ਦੁੱਖ ਦਾ ਹਨੇਰ….ਸੁੱਖ ਦਾ ਚਾਨਣ

ਲਵਪ੍ਰੀਤ ਕੌਰ

(ਸਮਾਜ ਵੀਕਲੀ)

ਲੌਕਡਾਊਨ ਹੋਣ ਕਰਕੇ ਕਾਲਜ ਬੰਦ ਨੇ ਸਾਰੀ ਪੜ੍ਹਾਈ online ਹੋਣ ਕਾਰਨ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਹਿਆ ਸੀ। ਨਵਾਂ ਕਾਲਜ ਉੱਪਰੋਂ ਕਲਾਸ ਦੇ ਕਿਸੇ ਵਿਦਿਆਰਥੀ ਨਾਲ ਕੋਈ ਜਾਣ-ਪਛਾਣ ਨੀ। ਹਿੰਮਤ ਜੀ ਕਰਕੇ ਇੱਕ ਕੁੜੀ ਨੂੰ ਮੇਸੈਜ ਕਰਿਆ। ਉਹ ਤਾਂ ਮੇਰੇ ਪਿੱਛੇ ਹੀ ਪੈ ਗਈ। ਜਿੰਨਾ ਟਾਇਮ ਉਸਨੂੰ ਮੈਂ ਆਪਣੀ ਫੋਟੋ ਨੀ ਦਿਖਾਈ ,ਕੁੜੀ ਨੂੰ ਯਕੀਨ ਨੀ ਆਇਆ …. ਮੈਂ ਇੱਕ ਕੁੜੀ ਆ….ਉਹ ਤਾਂ ਮੁੰਡਾ ਸਮਝਕੇ ਮੈਨੂੰ ਬੋਲਣ ਲੱਗ ਪਈ।ਕਈ ਦਿਨ ਗਰੁੱਪ ਵਿੱਚ ਵਾਰਤਾਲਾਪ ਚੱਲਦੀ ਰਹੀ।ਕਿਸੇ ਨਾਲ ਕੋਈ ਖ਼ਾਸ ਜਾਣ- ਪਛਾਣ ਨਾ ਹੋਣ ਕਾਰਨ ਮੈਂ ਕੁੱਝ ਨਾ ਬੋਲਦੀ । ਨੋਟਿਸ ਲੈਣ ਲਈ ਅੱਜ ਕਲਾਸ ਦੇ ਇੱਕ ਮੁੰਡੇ ਨੂੰ ਮੇਸੈਜ ਕਰਿਆ। ਸਤਿ ਸ੍ਰੀ ਆਕਾਲ ਜੀ…..ਉਮੀਦ ਹੈ , ਤੁਸੀਂ ਠੀਕ ਹੋਵੋਗੇ।

ਕਿਰਪਾ ਕਰਕੇ ਮੈਨੂੰ ਆਪਣਾ ਸਿਲੇਬਸ ਭੇਜਦੋ ।ਲਗਪਗ ਦੋ ਘੰਟੇ ਬਾਅਦ ਰਿਪਲਾਈ ਆਇਆ……ਜੀ ਤੁਸੀਂ ਕੌਣ…….????(ਸਵਾਲੀਆਂ ਤੇ ਹੈਰਾਨੀਜਨਕ ਤਰੀਕੇ ਨਾਲ emoji ਭੇਜਕੇ ਉਸਨੇ ਅੱਗੋਂ ਪੁੱਛਿਆ )ਮੇਰਾ ਨਾਮ ਪ੍ਰੀਤ….ਆਪਣੀ ਕਲਾਸ ਵਿੱਚ ਹੀ new admission ਆ ਜੀ। ਮੈਂ ਕਲਾਸ ਵਿੱਚ ਕਿਸੇ ਨੂੰ ਜਾਣਦੀ ਨਹੀ ਇਸ ਲਈ ਤਾਹਨੂੰ ਮੇਸੈਜ ਕਰ ਦਿੱਤਾ। ਓ.ਕੇ ਜੀ ….ਮੇਰਾ ਨਾਮ ਤੇਜਵੀਰ ਸਿੰਘ (ਵੈਸੇ ਮੈਨੂੰ ਸਾਰੇ ਤੇਜ਼ੀ ਆਖਦੇ ਨੇ। ਤੁਸੀਂ ਫ਼ਿਕਰ ਨਾ ਕਰੋ , ਮੈਂ ਭੇਜ ਦਿੰਨਾਂ ਸਿਲੇਬਸ ਤੇ ਜੋ ਹੁਣ ਤੱਕ ਕਰਵਾਇਆ। ਧੰਨਵਾਦ ਵੀਰ ਜੀ।

ਲੈ ਦੱਸ ਕਮਲੀ ਵੀਰਾਂ ਵੀ ਆਖੀ ਜਾਣੀ ਏ …. ਧੰਨਵਾਦ ਵੀ ? ਆਪਣਿਆਂ ਨੂੰ ਨੀ thanks, sorry ਆਖੀ ਦਾ।  ਠੀਕ ਆ ਵੀਰੇ….. ਕੱਲ੍ਹ ਗੱਲ ਕਰਦੇ ਆ।

ਓ.ਕੇ ਭੈਣੇ , ਕੋਈ ਵੀ ਲੋੜ ਹੋਈ ਬੇਝਿਜਕ ਦੱਸ ਦੇਈਂ । ਮੈਂ ਹੈਗਾ ਤੂੰ ਫ਼ਿਕਰ ਨਾ ਕਰੀਂ।
ਹੁਣ ਤਾਂ ਮੇਰੀ ਟੈਨਸਨ ਹੀ ਲੈ ਗਈ ਵੀਰੇ ਸਾਰੀ , ਮੈਨੂੰ ਬਹੁਤ ਡਰ ਲੱਗਦਾ ਸੀ । ਬਿਲਕੁਲ ਇਕੱਲੀ ਆ ਕੋਈ friend ਵੀ ਨੀ ਮੇਰੀ। ਮੈਨੂੰ ਗਰੁੱਪ ਵਿੱਚ ਹਜੇ ਪਤਾ ਨੀ ਇੰਨ੍ਹਾਂ ਕਿਸੇ ਬਾਰੇ । ਮੈਨੂੰ ਤੁਹਾਡਾ ਸੁਭਾਅ ਠੀਕ ਲੱਗਿਆਂ , ਮੈਂ ਇਸ ਲਈ ਮੇਸੈਜ ਕਰਤਾ ਸੀ ।……. .”ਕੋਈ ਨੀ ਭੈਣੇ ਤੁਸੀ ਫ਼ਿਕਰ ਨਾ ਕਰੋ,ਆਪਣੀ ਸਾਰੀ ਕਲਾਸ ਬਹੁਤ ਵਧੀਆ।ਬਾਕੀ ਕੱਲ੍ਹ ਆਪਾਂ ਜਾਣ- ਪਹਿਚਾਣ ਕਰਦੇ ਆ।ਹੁਣ ਟਾਇਮ ਕਾਫ਼ੀ ਹੋ ਗਿਆ।”

ਹਾਂਜੀ ਵੀਰੇ ਠੀਕ ਐ….. ਮੈਂ Bye , ਬੋਲਕੇ ਫੋਨ ਬੰਦ ਕਰਤਾ।

ਮੈਂ ਪਈ ਸੋਚ ਰਹੀ ਸੀ ,ਇੱਕ ਦਰਵਾਜ਼ਾ ਬੰਦ ਹੋਣ ਨਾਲ ਸੌ ਦਰਵਾਜ਼ੇ ਹੋਰ ਖੁੱਲ੍ਹ ਜਾਂਦੇ ਨੇ। ਮੇਰੇ ਦਿਮਾਗ ਵਿੱਚ ਅਨੇਕਾਂ ਸਵਾਲਾਂ ਨੇ ਘਰ ਕਰ ਲਿਆ। ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆ ਗਈ।ਮੇਰੇ ਉੱਠਣ ਤੋਂ ਪਹਿਲਾਂ ਹੀ ਸਾਰੇ ਨੋਟਿਸ ਤੇ ਸਿਲੇਬਸ ਦੀਆਂ ਫੋਟੋਆਂ ਭੇਜ ਦਿੱਤੀਆਂ।ਦਿਲ ਨੂੰ ਸਕੂਨ ਤੇ ਬੇਫ਼ਿਕਰੀ ਹੋਈ।(ਮੈਂ ਫਰਜ਼ ਵਜੋਂ…. ਧੰਨਵਾਦ ਆਖ ਦਿੱਤਾ)।ਇਸ ਤੋਂ ਅੱਗੇ ਸਾਡੀ ਕੋਈ ਗੱਲਬਾਤ ਨਾ ਹੋਈ। ਕਈ ਦਿਨ ਬਾਅਦ ਮੈਂ ਇੱਕ ਮਾਂ-ਬਾਪ ਵਾਲਾ ਗੀਤ ਸਟੇਟਸ ਵਿੱਚ ਪਾਇਆ ।ਤੇਜੀ ਦਾ ਉਦੋਂ ਇੱਕ ਮੇਸੈਜ ਆਇਆ।ਉਹ ਕਾਫ਼ੀ ਦਖੀ ਲੱਗ ਰਹਿਆ ਸੀ। ਮੈਂ ਕਿੰਨੀ ਵਾਰ ਪੁੱਛਿਆ ਵੀ ਕੀ ਹੋਇਆ ਵੀਰੇ……. ਉਸਨੇ ਕਾਫ਼ੀ ਚਿਰ ਬਾਅਦ ਦੱਸਿਆ।ਮੇਰੇ ਮੰਮੀ-ਪਾਪਾ ਦੋਨੋਂ ਹੀ ਹੈਨੀ ।ਇਹ ਸੁਣਕੇ ਮੈਨੂੰ ਕਾਫ਼ੀ ਦੁੱਖ ਲੱਗਿਆਂ ‌।ਹਿੰਮਤ ਜੀ ਕਰਕੇ ਮੈਂ ਅੱਗੇ ਮੇਸੈਜ ਭੇਜਿਆ…….ਅੱਛਾ ਵੀਰੇ।ਫਿਰ ਤਾਂ ਬਹੁਤ ਜ਼ਿਆਦਾ ਔਖਾ । ਤੁਸੀ ਹੁਣ ਇਕੱਲੇ ਰਹਿਣੇ ਓ???
ਹਾਂ ਜੀ…ਭੈਣੇ।

ਅੱਛਾ , ਕਿੰਨ੍ਹਾਂ ਕੁ ਟਾਇਮ ਹੋ ਗਿਆ ਵੀਰੇ ਅੰਟੀ -ਅੰਕਲ ਦੀ Death ਨੂੰ? ਮੈਂ ਤਿੰਨ ਕੁ ਸਾਲ ਦਾ ਸੀ ਭੈਣੇ ਐਕਸੀਡੈਂਟ ਵਿੱਚ ਮੰਮੀ-ਪਾਪਾ ਦੋਨਾਂ ਦੀ Death ਹੋ ਗਈ। ਫਿਰ ਤੁਹਾਡਾ ਪਾਲਣ-ਪੋਸ਼ਣ ਵੀਰੇ??? ਤੁਸੀਂ ਕਿੰਨੇ ਭੈਣ-ਭਰਾ ਓ?? (ਮੇਰੇ ਲਈ ਇਹ ਗੱਲ ਚਿੰਤਾਂ ਦਾ ਵਿਸ਼ਾ ਬਣ ਗਈ….. ਜਿਵੇਂ ਮੇਰੇ ਨਾਲ ਅਚਨਚੇਤ ਕੋਈ ਘਟਨਾ ਵਾਪਰ ਰਹੀ ਹੋਵੇ।)

