ਫਰੀਦਕੋਟ(ਸਮਾਜ ਵੀਕਲੀ): ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਦੇ ਸਕਿਓਰਟੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ , ਡਿਪਟੀ ਮੈਡੀਕਲ ਸੁਪਰਡੈਂਟ ਡਾਂ. ਅਮਰਬੀਰ ਸਿੰਘ ਬੋਪਾਰਾਏ ਜੀ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ । ਜਿਸ ਵਿੱਚ ਓਨਾਂ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਲਾਂ ਤੇ ਤਨਖਾਹ ਨਾਲ ਸਬੰਧਤ ਮਸਲਿਆਂ ਤੇ ਗੱਲਬਾਤ ਕੀਤੀ ਗਈ ਅਤੇ ਮੰਗ ਪੱਤਰ ਦਿੱਤਾ । ਇਸ ਸਬੰਧੀ ਡਿਪਟੀ ਮੈਡੀਕਲ ਸੁਪਰਡੈਂਟ ਡਾਂ. ਅਮਰਬੀਰ ਸਿੰਘ ਬੋਪਾਰਾਏ ਜੀ ਨੇ ਭਰੋਸਾ ਦਵਾਇਆਂ ਕਿ ਬਹੁਤ ਜਲਦ ,ਤੁਹਾਡੇ ਮਸਲਿਆਂ ਨੂੰ ਹੱਲ ਕੀਤਾ ਜਾਵੇ ।
ਇਸ ਸਮੇਂ ਹਾਜ਼ਿਰ , ਜਰਨਲ ਸਕੱਤਰ ਸ਼ਿਵਨਾਥ ਦਰਦੀ , ਪ੍ਰੀਤਮ ਸਿੰਘ , ਯੋਗਰਾਜ ਸਿੰਘ , ਸੁਖਜਿੰਦਰ ਸਿੰਘ ਭਾਣਾ , ਵੀਰੂ ਸਿੰਘ , ਰਾਜਪ੍ਰੀਤ ਸਿੰਘ , ਮਨਿੰਦਰ ਸਿੰਘ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly