ਪੰਜਾਬ ਵਿੱਚ ਮਨਰੇਗਾ ਦੀ ਰੋਜਾਨਾ ਦਿਹਾੜੀ 303/-ਰੁ: ਹੋਵੇਗੀ।

ਅੱਪਰਾ (ਸਮਾਜ ਵੀਕਲੀ) (ਜੱਸੀ): ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਦੀ ਰੋਜਾਨਾ ਦਿਹਾੜੀ ਵਿੱਤੀ ਸਾਲ 2023 -24 ਲਈ 01 ਅਪ੍ਰੈਲ 2023 ਤੋਂ 303/- ਰੁਪਏ ਹੋਵੇਗੀ ਜੋ ਕਿ ਵਿੱਤੀ ਸਾਲ 2022-23 ਦੌਰਾਨ 282/- ਰੁਪਏ ਸੀ। ਦੇਸ਼ ਭਰ ਵਿੱਚ ਵਿੱਤੀ ਸਾਲ 2023-24 ਦੌਰਾਨ ਮਨਰੇਗਾ ਮਜ਼ਦੂਰਾਂ ਦੀ ਰੋਜਾਨਾ ਉੱਜਰਤ ਦੀਆਂ ਦਰਾਂ ਸਬੰਧੀ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਰੂਰਲ ਡਿਵੈਲਪਮੈਂਟ ਵਲੋਂ ਜਾਰੀ ਨੋਟੀਫਿਕੇਸ਼ਨ ਮਿਤੀ 24 ਮਾਰਚ 2023 ਦੇ ਹਵਾਲੇ ਅਨੁਸਾਰ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਨੇ ਦੱਸਿਆ ਕਿ ਮਨਰੇਗਾ ਦੀ ਇਹ ਦਿਹਾੜੀ ਹਰਿਆਣਾ ਵਿੱਚ 357/-ਰੁ, ਸਿਕਿੱਮ ਵਿੱਚ 354/-ਰੁ, ਕੇਰਲਾ ਵਿੱਚ 333/-ਰੁ, ਨਿਕੋਬਾਰ ਵਿੱਚ 328/- ਰੁ, ਗੋਆ ਵਿੱਚ 322/-ਰੁ, ਅੰਡੇਮਾਨ ਵਿੱਚ 311/-ਰੁ ਲਕਸ਼ਦੀਪ ਵਿੱਚ 304/- ਰੁ ਹੋਵੇਗੀ। ਇਸ ਤਰ੍ਹਾਂ ਪੰਜਾਬ ਦੂਸਰੇ ਰਾਜਾਂ ਦੇ ਮੁਕਾਬਲੇ ਮਨਰੇਗਾ ਮਜ਼ਦੂਰਾਂ ਦੀ ਰੋਜਾਨਾ ਦਿਹਾੜੀ ਦਰ ਮੁਤਾਬਕ 8ਵੇਂ ਅਸਥਾਨ ਤੇ ਹੋਵੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਸਵੰਤ ਸਿੰਘ ਬੇਦੀ ਦੀ ਅੰਤਿਮ ਅਰਦਾਸ ਮੌਕੇ ਦਿੱਤੀਆਂ ਗਈਆਂ ਸ਼ਰਧਾਂਜਲੀਆਂ
Next articleGerman strikes bring public transport to standstill