ਸਾਡਾ ਪਾਲਣ-ਪੋਸ਼ਣ ਸਾਡੀ ਭੂਆ ਨੇ ਕਰਿਆ‌।ਮੇਰਾ ਇੱਕ ਵੱਡਾ ਭਰਾ ਤੇ ਭੈਣ ਨੇ। ਉਹਨਾਂ ਦੋਨਾਂ ਦੀ life ਸੈੱਟ ਆ।ਵੀਰ ਵਿਆਹ ਕਰਵਾ ਕੇ ਕੈਨੇਡਾ ਚਲਿਆ ਗਿਆ।ਭੈਣ ਵਿਆਹ ਕੇ ਆਪਣੇ ਘਰ ਚਲੀ ਗਈ। ਇਸ ਤੋਂ ਬਾਅਦ ਤੁਸੀ ਇਕੱਲੇ ਰਹਿ ਗਏ।

ਹਾਂ ਜੀ ਭੈਣੇ…..ਬਸ ਟਾਇਮ ਨਿਕਲੀ ਜਾਂਦਾ।
ਹੋਰ ਫਿਰ ਸਾਨੂੰ ਵਿਆਹ ਕਦੋਂ ਦਿਖਾਉਣਾ ਵੀਰ??(ਮੈਂ ਮਜ਼ਾਕੀਆ ਲਹਿਜ਼ੇ ਵਿੱਚ ਵਿੱਚ ਵਿਆਹ ਦੀ ਗੱਲ ਤੋਰ ਲਈ…..)

ਹਜੇ ਤਾਂ ਦੋ ਸਾਲ ਰੁਕ ਕੇ ਕਰਵਾਉਣਾ ਭੈਣੇ।

ਕਿਉਂ ਭਾਬੀ ਦੇ ਘਰਦੇ ਨੀ ਮੰਨਦੇ।(ਮੈਂ ਗੱਲਾਂ ਵਿੱਚੋਂ ਗੱਲ ਕਢਵਾਉਣ ਵਿੱਚ expert ਆ।) ਹੌਲੀ-ਹੌਲੀ ਗੱਲ ਨੂੰ ਉਸ ਮੋੜ ਤੇ ਲੈ ਆਈ।

ਉਸਦੇ ਘਰ ਦੇ ਤਾਂ ਮੰਨ ਜਾਣਗੇ ਭੈਣੇ ,ਹਜੇ ਮੇਰੇ ਵੀਰੇ ਹੁੰਨਾ ਨੇ ਦੋ ਸਾਲ ਬਾਅਦ ਆਉਣਾ ਇੰਡੀਆ।

ਓ.ਕੇ…….ਮਤਲਬ ਸਾਡਾ ਵਿਆਹ ਕੈਂਸਲ??

ਕੈਂਸਲ ਕਿਉਂ ਕਮਲੀਏ….. ਤੈਨੂੰ ਤੇ ਕੁੱਝ ਹੋਰ ਖ਼ਾਸ ਦੋਸਤ ਨੇ ਉਹਨਾਂ ਨੂੰ ਬੁਲਾਉਣਾ ਮੈਂ ਆਪਣੇ ਵਿਆਹ ਤੇ।

ਫਿਰ ਕੌਣ ਯਾਦ ਰੱਖਦਾ ਵੀਰੇ ……. ਜਿੰਨ੍ਹਾਂ ਸਮਾਂ ਪੜ੍ਹਦੇ ਆ ਇਕੱਠੇ ਉਹਨਾਂ ਟਾਇਮ ਹੀ ਲਿਹਾਜ਼ ਹੁੰਦੀ ਆ।

