ਧੀ ਦੀ ਅਰਜੋਈ

ਤਰਸੇਮ ਸਹਿਗਲ

(ਸਮਾਜ ਵੀਕਲੀ)

ਗੱਲ ਸੁਣ ਮਾਏ ਰਾਣੀ ,
ਮੇਰੀ ਉਮਰ ਨਿਆਣੀ ,
ਮੈਨੂੰ ਲੜ ਨਾ ਕਿਸੇ ਦੇ ਅਜੇ ਲਾਈਂ ਅੰਮੀਏ ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜਾਈਂ ਅਮੀਏ ।

ਦਾਜ ਦੇ ਨੇ ਲੋਭੀ ,
ਐਵੈਂ ਦਿੰਦੇ ਜਿੰਦ ਰੋਲ ।
ਕੀ ਦੇਣਾ ਤੁਸੀਂ ਦਾਜ ,
ਕੁਝ ਹੈ ਨੀ ਸਾਡੇ ਕੋਲ ।
ਗਹਿਣਾ ਵਿਦਿਆ ਦਾ ਮੈਨੂੰ ਨੀ ਤੂੰ ਪਾਈਂ ਅੰਮੀਏ ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜਾਈਂ ਅੰਮੀਏ ।

ਅਸ਼ੀਂ ਪੜ੍ਹ – ਲਿਖ ਤੋੜ ਦੇਣੇ ,
ਭੈੜੇ ਜੋ ਰਿਵਾਜ਼ ।
ਕਈ ਭੈਣਾਂ ਨੂੰ ਤਾਂ ਖਾ ਗਿਆ ,
ਚੰਦਰਾ ਇਹ ਦਾਜ ।
ਮੈਨੂੰ ਆਪਣੇ ਤੂੰ ਪੈਰਾਂ ਤੇ ਖੜਾਈਂ ਅੰਮੀਏ ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜਾਈਂ ਅੰਮੀਏ ।

ਵਿਦਿਆ ਹੈ ਗਹਿਣਾ ,
ਜਿਹੜਾ ਚਾਨਣ ਵਿਖੇਰੇ ।
ਕੁਝ ਬਣ ਕੇ ਵਿਖਾਣਾ ,
ਮਾਏ ਸੁਣ ਹੋ ਕੇ ਨੇੜੇ ।
ਹੱਥ ਜੋੜਦੀ ਮੈਂ ਅਜੇ ਨਾ ਵਿਆਈਂ ਅੰਮੀਏ ।
ਮੈਨੂੰ ਰੱਜ ਕੇ ਤਾਂ ਪਹਿਲਾਂ ਤੂੰ ਪੜਾਈਂ ਅੰਮੀਏ ।

ਤਰਸੇਮ ਸਹਿਗਲ
93578-96207

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ-ਰਾਜ ਦੇ ਰਾਜੇ
Next article” ਫਿੱਕੀਆਂ ਜਲੇਬੀਆਂ “