(ਸਮਾਜ ਵੀਕਲੀ)
ਨੱਥਾ ਸੱਥ ਵਿਚ ਬੈਠਾ ਤਾਸ਼ ਕੁੱਟ ਰਿਹਾ ਸੀ, ਕਿ ਅਚਾਨਕ ਦੀਪੇ ਦੇ ਬੁੱਲਟ ਦੀ ਫੜ ਫੜ ਉਹਨਾਂ ਦਾ ਧਿਆਨ ਭੰਗ ਕਰ ਦਿੰਦੀ ਹੈ। ਕੋਲ ਬੈਠਾ ਅਮਲੀ ਨਹੋਰੇ ਨਾਲ ਵਿਅੰਗ ਕਸਦਾ ਹੈ, ਦੇਖ ਭਾਈ ਲੋਹੜੇ ਦੀ ਜਵਾਨੀ ਚੜੀ ਪਈ ਹੈ ਅੱਜ ਕੱਲ ਦੇ ਚੋਬਰਾਂ ਨੂੰ ਕਿ ਕੋਈ ਵੱਡਾ ਛੋਟਾ ਦੇਖਦੇ ਹੀ ਨਹੀਂ। ਨੱਥਾ ਉਸ ਦੀ ਹਾਂ ਵਿੱਚ ਹਾਂ ਮਿਲਾਉਂਦਾ ਬੋਲਦਾ ਹੈ, ਗੱਲ ਤਾਂ ਤੇਰੀ ਸੋਲ੍ਹਾਂ ਆਨੇ ਸੱਚ ਹੈ।
” ਬਾਈ ਕੱਲ ਮੈਂ ਸ਼ਹਿਰ ਗਿਆ ਸੀ, ਤੇ ਉਥੋਂ ਜੋ ਅੱਜ ਕੱਲ ਦੇ ਚੋਬਰਾਂ ਦਾ ਹਾਲ ਮੈਂ ਦੇਖਿਆ ਮੈਨੂੰ ਤਾਂ ਸ਼ਰਮ ਹੀ ਆਉਂਦੀ ਗੱਲ਼ਾਂ ਕਰਦੇ, ” ਕਿਵੇਂ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਹੱਥਾਂ ਵਿਚ ਹੱਥ ਪਾਈ ਫਿਰਦੇ ਸੀ।
ਬੰਤਾ ਗੱਲ਼ਾਂ ਵਿਚੋਂ ਗੱਲ ਟੋਕਦਾ ਬੋਲਦਾ ਹੈ, “ਭਾਈ ਇੱਕ ਸਾਡਾ ਸਮਾਂ ਸੀ ਜਦੋਂ ਮੁੱਛ ਫੁੱਟ ਆਉਂਦੀ ਸੀ, ਆਪਣੇ ਮਾਂ ਬਾਪ ਤੋਂ ਵੀ ਸ਼ਰਮ ਆਉਂਦੀ ਸੀ। ਕੋਈ ਕੁੜੀ ਕੱਤਰੀ ਘਰ ਆ ਜਾਂਦੀ ਸੀ ਤਾਂ ਕਮਰੇ ਵਿਚ ਬੰਦ ਹੋ ਜਾਈਦਾ ਸੀ, ਪਰ ਅੱਜ ਕੱਲ ਦੇ ਚੋਬਰ ਤਾਂ ਖਿਹ ਖਿਹ ਲੰਘਦੇ ਆ ਕੁੜੀਆਂ ਨਾਲ”””।
” ਜਵਾਨੀ ਚੜਦੇ ਹੀ ਘਰ ਵਿਚ ਵਿਆਹ ਦੀ ਗੱਲ ਤੁਰ ਪੈਦੀ ਸੀ, ਸਾਰਾ ਸਾਰਾ ਦਿਨ ਵੱਡਿਆਂ ਨਾਲ ਅੱਖਾਂ ਨਹੀਂ ਮਿਲਾ ਹੁੰਦੀਆਂ ਸਨ। ਕੁੜੀਆਂ ਤਾਂ ਦੁੱਪੜਾ ਸਿਰੋ ਨਹੀਂ ਲਹਿਣ ਦਿੰਦੀਆਂ ਸਨ,,,,,,,। ਪਰ ਅੱਜ ਕੱਲ ਤਾਂ ਕਿਸੇ ਵਿਰਲੀ ਕੁੜੀ ਦੇ ਸਿਰ ਹੀ ਚੁੰਨੀ ਦਿਸਦੀ। ਅੱਜ ਕੱਲ ਦੇ ਚੋਬਰ ਤਾਂ ਸਾਡੇ ਬਜ਼ੁਰਗਾਂ ਨੂੰ ਢਲਦਾ ਪ੍ਰਛਾਵਾਂ ਹੀ ਦੱਸਦੇ ਹੈ।”
” ਇੱਕ ਅਸੀਂ ਹੁੰਦੇ ਸੀ ਕਿ ਜਵਾਨੀ ਵਿਚ ਬਜ਼ੁਰਗਾਂ ਦੀ ਸੰਗਤ ਵਿਚ ਜੋ ਅਨੰਦ ਆਉਂਦਾ ਸੀ, ਉਹ ਅੱਜ ਕੱਲ ਦੇ ਕੀ ਸਮਝਣ। ਵਿਚੋਂ ਹੀ ਭਜਨਾਂ ਬੋਲ ਪੈਂਦਾ ਹੈ ਜਦੋਂ ਮੇਰਾ ਵਿਆਹ ਰੱਖਿਆ ਸੀ। ਮੈਂ ਤਾਂ ਕਿੰਨੇ ਹੀ ਸਮਾਂ ਘਰੋਂ ਬਾਹਰ ਨਹੀਂ ਗਿਆ , ਗੱਲਾਂ ਦਾ ਸਿਲਸਿਲਾ ਜਾਰੀ ਸੀ ਕਿ ਨੇੜਿਓ ਜੀਤਾ ਆਪਣੀ ਸੱਜ ਵਿਆਹੀ ਨਾਲ ਫੜ ਫੜ ਕਰਦਾ ਲੰਘਦਾ ਹੈ ਤੇ ਸਭ ਉਸ ਵੱਲ ਟੁੱਕਰ ਟੁੱਕਰ ਦੇਖਦੇ ਰਹਿ ਜਾਂਦੇ ਹਨ।”
ਪ੍ਰੀਤ ਪ੍ਰਿਤਪਾਲ ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly