ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਬੱਦੋਵਾਲ ਵਿਖੇ ਅਧਿਆਪਕਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ-ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ 

ਕਪੂਰਥਲਾ , 24 ਅਗਸਤ (ਕੌੜਾ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਕਪੂਰਥਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਛੱਤ ਡਿੱਗਣ ਨਾਲ ਹੋਈ ਦੁਰਘਟਨਾ ਦੌਰਾਨ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਜੈਮਲ ਸਿੰਘ, ਤਜਿੰਦਰ ਸਿੰਘ ਅਲੋਦੀਪੁਰ, ਬਲਵਿੰਦਰ ਸਿੰਘ ਭੰਡਾਲ, ਪਵਨ ਕੁਮਾਰ , ਆਦਿ ਇਕੱਤਰ ਆਗੂਆਂ ਨੇ ਕਿਹਾ ਕਿ ਇਸ ਘਟਨਾ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਮਾੜੀਆਂ ਨੀਤੀਆਂ ਜਿੰਮੇਵਾਰ ਹਨ।ਪਿਛਲੀ ਸਰਕਾਰ ਨੇ ਜਿੱਥੇ ਇਸ ਸਕੂਲ ਦੀ ਪੁਰਾਣੀ ਇਮਾਰਤ ਨੂੰ ਰੰਗ ਰੋਗਨ ਕਰਕੇ ਹੀ ਸਮਾਰਟ ਸਕੂਲ ਬਣਾ ਦਿੱਤਾ। ਉੱਥੇ ਹੁਣ ਬਦਲਾਅ ਵਾਲੀ ਸਰਕਾਰ ਨੇ ਇਸੇ ਖ਼ਸਤਾ ਹਾਲਤ ਇਮਾਰਤ ਤੇ ਹੀ ਸਕੂਲ ਔਫ ਐਮੀਨੈਂਸ ਦਾ ਫੱਟਾ ਲਾ ਦਿੱਤਾ ਅਤੇ ਅਸਲ ਹਕੀਕਤਾਂ ਸਮਝ ਕੇ ਜ਼ਮੀਨੀ ਸੁਧਾਰ ਕਰਨ ਦੀ ਥਾਂ ਸਕੂਲਾਂ ਦੀ ਇਕ ਹੋਰ ਨਵੀਂ ਵੰਨਗੀ ਰਾਹੀਂ ਰਾਜਸੀ ਹਿੱਤਾਂ ਖਾਤਰ ਸਿਰਫ ਫੋਕਾ ਪ੍ਰਚਾਰ ਕੀਤਾ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਨੂੰ ਦਾਅ ਤੇ ਲਗਾਇਆ ਗਿਆ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਦੁਰਘਟਨਾ ਦੀ ਨਿਰਪੱਖ ਜਾਂਚ ਕਰਕੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਸੰਬੰਧਿਤ ਠੇਕੇਦਾਰਾਂ ਤੇ ਸਕੂਲ ਪ੍ਰਿੰਸੀਪਲ ਸਮੇਤ ਹੋਰਨਾਂ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਮ੍ਰਿਤਕ ਅਧਿਆਪਕ ਦੇ ਪਰਿਵਾਰ ਲਈ ਇੱਕ ਮੈਂਬਰ ਨੂੰ ਨੌਕਰੀ ਅਤੇ ਯੋਗ ਮੁਆਵਜਾ ਤੇ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਖ਼ਰਚੇ ਤੇ ਕਰਵਾਇਆ ਜਾਵੇ।ਇਸ ਮੌਕੇ ਜੈਮਲ ਸਿੰਘ ,ਤਜਿੰਦਰ ਸਿੰਘ ਅਲੋਦੀਪੁਰ, ਬਲਵਿੰਦਰ ਸਿੰਘ ਭੰਡਾਲ, ਪਵਨ ਕੁਮਾਰ , ਮਲਕੀਤ ਸਿੰਘ , ਸੁਰਿੰਦਰ ਪਾਲ ਸਿੰਘ, ਅਵਤਾਰ ਸਿੰਘ ਗੁਰਦੀਪ ਸਿੰਘ ਧੰਮ, ਜਸਵਿੰਦਰ ਸਿੰਘ, ਨਰਿੰਦਰ ਭੰਡਾਰੀ, ਨਰਿੰਦਰ ਔਜਲਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਦਰਯਾਨ ਦਾ ਚੰਦ ਤੇ ਸਫਲਤਾਪੂਰਵਕ ਉਤਰਨ ਤੇ ਬਾਰ ਐਸੋਸੀਏਸ਼ਨ ਡੇਰਾਬੱਸੀ ਨੇ ਵੰਡੇ ਲੱਡੂ
Next articleਏਹੁ ਹਮਾਰਾ ਜੀਵਣਾ ਹੈ -368