ਮਤਲਬ ਹੁਣ ਤੂੰ ਮੁੱਕਰ ਰਹੀ ਆ ,ਜੇ ਤੇਰਾ ਪਹਿਲਾਂ ਵਿਆਹ ਹੋਇਆ। ਤੂੰ ਮੈਨੂੰ ਸੱਦਣਾ ਨੀ ਕੁੜੀਏ।

ਨਾ ਮੈਂ ਤਾਂ ਆਪਣੇ ਵਿਆਹ ਤੇ ਕਿਸੇ ਨੂੰ ਨੀ ਸੱਦਣਾ। ਮੈਂ ਕੋਰਾਂ ਜਾਵਾਬ ਦੇ ਦਿੱਤਾ। ਜਿਵੇਂ ਵਿਆਹ ਅੱਜ ਹੀ ਰੱਖਿਆ ਪਿਆ ਹੋਵੇ।

ਹਾਂ ਭੈਣੇ …..ਅੱਜ ਤੋਂ ਚਾਰ ਸਾਲ ਪਹਿਲਾਂ ਮੈਨੂੰ ਇੱਕ ਕੁੜੀ ਮਿਲੀ ਸੀ। ਮੇਰੇ ਨਾਲ ਹੀ ਪੜ੍ਹਦੀ ਸੀ।ਉਹ ਵੀ ਮੇਰਾ ਬਹੁਤ ਕਰਦੀ ਤੇ ਮੈਂ ਵੀ ਬਹੁਤ ਜ਼ਿਆਦਾ ਕਰਦਾ ਸੀ ।ਸਾਡੇ ਵਿੱਚ ਬੇਗਾਨਿਆਂ ਵਾਲੀ ਕੋਈ ਗੱਲ ਨੀ ਸੀ……ਸਕੇ ਭੈਣ-ਭਰਾਵਾਂ ਵਾਂਗੂੰ ਇੱਕ-ਦੂਜੇ ਦਾ ਕਰਦੇ।

ਵਿਆਹ ਤੋਂ ਦੂਜੇ ਦਿਨ ਬਾਅਦ ਫੋਨ ਆਇਆ…..ਤੇਜੀ ਵੀਰੇ ਮੈਨੂੰ ਮਾਫ਼ ਕਰਦੀ ਮੈਂ ਹੋਰ ਰਿਸ਼ਤਾ ਨੀ ਨਿਭਾ ਸਕਦੀ ।ਮੇਰੇ ਘਰ ਵਾਲੇ ਗ਼ਲਤ ਸਮਝਦੇ ਨੇ।

ਫਿਰ ਤੁਸੀ ਕੀ ਆਖਿਆਂ ਵੀਰੇ???

ਉਸ ਵਕਤ ਤਾਂ ਮੇਰੇ ਕੋਲ ਕੋਈ ਜਾਵਾਬ ਨੀ ਸੀ । ਮੈਂ ਉਸਨੂੰ ਆਪਣੀ ਸਕੀ ਭੈਣ ਜਿੰਨ੍ਹਾਂ ਪਿਆਰ ਦਿੰਦਾਂ ਸੀ । ਅਚਾਨਕ ਇੰਨ੍ਹਾਂ ਬਦਲਾਅ ਮੈਨੂੰ ਕੁੱਝ ਸਮਝ ਨਾ ਆਇਆ। ਮੈਂ ਚੁੱਪਚਾਪ ਪਿੱਛੇ ਹੱਟ ਗਿਆ,ਕਿਤੇ ਮੇਰੇ ਕਰਕੇ ਮੇਰੀ ਭੈਣ ਨੂੰ ਕੋਈ ਤਕਲੀਫ਼ ਨਾ ਆਵੇ‌।

ਇਸ ਤੋਂ ਬਾਅਦ ਮੈਨੂੰ ਸੀਰਤ ਮਿਲੀ , ਜਿਸ ਨੇ ਮੇਰੀ ਪੂਰੀ ਜ਼ਿੰਦਗੀ ਹੀ ਬਦਲ ਦਿੱਤੀ।ਹੁਣ ਮੈਂ ਬਹੁਤ ਖੁਸ਼ ਰਹਿਣਾ ਭੈਣੇ। ਮੈਨੂੰ ਮੇਰੀ ਜੀਵਨ-ਸਾਥਣ ਬਹੁਤ ਸਾਊ ਤੇ ਸਮਝਦਾਰ ਮਿਲੀ ਆ।ਹਰ ਚੰਗੇ ਕੰਮ ਵਿੱਚ ਸਾਥ ਦਿੰਦੀ ਆ ਤੇ ਮਾੜ੍ਹੇ ਕੰਮਾਂ ਤੋਂ ਰੋਕਦੀ ਆ। ਅੱਜ ਉਸ ਕਰਕੇ ਮੈਂ ਅੱਗੇ ਪੜ੍ਹਨ ਲੱਗਿਆਂ।

ਚੱਲ ਵਧੀਆਂ ਵੀਰੇ……ਜੀਵਨ- ਸਾਥੀ ਤਾਂ ਸਾਰਿਆਂ ਨੂੰ ਹੀ ਚੰਗਾ ਮਿਲੇ।ਵੈਸੇ ਵੀ ਆਖਦੇ ਹੁੰਦੇ ਨੇ ਸੰਯੋਗ ਤਾਂ ਧੁਰੋਂ ਲਿਖਵਾ ਕੇ ਲਿਉਂਦਾ ਇਨਸਾਨ।

ਹਾਂ ਜੀ ਭੈਣੇ…..ਇਹ ਤਾਂ ਹੈ।ਰੁਕ ਮੈਂ ਤੈਨੂੰ ਫੋਟੋ ਦਿਖਾਉਣਾ ਸੀਰਤ ਦੀ ,ਫਿਰ ਤੂੰ ਦੱਸੀ ਤੈਨੂੰ ਕਿਵੇਂ ਲੱਗੀ ਮੇਰੀ ਪਸੰਦ???
ਓ.ਕੇ ਵੀਰੇ…….ਤੇਜੀ ਨੇ ਨਾਲ ਦੀ ਨਾਲ ਮੈਨੂੰ 3-4 ਫੋਟੋਆਂ ਇਕੱਠੀਆਂ ਹੀ ਭੇਜ ਦਿੱਤੀਆਂ ।ਸੱਚ ਵਿੱਚ ਕੁੜੀ ਬਹੁਤ ਸੋਹਣੀ ਸੀ।
ਵੀਰੇ ਗੁੱਸਾ ਨਾ ਕਰੀ ਕੁੜੀ ਤੇਰੇ ਤੋਂ ਜ਼ਿਆਦਾ ਸੋਹਣੀ ਆ। ਮੈਂ ਤੇਜੀ ਨੂੰ ਮਜ਼ਾਕ ਵਿੱਚ ਚਿੜਾਉਣ ਲੱਗ ਪਈ। ਅੱਛਾ ਜੀ….

