖ ਉਮਰ ਵਰਗ ਦੇ ਗੱਤਕਾ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੀ ਆਰੰਭਤਾ ਤੋਂ ਪਹਿਲਾਂ NGAI ਕੋਚ ਹਰਵਿੰਦਰ ਸਿੰਘ ਵੱਲੋਂ ਪਹੁੰਚੇ ਹੋਏ ਕਰੀਬ 200 ਬੱਚਿਆਂ ਨੂੰ ਸਹੁੰ ਚੁਕਾਈ ਗਈ ਕਿ ਉਹ ਪੂਰੀ ਇਮਾਨਦਾਰੀ ਤੇ ਖੇਡ ਭਾਵਨਾ ਨਾਲ ਖੇਡਣਗੇ। ਉਪਰੰਤ ਐਸ.ਜੀ.ਪੀ.ਸੀ. ਮੈਂਬਰ ਪਰਮਜੀਤ ਸਿੰਘ ਲੱਖੇਵਾਲ ਤੇ ਮੈਨੇਜਰ ਜਸਵੀਰ ਸਿੰਘ ਨੇ ਮੁਕਾਬਲੇ ਸ਼ੁਰੂ ਕਰਨ ਲਈ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁਕਾਬਲਿਆਂ ਨੂੰ ਪੂਰੀ ਪਾਰਦਰਸ਼ਤਾ ਨਾਲ਼ ਨੇਪਰੇ ਚਾੜ੍ਹਨ ਲਈ NGAI ਚੀਫ ਆਪਣੀ ਪੂਰੀ ਟੀਮ ਸ਼ੈਰੀ ਸਿੰਘ ਭਾਂਬਰੀ, ਹਰਸਿਮਰਨ ਸਿੰਘ, ਜਸ਼ਨਦੀਪ ਸਿੰਘ ਹਵੇਲੀ, ਅਨਮੋਲ ਪ੍ਰੀਤ ਕੌਰ ਤੇ ਗੁਰਨਾਮ ਸਿੰਘ ਆਦਿ ਸਮੇਤ ਪਹੁੰਚੇ ਹੋਏ ਸਨ। ਗੁਰਦੁਆਰਾ ਕਮੇਟੀ ਵੱਲੋਂ ਕੀਤੇ ਲੰਗਰ ਦੇ ਸ਼ਾਨਦਾਰ ਪ੍ਰਬੰਧਾਂ ਅਤੇ ਵਿਸ਼ੇਸ਼ ਆਰਥਿਕ ਸਹਿਯੋਗ ਲਈ ਬਘੇਲ ਸਿੰਘ ਦਾ ਐਸੋਸੀਏਸ਼ਨ ਵੱਲੋਂ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ।
ਅੰਡਰ14 ਵਰਗ ਕੁੜੀਆਂ ਦੀ ਸਿੰਗਲ ਸੋਟੀ ਟੀਮ ਈਵੈਂਟ ਵਿੱਚ ਘਨੌਲੀ ਨੇ ਪਹਿਲਾ, ਚਮਕੌਰ ਸਾਹਿਬ ਨੇ ਦੂਜਾ, ਨਿੱਜੀ ਮੁਕਾਬਲੇ ਵਿੱਚ ਅੰਮ੍ਰਿਤ ਕੌਰ ਨੇ ਪਹਿਲਾ, ਮੁੰਡਿਆਂ ਵਿੱਚੋਂ ਮੋਰਿੰਡਾ ਨੇ ਪਹਿਲਾ, ਘਨੌਲੀ ਨੇ ਦੂਜਾ, ਨਿੱਜੀ ਸਿੰਗਲ ਸੋਟੀ ਵਿੱਚ ਜਸ਼ਨਜੋਤ ਸਿੰਘ ਨੇ ਪਹਿਲਾ, ਫਰੀ ਸੋਟੀ ਵਿੱਚ ਗੁਰਕੀਰਤ ਸਿੰਘ ਨੇ ਪਹਿਲਾ, ਫਰੀ ਸੋਟੀ ਟੀਮ ਈਵੈਂਟ ਵਿੱਚ ਮੋਰਿੰਡਾ ਨੇ ਪਹਿਲਾ, ਅੰਡਰ17 ਵਰਗ ਵਿੱਚ ਕੁੜੀਆਂ ਦੇ ਸਿੰਗਲ ਸੋਟੀ ਨਿੱਜੀ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਮਨਕੀਰਤ ਕੌਰ ਨੇ ਦੂਜਾ, ਟੀਮ ਈਵੈਂਟ ਵਿੱਚ ਲੋਦੀਮਾਜਰਾ ਨੇ ਪਹਿਲਾ, ਫਰੀ ਸੋਟੀ ਨਿੱਜੀ ਮੁਕਾਬਲੇ ਵਿੱਚ ਇਸ਼ਪ੍ਰੀਤ ਕੌਰ ਨੇ ਪਹਿਲਾ, ਟੀਮ ਈਵੈਂਟ ਵਿੱਚ ਅਕਾਲ ਅਕੈਡਮੀ ਨੇ ਪਹਿਲਾ, ਟੀਮ ਈਵੈਂਟ ਵਿੱਚ ਮੁੰਡਿਆਂ ਦੀ ਰੋਪੜ ਟੀਮ ਨੇ ਪਹਿਲਾ ਨਿੱਜੀ ਵਿੱਚ ਸੂਰਿਆ ਨੇ ਪਹਿਲਾ, ਫਰੀ ਸੋਟੀ ਨਿੱਜੀ ਵਿੱਚ ਗੁਰਜੋਤ ਸਿੰਘ ਨੇ ਪਹਿਲਾ, ਟੀਮ ਈਵੈਂਟ ਵਿੱਚ ਮੋਰਿੰਡਾ ਨੇ ਪਹਿਲਾ, ਖੁਆਸਪੁਰਾ ਨੇ ਦੂਜਾ ਤੇ ਲੋਦੀਮਾਜਰਾ ਨੇ ਤੀਜਾ, ਅੰਡਰ19 ਦੇ ਫਰੀ ਸੋਟੀ ਟੀਮ ਈਵੈਂਟ ਵਿੱਚ ਭਰਤਗੜ੍ਹ ਨੇ ਪਹਿਲਾ, ਅੰਡਰ22 ਦੇ ਮੁੰਡਿਆਂ ਦੇ ਸਿੰਗਲ ਸੋਟੀ ਟੀਮ ਈਵੈਂਟ ਵਿੱਚ ਮੋਰਿੰਡਾ ਨੇ ਪਹਿਲਾ, ਨਿੱਜੀ ਮੁਕਾਬਲੇ ਵਿਚ ਜਸਕਰਨ ਸਿੰਘ ਨੇ ਪਹਿਲ, ਅੰਡਰ25 ਦੇ ਸਿੰਗਲ ਸੋਟੀ ਨਿੱਜੀ ਮੁਕਾਬਲੇ ਵਿੱਚ ਸਾਗਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਸ. ਲੱਖੇਵਾਲ ਤੇ ਵਿਸ਼ੇਸ਼ ਮਹਿਮਾਨ ਸਾਬਕਾ ਬਲਾਕ ਸੰਮਤੀ ਚੇਅਰਮੈਨ ਨਰਿੰਦਰ ਸਿੰਘ ਮਾਵੀ ਨੇ ਜੇਤੂਆਂ ਨੂੰ ਸਰਟੀਫਿਕੇਟਾਂ ਤੇ ਤਗਮਿਆਂ ਨਾਲ਼ ਸਨਮਾਨਿਤ ਕੀਤਾ। ਐਸੋਸੀਏਸ਼ਨ ਵੱਲੋਂ ਸ. ਲੱਖੇਵਾਲ, ਸ. ਮਾਵੀ, ਸਰਪੰਚ ਪਿੰਡ ਰੋੜਮਾਜਰਾ, ਸ਼ਮਸ਼ੇਰ ਬੱਗਾ ਆਰ.ਟੀ.ਵੀ. ਵੰਨ, ਜਗਦੀਪ ਸਿੰਘ ਥਲੀ, ਸਵਰਨਜੀਤ ਸਿੰਘ ਖਾਲਸਾ ਬਹਾਦਰਪੁਰ, ਸਾਰੇ ਰੈਫਰੀ ਸਾਹਿਬਾਨਾਂ, ਜਸਵੀਰ ਸਿੰਘ ਮੈਨੇਜਰ ਤੇ ਮੋਹਨ ਸਿੰਘ ਡਾਂਗੀ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਦੇ ਮਾਪੇ, ਕੁਲਦੀਪ ਸਿੰਘ ਭਾਗੋਵਾਲ, ਸੂਬੇਦਾਰ ਅਵਤਾਰ ਸਿੰਘ, ਕਰਮਜੀਤ ਸਿੰਘ ਘਨੌਲੀ, ਕੋਆਰਡੀਨੇਟਰ ਬੀਬੀ ਜਸਵਿੰਦਰ ਕੌਰ, ਅੰਮ੍ਰਿਤ ਪਾਲ ਸਿੰਘ ਭਰਤਗੜ੍ਹ, ਮਹਾਂ ਸਿੰਘ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly