ਸਾਝੇਂ ਅਧਿਆਪਕ ਮੋਰਚੇ ਵਲੋਂ 9 ਦਸੰਬਰ ਦੀ ਅਨੰਦਪੁਰ ਸਾਹਿਬ ਵਿਖੇ ਰੈਲੀ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਵਧ ਚੜੵਕੇ ਸ਼ਾਮਲ ਹੋਣ ਦਾ ਫ਼ੈਸਲਾ

*ਪੰਜਾਬ ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੇ ਪ੍ਰਚਾਰ ਦੇ ਸਾਰੇ ਦਾਵੇ ਝੂਠੇ:- ਕਰਨੈਲ ਫਿਲੌਰ*
ਜਲੰਧਰ,  ਅਪਰਾ (ਜੱਸੀ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦੀ ਹੰਗਾਮੀ ਮੀਟਿੰਗ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਂਝੇ ਮੋਰਚੇ ਵਲੋਂ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਵਧ ਚੜੵਕੇ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਤੇ ਜਿਸ ਸਬੰਧੀ ਸਾਰੇ ਬਲਾਕਾਂ ਵਿੱਚੋਂ ਵਾਹਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ ਆਦਮਪੁਰ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮੱਕੜ, ਜੁਆਇੰਟ ਸਕੱਤਰ ਕੁਲਦੀਪ ਵਾਲੀਆ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਜੁਆਇੰਟ ਵਿੱਤ ਸਕੱਤਰ ਨਿਰਮੋਲਕ ਸਿੰਘ ਹੀਰਾ ਪ੍ਰੈੱਸ ਸਕੱਤਰ ਰਗਜੀਤ ਸਿੰਘ, ਜੁਆਇੰਟ ਪ੍ਰੈੱਸ ਸਕੱਤਰ, ਰਾਜੀਵ ਭਗਤ ਅਤੇ ਬਲਵੀਰ ਭਗਤ ਆਦਿ ਆਗੂਆਂ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਗਰੀਬ ਵਰਗ ਦੇ ਲੋਕਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ  ਬਦਲਾਅ ਦੇ ਨਾਮ ਤੇ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸਿੱਖਿਆ ਪ੍ਰਤੀ ਰਤੀ ਵੀ ਗੰਭੀਰ ਨਹੀਂ। ਇਸ ਸਮੇਂ ਜਿਲਾ ਪਰਧਾਨ ਕਰਨੈਲ ਫਿਲੌਰ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਸਰਕਾਰ ਅਖੌਤੀ ਪਰਚਾਰ ਰਾਂਹੀ ਹੀ ਡੰਗ ਟਪਾ ਰਹੀ ਹੈ ਉਸਦੇ ਸਿੱਖਿਆ ਕ੍ਰਾਂਤੀ ਦੇ ਸਾਰੇ ਦਾਵੇ ਝੂਠੇ ਹਨ ਸਗੋਂ ਸਿੱਖਿਆ ਵਿੱਚ ਕੋਈ ਸੁਧਾਰ ਨਹੀਂ ਆਇਆ ਸਗੋਂ ਪਹਿਲਾਂ ਨਾਲੋਂ ਵੀ ਵੱਧ ਗਿਰਾਵਟ ਆਈ ਹੈ। ਆਗੂਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਾਫੀ ਸਮੇਂ ਤੋਂ ਅਧਿਆਪਕਾਂ ਦੇ ਮਸਲੇ ਹਲ ਕਰਨ ਤੋਂ ਇਨਕਾਰੀ ਹੈ। ਇਸ ਸਮੇਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ, ਹਰ ਕੇਡਰ ਦੀਆਂ ਪਰਮੋਸ਼ਨਾ ਕੀਤੀਆਂ ਜਾਣ,  ਮਹਿੰਗਾਈ ਭੱਤਾ 12 ਪ੍ਰਤੀਸ਼ਤ ਰਲੀਜ਼ ਕੀਤਾ ਜਾਵੇ ਤੇ ਪੇ ਕਮਿਸ਼ਨ ਦੇ ਬਣਦੇ ਬਕਾਏ ਦਿੱਤੇ ਜਾਣ, ਨਵੇ ਭਰਤੀ ਅਧਿਆਪਕਾਂ ਦਾ ਪਰਬੇਸ਼ਨ ਸਮਾਂ ਇੱਕ ਸਾਲ ਦਾ ਕੀਤਾ ਜਾਵੇ ਤੇ ਪੂਰੀ ਤਨਖਾਹ ਦਿੱਤੀ ਜਾਵੇ, ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦਾ ਪੇਅ ਸਕੇਲ ਲਾਗੂ ਕੀਤਾ ਜਾਵੇ, ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਾਇਸ ਪਿ੍ੰਸੀਪਲ ਦੀ ਪੋਸਟ ਦਿੱਤੀ ਜਾਵੇ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਹੈੱਡ ਟੀਚਰਜ਼ ਦੀਆਂ 1904 ਪੋਸਟਾਂ ਬਹਾਲ ਕੀਤੀਆਂ ਜਾਣ ਆਦਿ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਸਮਰਾ, ਸੁਖਵਿੰਦਰ ਰਾਮ, ਸੰਦੀਪ ਰਾਜੋਵਾਲ, ਬੂਟਾ ਰਾਮ ਅਕਲਪੁਰ, ਰਾਜਿੰਦਰ ਸਿੰਘ ਭੋਗਪੁਰ, ਰਾਜਿੰਦਰ ਸਿੰਘ ਸ਼ਾਹਕੋਟ, ਅਨਿਲ ਕੁਮਾਰ, ਗੁਰਿੰਦਰ ਸਿੰਘ, ਰਣਜੀਤ ਠਾਕਰ, ਜਤਿੰਦਰ ਸਿੰਘ, ਪਰੇਮ ਖਲਵਾੜਾ, ਮੁਲਖ਼ ਰਾਜ, ਪਿਆਰਾ ਸਿੰਘ ਨਕੋਦਰ, ਕਮਲਦੇਵ ਸਿੰਘ, ਮਨੋਜ ਕੁਮਾਰ ਸਰੋਏ, ਰਣਜੀਤ ਸਿੰਘ, ਸਰਬਜੀਤ ਸਿੰਘ ਢੇਸੀ, ਲੇਖ ਰਾਜ ਪੰਜਾਬੀ, ਬਖਸ਼ੀ ਰਾਮ,ਵਿਨੋਦ ਭੱਟੀ, ਕੁਲਵੰਤ ਰਾਮ ਰੁੜਕਾ, ਧਰਮਿੰਦਰਜੀਤ,ਆਦਿ ਸਾਥੀ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਖੋਲ੍ਹ ਗਏ ਅੱਖਾਂ
Next articleਗਾਇਕਾ ਰਾਣੀ ਰਣਦੀਪ ਅਤੇ ਪੱਪੂ ਜੋਗਰ ਲੈ ਕੇ ਆਏ ਖੂਬਸੂਰਤ ਦੋਗਾਣਾ “ਜਵਾਈ” ਸੁੱਖੂ ਨੰਗਲ ਦੀ ਕਲਮ ਅਤੇ ਪੇਸ਼ਕਾਰੀ ਦਾ ਹੈ ਇਹ ਸੰਗੀਤਕ ਤੋਹਫਾ