ਇਸ ਤੋਂ ਬਾਅਦ ਫਿਰ ਕਿੰਨੇ ਦਿਨ ਸਾਡੀ ਗੱਲ ਨਾ ਹੋਈ।ਹੁਣ‌ ਲਾਕਡਾਊਨ ਵੀ ਖ਼ਤਮ ਹੋ ਗਿਆ ਸੀ।ਕਾਲਜ ਲੱਗਣੇ ਸ਼ੁਰੂ ਹੋ ਗਏ। ਮੈਂ ਗਿਣਤੀ ਦੇ ਤਿੰਨ-ਚਾਰ ਦਿਨ ਹੀ ਕਾਲਜ ਗਈ। ਪਹਿਲਾਂ ਤਾਂ ਮੈਨੂੰ ਤੇਜੀ ਦਾ ਸੁਭਾਅ ਠੀਕ-ਠਾਕ ਹੀ ਲੱਗਿਆ।
ਪਰ ਮੇਰੀ ਸੋਚ ਤੋਂ ਬਿਲਕੁਲ ਉਲਟ ਸੀ।ਤੇਜੀ ਬਹੁਤ ਹੀ ਸਾਊ ਤੇ ਸ਼ਰਮੀਲੇ ਜਿਹੇ ਸੁਭਾਅ ਦਾ ਮੁੰਡਾ ਸੀ। ਜਦੋਂ ਮੈਂ ਪਹਿਲੀ ਵਾਰ ਕਲਾਸ ਲਗਾਈ ਤਾਂ ਤੇਜੀ ਦੀਆਂ ਅੱਖਾਂ ਦੇਖਕੇ ਹੀ ਡਰ ਗਈ ਸੀ।ਤੇਜੀ ਨੇ ਹੋਰ ਵੀ ਕਈ ਨੋਟਿਸ ਸੰਬੰਧੀ ਮੇਰੇ ਕੰਮ ਕਰੇ ,ਪਰ ਆਹਮੋ-ਸਾਹਮਣੇ ਅਸੀ ਕਲਾਸ ਵਿੱਚ ਇੱਕ-ਦੂਜੇ ਨੂੰ ਕਦੀ ਨੀ ਬੁਲਾਇਆ।

ਉਸਦੇ ਹੋਰ ਬਹੁਤ ਵਧੀਆ ਦੋਸਤ ਹੈਗੇ ਨੇ ….. ਮੈਂ ਉਸ ਲਈ ਕੁੱਝ ਖ਼ਾਸ ਦੋਸਤ ਨੀ।ਸਾਰੀ ਕਲਾਸ ਨੇ ਇਕੱਠੇ ਬੈਠ ਕੇ ਲੰਚ ਕਰਨਾ। ਮੈਂ ਆਪਣੀਆਂ ਦੂਸਰੀਆਂ ਸਹੇਲੀਆਂ ਕੋਲ ਜਾ ਕੇ ਬੈਠ ਜਾਣਾ। ਮੈਨੂੰ ਇੰਝ ਜਾਪਦਾ ਜਿਵੇਂ ਕਾਲਜ ਵਿੱਚ ਮੈਂ ਬਿਲਕੁਲ ਇਕੱਲੀ ਆ। ਮੈਂ ਅੱਜ ਤੱਕ ਤੇਜੀ ਨੂੰ ਬੁਲਾਇਆ ਨੀ….. ਮੈਨੂੰ ਨੀ ਲੱਗਦਾ ਮੈਂ ਕਦੇ ਤੇਜੀ ਵੀਰੇ ਨੂੰ ਬੁਲਾ ਸਕਦੀ ਆ।ਬਸ ਰੱਬ ਅੱਗੇ ਦੁਆ ਕਰਦੀ ਆ। ਹੁਣ ਨਾ ਰੱਬਾ ਉਸਦੀ ਜ਼ਿੰਦਗੀ ਵਿੱਚੋਂ ਖੁਸ਼ੀਆਂ ਖੋਹੀ‌।ਇੱਕ ਮਾਸੂਮ ਜਿਹੀ ਜ਼ਿੰਦ ਨੇ ਕਿੰਨੇ ਗਹਿਰੇ ਰਾਜ ਲੁਕੋ ਕੇ ਰੱਖੇ ਨੇ‌।ਫਿਰ ਵੀ ਹੱਸਦਾ ਰਹਿੰਦਾਂ ਜਿਵੇਂ ਰੱਬ ਨੇ ਉਸਨੂੰ ਸਬਰ ਦਾ ਪਿਆਲਾ ਜਨਮ ਤੋਂ ਹੀ ਪਿਲਾ ਕੇ ਭੇਜਿਆ ਹੋਵੇ।

ਲਵਪ੍ਰੀਤ ਕੌਰ
7526996586

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleSoldier injured in landmine blast near LoC in J&K’s Poonch
Next articleਸ਼ੁਭ ਸਵੇਰ ਦੋਸਤੋ,