(ਸਮਾਜ ਵੀਕਲੀ)
ਪਵੇ ਮੀਂਹ ਕਦੇ ਕਣੀਆਂ ,ਜਾਨਾਂ ਦਿੱਲੀ ਬਾਡਰ ‘ਤੇ ਤਣੀਆਂ,
ਹਾਕਮ ਛੱਡੇ ਨਹੀਓਂ ਅੜੀਆਂ, ਲੋਕਾਂ ਵਕਤ ਪਾ ਗਿਆ,
ਧੁੰਦ ਦਾ ਹਨੇਰਾ ਵੀਰੋ ਫਿਰ ਛਾ ਗਿਆ ।
ਤਿੰਨ ਕਾਨੂੰਨ ਕਾਲੇ ਸੀ ਬਣਾਏ,ਲੋਕ ਸੜਕਾਂ ‘ਤੇ ਬੈਠਾਏ,
ਲੋਟੂ ਦੇਸ਼ ਲੁੱਟਣ ਲਈ ਆਏ, ਲੋਕਾਂ ਕਰਜ਼ਾ ਖਾ ਗਿਆ,
ਧੁੰਦ ਦਾ ਹਨੇਰਾ ਵੀਰੋ ਫਿਰ ਛਾ ਗਿਆ।
ਅੱਜ ਕੁਦਰਤ ਵੀ ਹੈ ਰੋਵੇ,ਬੈਠਿਆਂ ਤੰਬੂ ਉਪਰੋਂ ਚੋਵੇ,
ਦਲੇਰ ਕਿਰਤੀਆਂ ਕੁੱਝ ਨਾ ਹੋਵੇ , ਇਤਿਹਾਸ ਬਣਾ ਗਿਆ ,
ਧੁੰਦ ਦਾ ਹਨੇਰਾ ਵੀਰੋ ਫਿਰ ਛਾ ਗਿਆ।
“ਬਲਕਾਰ ਭਾਈ ਰੂਪੇ” ਵਾਲਾ ਸੁਣਾਵੇ,
ਲਾਹਨਤਾਂ ਇਹੋ ਜਿਹੇ ਸਿਸਟਮ ਨੂੰ ਪਾਵੇ,
ਲੀਡਰੋ ਸੋਨੂੰ ਭੋਰਾ ਸ਼ਰਮ ਨਾ ਆਵੇ ,
ਹੰਝੂ ਅੱਖੀ ਆ ਗਿਆ ,ਧੁੰਦ ਦਾ ਹਨੇਰਾ ਵੀਰੋ ਫਿਰ ਛਾ ਗਿਆ।
ਧੁੰਦ ਦਾ ਹਨੇਰਾ ਵੀਰੋ ਫਿਰ ਛਾ ਗਿਆ।
ਬਲਕਾਰ ਸਿੰਘ “ਭਾਈ ਰੂਪਾ”
ਰਾਮਪੁਰਾ ਫੂਲ, ਬਠਿੰਡਾ।
8727892570
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly