13 ਅਪੈ੍ਲ ਲਈ ਵਿਸ਼ੇਸ਼
(ਸਮਾਜ ਵੀਕਲੀ) ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਸਿੱਖ ਵਿਸਾਖੀ ਦੇ ਦਿਨ ਜੋੜ-ਮੇਲੇ ਕਰਦੇ ਸਨ। 30 ਮਾਰਚ 1699 ਈ: ਨੂੰ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ ਸ਼੍ਰੀ ਅਨੰਦਪੁਰ ਸਾਹਿਬ ’ਚ ਬਹੁਤ ਵੱਡਾ ਇਕੱਠ ਬੁਲਾਇਆ। ਇਤਿਹਾਸਕਾਰਾਂ ਅਨੁਸਾਰ ਇਸ ਇਕੱਠ ਵਿੱਚ ਤਕਰੀਬਨ 80 ਹਜ਼ਾਰ ਲੋਕ ਸਨ। ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਕਲਗ਼ੀਧਰ ਪਾਤਸ਼ਾਹ ਸਟੇਜ ਤੇ ਆਉਂਦਿਆਂ ਹੀ ਗ਼ਰਜ਼ ਕੇ ਬੋਲੇ, ‘‘ਇੱਕ ਸਿਰ ਚਾਹੀਦਾ ਹੈ।’’ ਇਹ ਇੱਕ ਨਵੀਂ ਕਿਸਮ ਦੀ ਗੱਲ ਸੀ। ਇੱਕ ਵਾਰ ਤਾਂ ਸਾਰੇ ਦੀਵਾਨ ਵਿੱਚ ਚੁੱਪ ਛਾ ਗਈ। ਇੱਕ ਵਾਰੀ ਤਾਂ ਸਾਰੇ ਕੰਬ ਗਏ। ਉਹਨਾਂ ਵਿੱਚੋਂ ਕਈਆਂ ਨੇ ਮਾਤਾ ਗੁਜਰੀ ਜੀ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਉਹ ਆਪਣੇ ਸਿੱਖਾਂ ਨੂੰ ਹੀ ਮਾਰਨ ਤੇ ਤੁੱਲੇ ਹੋਏ ਹਨ। ਇਸ ਤਰ੍ਹਾਂ ਕੁਝ ਕੱਚੇ-ਪਿੱਲੇ ਸਿੱਖ ਤਾਂ ਦੀਵਾਨ ਵਿੱਚੋਂ ਉੱਠ ਕੇ ਚਲੇ ਗਏ ਪਰ ਸਿਦਕੀ ਸਿੱਖਾਂ ਲਈ ਕੁਰਬਾਨ ਹੋ ਜਾਣ ਦਾ ਇਹੀ ਸਫਲ ਮੌਕਾ ਸੀ।
ਗੁਰੂ ਜੀ ਨੇ ਦੂਜੀ ਵਾਰ ਤੇ ਫਿਰ ਤੀਜੀ ਵਾਰ ਜ਼ੋਰ ਦੀ ਆਵਾਜ਼ ਲਗਾ ਕੇ ਕਿਹਾ ਕਿ ‘ਇੱਕ ਸਿਰ ਚਾਹੀਦਾ ਹੈ।’ ਤਾਂ ਸਭ ਤੋਂ ਪਹਿਲਾਂ ਲਾਹੌਰ ਦਾ ਰਹਿਣ ਵਾਲਾ ਭਾਈ ਦਇਆ ਰਾਮ ਖੱਤਰੀ ਉੱਠਿਆ, ਗੁਰੂ ਸਾਹਿਬ ਦੇ ਅੱਗੇ ਆ ਕੇ ਉਸ ਨੇ ਸੀਸ ਨਿਵਾਇਆ, ਗੁਰੂ ਸਾਹਿਬ ਉਸ ਨੂੰ ਤੰਬੂ ਵਿੱਚ ਲੈ ਗਏ। ਕੁਝ ਸਮੇਂ ਮਗਰੋਂ ਖ਼ੂਨ (ਲਹੂ) ਨਾਲ ਲਿੱਬੜੀ ਹੋਈ ਕਿਰਪਾਨ ਲੈ ਕੇ ਫਿਰ ਸਟੇਜ ਤੇ ਆਏ ਤੇ ਫਿਰ ਕਿਹਾ, ‘ਇੱਕ ਸਿਰ ਚਾਹੀਦਾ ਹੈ।’ ਫਿਰ ਦਿੱਲੀ ਦਾ ਭਾਈ ਧਰਮ ਦਾਸ (ਜੱਟ) ਉੱਠਿਆ, ਉਸ ਨੂੰ ਤੰਬੂ ਵਿੱਚ ਲੈ ਗਏ ਤੇ ਮੁੜ ਖ਼ੂਨ ਨਾਲ ਲਿੱਬੜੀ ਹੋਈ ਕਿਰਪਾਨ ਲੈ ਕੇ ਫਿਰ ਆ ਕੇ ਕਿਹਾ, ‘ਇੱਕ ਸਿਰ ਚਾਹੀਦਾ ਹੈ।’ ਇਸ ਤਰ੍ਹਾਂ ਵਾਰੀ-ਵਾਰੀ ਤਿੰਨ ਸਿਰ ਭਾਈ ਮੋਹਕਮ ਚੰਦ (ਛੀਂਬਾ), ਭਾਈ ਹਿੰਮਤ ਰਾਏ ਜਗਨਨਾਥਪੁਰੀ (ਝੀਵਰ) ਅਤੇ ਭਾਈ ਸਾਹਿਬ ਚੰਦ (ਨਾਈ) ਦੇ ਲੈ ਕੇ ਉਹਨਾਂ ਨੂੰ ਤੰਬੂ ਵਿੱਚ ਲੈ ਗਏ। ਇੱਕ ਵਾਰ ਸੰਗਤਾਂ ਹੈਰਾਨ ਰਹਿ ਗਈਆਂ ਸਨ ਪਰ ਜਦੋਂ ਪੰਜਾਂ ਨੂੰ ਸੰਗਤਾਂ ਦੇ ਸਾਹਮਣੇ ਲਿਆ ਕੇ ਖੜ੍ਹਾ ਕੀਤਾ ਜਿਨ੍ਹਾਂ ਨੇ ਇੱਕੋ ਰੰਗ ਦੀਆਂ ਦਸਤਾਰਾਂ, ਇੱਕੋ ਰੰਗ ਦੇ ਕੁੜਤੇ, ਕਮਰਕੱਸੇ, ਤੇੜ ਕਛਹਿਰੇ ਤੇ ਸੁੰਦਰ ਕਿਰਪਾਨਾਂ ਪਹਿਨੀਆਂ ਹੋਈਆਂ ਸਨ। ਪੰਜੇ ਸਿੱਖ ਬੜੇ ਖ਼ੂਬਸੂਰਤ ਲੱਗ ਰਹੇ ਸਨ। ਹੁਣ ਸੰਗਤ ਵਿੱਚ ਬੈਠੇ ਹੋਏ ਕਈ ਸਿੱਖ ਪਛਤਾ ਰਹੇ ਸਨ।
ਫਿਰ ਗੁਰੂ ਸਾਹਿਬ ਨੇ ਸਰਬ-ਲੋਹ ਦਾ ਬਾਟਾ ਮੰਗਵਾਇਆ ਤੇ ਉਸ ਵਿੱਚ ਸ਼ੁੱਧ (ਨਿਰਮਲ, ਸਾਫ਼) ਜਲ ਪਾਇਆ। ਮਾਤਾ ਸਾਹਿਬ ਦੇਵਾਂ (ਕੌਰ) ਨੇ ਉਸ ਵਿੱਚ ਪਤਾਸੇ ਪਾਏ। ਗੁਰੂ ਸਾਹਿਬ ਬੀਰ ਆਸਣ ਹੋ ਕੇ ਬੈਠ ਗਏ ਤੇ ਬਾਟੇ ਵਿੱਚ ਖੰਡਾ ਫੇਰਨ ਲੱਗ ਪਏ। ਉਹਨਾਂ ਨਾਲੋਂ-ਨਾਲ ਜਪੁਜੀ ਸਾਹਿਬ, ਜਾਪੁ ਸਾਹਿਬ, ਤਵ ਪ੍ਰਸਾਦਿ ਸਵੱਯੈ, ਚੌਪਈ ਸਾਹਿਬ, ਅਨੰਦ ਸਾਹਿਬ ਬਾਣੀਆਂ ਦਾ ਪਾਠ ਕੀਤਾ। ਇੰਜ ਅੰਮ੍ਰਿਤ ਤਿਆਰ ਹੋ ਗਿਆ, ਜੋ ਪੰਜ ਸਿੱਖਾਂ ਨੂੰ (ਪੰਜ ਵਾਰੀ ਅੱਖਾਂ ਵਿੱਚ, ਪੰਜ ਵਾਰੀ ਮੂੰਹ ਵਿੱਚ, ਪੰਜ ਵਾਰੀ ਕੇਸਾਂ ਵਿੱਚ ਅੰਮ੍ਰਿਤ ਦੇ ਛੱਟੇ, ਚੁਲ੍ਹੇ) ਛਕਾਇਆ ਗਿਆ ਤੇ ਨਾਲ ਹੀ ਉਹਨਾਂ ਨੂੰ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਬੁਲਾਉਣ ਲਈ ਕਿਹਾ ਗਿਆ। ਉਹਨਾਂ ਦੇ ਨਾਂ ਨਾਲ ‘ਸਿੰਘ’ ਸ਼ਬਦ ਲਾ ਦਿੱਤਾ ਗਿਆ, ਜਿਸ ਦਾ ਅਰਥ ਸੀ ‘ਬੱਬਰ ਸ਼ੇਰ’ ਇਸ ਤਰ੍ਹਾਂ ਪੰਜ ਸਿੱਖਾਂ ਨੂੰ ਸਿੰਘਾਂ ਵਿੱਚ ਬਦਲ ਕੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਂ ਦਿੱਤਾ। ਅੱਜ ਤੋਂ ਤੁਸੀਂ ਗੁਰੂ ਵਾਲੇ ਹੋ, ਤੁਹਾਡਾ ਜਨਮ ਕੇਸਗੜ੍ਹ ਦਾ ਹੈ ਤੇ ਵਾਸੀ ਅਨੰਦਪੁਰ ਦੇ ਹੋ। ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਦੇਵਾਂ (ਕੌਰ) ਜੀ ਹਨ। ਤੁਸੀਂ ਪੰਜ ਕਕਾਰ ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ ਨੂੰ ਹਮੇਸ਼ਾਂ ਧਾਰਨ ਕਰਕੇ (ਧਾਰ ਕੇ ਰੱਖਣਾ) ਹੈ। ਅੰਮ੍ਰਿਤ ਵੇਲੇ ਵਾਹਿਗੁਰੂ ਨਾਲ ਸੁਰਤ ਜੋੜ ਕੇ ਨਿੱਤ-ਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਹੈ। ਸ਼ਾਮ ਨੂੰ ਸੋਦਰੁ ਰਹਰਾਸਿ ਸਾਹਿਬ ਦਾ ਪਾਠ ਤੇ ਰਾਤ ਨੂੰ ਕੀਰਤਨ ਸੋਹਿਲਾ ਦੀ ਬਾਣੀ ਦਾ ਪਾਠ ਕਰਨਾ ਹੈ। ਚਾਰ ਕੁਰਹਿਤਾਂ ਤੋਂ ਬਚਣਾ ਹੈ।
1. ਕੇਸਾਂ ਦੀ ਬੇਅਦਬੀ, ਪਰ-ਇਸਤਰੀ ਜਾਂ ਪਰ ਪੁਰਸ਼ ਦਾ ਸੰਗ 3. ਤੰਬਾਕੂ ਦਾ ਸੇਵਨ 4. ਕੁੱਠੇ ਮਾਸ ਦੀ ਵਰਤੋਂ।
2. ਕੇਸ:- ਕੇਸ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਅੰਮ੍ਰਿਤਧਾਰੀ ਸਿੰਘਾਂ ਦਾ ਇਹ ਪਹਿਲਾ ਕਕਾਰ ਹੈ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਭਾਈ ਤਾਰੂ ਸਿੰਘ ਜੀ ਦੇ ਕੇਸ ਮੁਗ਼ਲਾਂ ਦੁਆਰਾ ਕੱਟੇ ਜਾਣ ਲੱਗੇ ਤਾਂ ਉਹਨਾਂ ਨੇ ਖੋਪਰੀ ਉਤਰਵਾਉਣੀ ਪ੍ਰਵਾਨ ਕਰ ਲਈ ਪਰ ਜੂੜਾ ਜਾਂ ਕੇਸ ਨਹੀਂ ਕੱਟਣ ਦਿੱਤੇ। ਉਹਨਾਂ ਜਾਨ ਦੇ ਦਿੱਤੀ ਪਰ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ। ਕੇਸਾਂ ਦੇ ਸਤਿਕਾਰ ਬਾਰੇ ਰਹਿਤਨਾਮਿਆਂ ਵਿੱਚ ਜ਼ਿਕਰ ਹੈ।
ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂਰਖ ਸਿਖ।
ਮੇਰਾ ਦਰਸ਼ਨ ਨਾਹਿ ਤਿਸੁ ਜੋ ਨਾ ਤਿਆਗੇ ਭਿਖ।
ਕੇਸਾਂ ਕਰਕੇ ਖ਼ਾਲਸੇ ਦੀ ਵਿਲੱਖਣਤਾ ਹੈ ਤੇ ਉਹ ਲੱਖਾਂ ਵਿੱਚ ਖੜ੍ਹਾ ਪਛਾਣਿਆ ਜਾਂਦਾ ਹੈ। ਕੇਸਾਂ ਨਾਲ ਖ਼ਾਲਸਾ ਨਿਆਰਾ ਲੱਗਦਾ ਹੈ।
ਜਬ ਲਗ ਖ਼ਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਓ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨਾ ਕਰੋਂ ਇਨ ਕੀ ਪ੍ਰਤੀਤ॥
ਸ਼੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਗੋਇੰਦਵਾਲ ਸਾਹਿਬ ਵਿਖੇ ਤੇ ਗੁਰਦੁਆਰਾ ਨੌਸ਼ਹਿਰਾ ਪੰਨੂਆਂ ਵਿਖੇ ਸੰਗਤਾਂ ਦੇ ਦਰਸ਼ਨ ਲਈ ਅੱਜ ਵੀ ਉਪਲਬਧ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਰੋਮ ਮਹਾਰਾਜਾ ਨਾਭਾ ਦੇ ਖ਼ਾਨਦਾਨ ਪਾਸ ਸੁਰੱਖਿਅਤ ਹਨ। ਕੇਸਾਂ ਦੀ ਸੰਭਾਲ ਲਈ ਇਹਨਾਂ ਨੂੰ ਦਸਤਾਰ ਨਾਲ ਢੱਕ ਕੇ ਰੱਖਣ ਲਈ ਗੁਰੂ ਸਾਹਿਬ ਨੇ ਤਾਕੀਦ ਵੀ ਕੀਤੀ।
ਗੁਰੂ ਸਾਹਿਬ ਨੇ ਕੇਸ ਰੱਖਣ ਦੇ ਅਸੂਲ ਨੂੰ ਲਾਜ਼ਮੀ ਕਰਾਰ ਦਿੱਤਾ ਹੈ। ਜੇਕਰ ਕਿਧਰੇ ਵੀ ਕੋਈ ਇਸ ਸਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਪਤਾ ਲੱਗ ਜਾਂਦਾ ਹੈ। ਅੱਜ ਲੋੜ ਹੈ ਖ਼ਾਲਸਾ ਪੰਥ ਦੀ ਅਗਵਾਈ ਕਰਨ ਵਾਲਿਆਂ ਨੂੰ ਸਾਵਧਾਨ ਹੋ ਕੇ ਅਜਿਹੀ ਕੁਰੀਤੀ ਨੂੰ ਰੋਕਣ ਲਈ ਜ਼ੋਰਦਾਰ ਹੰਭਲਾ ਮਾਰਨ ਦੀ।
ਕੰਘਾ:- ਸਿੱਖ ਕੰਘੇ ਨੂੰ ਹਰ ਵਕਤ ਆਪਣੇ ਸਿਰ ਦੇ ਜੂੜੇ ਵਿੱਚ ਅਤੇ ਲੜਕੀਆਂ/ਬੀਬੀਆਂ ਆਪਣੀ ਗੁੱਤ/ਜੂੜੇ ਵਿੱਚ ਸੰਭਾਲ ਕੇ ਰੱਖਦੀਆਂ ਹਨ। ਕੰਘਾ ਲੱਕੜੀ ਦਾ ਵਰਤਣਾ ਚਾਹੀਦਾ ਹੈ। ਕੰਘਾ ਕਰਨ ਨਾਲ ਕੇਸ ਸਾਫ਼ ਰਹਿੰਦੇ ਹਨ ਅਤੇ ਸਰੀਰ ਚੁਸਤ ਰਹਿੰਦਾ ਹੈ। ਸਿੱਖ ਨੂੰ ਸਦਾ ਚੁਸਤ ਅਤੇ ਸਾਫ਼-ਸੁਥਰਾ ਰਹਿਣ ਲਈ ਸਵੇਰੇ-ਸ਼ਾਮ ਦੋਨੋਂ ਵੇਲੇ ਕੰਘਾ ਕਰਨ ਦਾ ਜ਼ਿਕਰ ਤਨਖਾਹਨਾਮਾ ਵਿੱਚ ਵੀ ਮਿਲਦਾ ਹੈ।
ਕੰਘਾ ਦੋਨੋਂ ਵਕਤ ਕਰ ਪਾਗ ਚੁਨੈ ਕਰ ਬਾਂਧਈ।
(ਤਨਖਾਹਨਾਮਾ ’ਚੋਂ)
ਕੜਾ:- ਸਿੱਖੀ ਦੇ ਨਿਯਮਾਂ ਅਨੁਸਾਰ ਕੜਾ ਸਰਬ ਲੋਹ ਦਾ ਹੋਣਾ ਚਾਹੀਦਾ ਹੈ ਪਰ ਅੱਜ ਜ਼ਿਆਦਾਤਰ ਅੰਮ੍ਰਿਤਧਾਰੀ ਗੁਰਸਿੱਖ ਲੋਹੇ/ਸਟੀਲ ਦਾ ਕੜਾ ਹੀ ਬਾਂਹ ਵਿੱਚ ਪਾਉਂਦੇ ਹਨ। ਸੋਨੇ, ਚਾਂਦੀ ਦਾ ਪਾਇਆ ਹੋਇਆ ਕੜਾ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਹੋਇਆ ਕਕਾਰ ਨਹੀਂ ਅਖਵਾ ਸਕਦਾ। ਸਿੱਖ ਦੀ ਬਾਂਹ ਵਿੱਚ ਪਾਇਆ ਹੋਇਆ ਕੜਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਿੱਖ ਵਹਿਮਾਂ-ਭਰਮਾਂ ਦੇ ਸ਼ੰਕਿਆਂ ਤੋਂ ਉੱਚਾ ਹੋ ਜਾਂਦਾ ਹੈ।
ਕ੍ਰਿਪਾਨ:- ਕ੍ਰਿਪਾਨ ਸੰਸਕਿ੍ਤ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਜੋ ਕਿਰਪਾ ਨੂੰ ਸੁੱਟ ਦੇਵੇ, ਜਿਸ ਦੇ ਚਲਾਉਣ ਵੇਲੇ ਰਹਿਮ ਨਾ ਆਵੇ। ਕ੍ਰਿਪਾਨ ਨੂੰ ਤਲਵਾਰ, ਸਿਰੀ ਸਾਹਿਬ, ਸ਼ਮਸ਼ੀਰ, ਸਿੰਘਾਂ ਦਾ ਦੂਜਾ ਕਕਾਰ ਕਿਹਾ ਜਾਂਦਾ ਹੈ ਜੋ ਅੰਮ੍ਰਿਤਧਾਰੀ ਲਈ ਪਹਿਨਣਾ ਜ਼ਰੂਰੀ ਹੈ।
ਕ੍ਰਿਪਾਨ ਬਹਾਦਰ ਲੋਕ ਪਾਉਂਦੇ ਹਨ। ਗੁਰੂ ਜੀ ਨੇ ਸਿੱਖਾਂ ਨੂੰ ਬਹਾਦਰ ਬਣਾਇਆ ਹੈ। ਕ੍ਰਿਪਾਨਧਾਰੀ ਹੋਣਾ ਸਿੱਖ ਦੇ ਸੁਤੰਤਰ ਜੀਵਨ ਦਾ ਪ੍ਰਤੀਕ ਹੈ। ਕਿ੍ਪਾਨ ਸਿੱਖ ਨੂੰ ਹਮੇਸ਼ਾਂ ਉਸ ਗੁਰੂ ਦੀ ਯਾਦ ਦਿਵਾਉਂਦੀ ਹੈ, ਜਿਸ ਨੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਸੀ ਮੰਨੀ। ਸਿੱਖ ਕ੍ਰਿਪਾਨ ਧਾਰਨ ਕਰਕੇ ਕਦੇ ਵੀ ਗ਼ੁਲਾਮੀ ਵਾਲਾ ਜੀਵਨ ਨਹੀਂ ਜਿਉੂਂਦਾ। ਗੁਰੂ ਸਾਹਿਬ ਨੇ ਖ਼ਾਲਸਾ ਨੂੰ ਅੰਮ੍ਰਿਤਪਾਨ ਕਰਵਾਇਆ ਸੀ ਤਾਂ ਉਸ ਸਮੇਂ ਸ਼ਸਤਰ ਧਾਰਨ ਕਰਨ ਦੇ ਹੁਕਮ ਨੂੰ ਕਵੀ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ।
ਜਬ ਹਮਰੇ ਦਰਸ਼ਨ ਕੋ ਆਵਹੁ।
ਬਣ ਸੁਚੇਤ ਸ਼ਸਤਰ ਸਜਾਵਹੁ।
ਕਮਰ ਕੱਸਾ ਕਰ ਦੇਉ ਦਿਖਾਈ।
ਹਮਰੀ ਖ਼ੁਸ਼ੀ ਹੋਇ ਅਧਿਕਾਈ।
ਅਥਵਾ:
ਅਸ ਕਿ੍ਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥
(ਦਸਮ ਗ੍ਰੰਥ)
ਇੱਕ ਗੱਲ ਸਿੱਖ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਕੰਘੇ ਨਾਲ ਲੱਗੀ ਨਿੱਕੀ ਕ੍ਰਿਪਾਨ (ਚਿੰਨ੍ਹ) ਜਾਂ ਗਰਦਨ ਦੁਆਲੇ ਪਹਿਨੀ ਨਿੱਕੀ ਕ੍ਰਿਪਾਨ ਨੂੰ ਕਕਾਰ ਨਹੀਂ ਕਹਿੰਦੇ। ਕ੍ਰਿਪਾਨ ਦੀ ਲੰਬਾਈ ਸੰਬੰਧੀ ਅਜੇ ਵੀ ਸਿੱਖ ਮੱਤ ਵਿੱਚ ਕੋਈ ਸਰਬ ਪ੍ਰਵਾਨਿਤ ਫ਼ੈਸਲਾ ਨਹੀਂ ਹੋ ਸਕਿਆ। ਪਰ ਸਿੱਖ ਨੂੰ ਛੇ ਤੋਂ ਨੌਂ ਇੰਚ ਤੱਕ ਦੀ ਕ੍ਰਿਪਾਨ ਗਲ ਵਿੱਚ ਧਾਰਨ ਕਰਨੀ ਚਾਹੀਦੀ ਹੈ। ਇਸ ਤੋਂ ਵੱਡੀ ਕ੍ਰਿਪਾਨ ਤਾਂ ਪਾਈ ਜਾ ਸਕਦੀ ਹੈ ਪਰ ਛੋਟੀ ਕ੍ਰਿਪਾਨ ਜੋ ਗਾਤਰੇ ਤੋਂ ਬਗ਼ੈਰ ਪਾਈ ਜਾਵੇ, ਉਹ ਕਕਾਰ ਵਿੱਚ ਸ਼ਾਮਲ ਨਹੀਂ ਕੀਤੀ ਜਾ ਸਕਦੀ। ਅੱਜ ਕਈ ਅੰਮ੍ਰਿਤਧਾਰੀ ਸਿੰਘ/ਵੀਰ ਡੋਰੀ ਵਾਲੀ ਕ੍ਰਿਪਾਨ ਵੀ ਪਹਿਨਦੇ ਹਨ। ਉਹਨਾਂ ਨੂੰ ਇਸ ਦੇ ਨਾਲ-ਨਾਲ ਗਾਤਰੇ ਵਾਲੀ ਕ੍ਰਿਪਾਨ ਵੀ ਪਾਉਣੀ ਚਾਹੀਦੀ ਹੈ।
ਕਛਹਿਰਾ:- ਸਿੱਖਾਂ ਦਾ ਕਛਹਿਰਾ ਵੀ ਦੂਸਰਿਆਂ ਨਾਲੋਂ ਵੱਖਰਾ ਹੁੰਦਾ ਹੈ। ਕਛਹਿਰਾ ਰੇਬਦਾਰ ਹੁੰਦਾ ਹੈ। ਸਿੱਖ ਕੱਛਾ, ਜਾਂਘੀਆ, ਨਿੱਕਰ, ਪਟੇਦਾਰ ਕੱਛਾ ਨਹੀਂ ਪਾਉਂਦਾ। ਸਿੱਖ ਦਾ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢੱਕਦਾ ਹੈ, ਉੱਥੇ ਸਿੱਖ ਦੇ ਆਚਰਨ ਨੂੰ ਉੱਚਾ ਤੇ ਸੁੱਚਾ ਵੀ ਰੱਖਦਾ ਹੈ। ਸਿੱਖ ਪੰਜ ਕਕਾਰਾਂ ਵਿੱਚੋਂ ਕਿਸੇ ਵੀ ਕਕਾਰ ਦਾ ਤਿਆਗ ਨਹੀਂ ਕਰ ਸਕਦਾ। ਇਹਨਾਂ ਪੰਜਾਂ ਕਕਾਰਾਂ ਨੂੰ ਅੰਮ੍ਰਿਤਧਾਰੀ ਸਿੰਘ ਲਈ ਉੱਠਦਿਆਂ ਬੈਠਦਿਆਂ, ਸੌਂਦਿਆਂ-ਜਾਗਦਿਆਂ ਹਰ ਸਮੇਂ ਆਪਣੇ ਅੰਗ-ਸੰਗ ਰੱਖਣਾ ਲਾਜ਼ਮੀ ਹੈ। ਇਹਨਾਂ ਪੰਜਾਂ ਕਕਾਰਾਂ ਨੇ ਸਿੱਖਾਂ ਨੂੰ ਇੱਕ ਭਾਈਚਾਰੇ ਵਿੱਚ ਸੰਗਠਿਤ ਰੱਖਿਆ ਹੈ ਕਿਉਂਕਿ ਇਹ ਧਾਰਮਿਕ ਚਿੰਨ੍ਹ ਸਿੱਖ ਨੂੰ ਸਿੱਖੀ ਮਾਰਗ ਤੇ ਚੱਲਣ ਦੇ ਸਮਰੱਥ ਬਣਾਉਂਦੇ ਹਨ। ਇਹ ਸਿੱਖ ਨੂੰ ਉਹ ਹਿੰਮਤ ਭਰੇ ਕਾਰਨਾਮੇ ਕਰਨ ਦੇ ਸਮਰੱਥ ਬਣਾਉਂਦੇ ਹਨ, ਜੋ ਦੂਜੇ ਗ਼ੈਰ ਸਿੱਖ ਲੋਕ ਨਹੀਂ ਕਰ ਸਕਦੇ।
ਅੰਤ ਵਿੱਚ ਅੰਗਰੇਜ਼ੀ ਬੀਬੀ ਮਿਸ ਜੀਨਸ ਕਲਰ ਦੀ ਉਦਾਹਰਣ ਦੇ ਕੇ ਲੇਖ ਸਮਾਪਤ ਕਰਦਾ ਹਾਂ। ਉਸ ਦਾ ਕਹਿਣਾ ਹੈ ਕਿ ‘‘ਐ ਸਿੱਖ ਵੀਰੋ ! ਜ਼ਰਾ ਆਪਣੇ ਕਕਾਰ ਤਿਆਗ ਕੇ ਤਾਂ ਵੇਖੋ, ਖ਼ਾਲਸਾ ਪੰਥ ਦਾ ਅੰਤ ਸਾਹਮਣੇ ਨਜ਼ਰ ਆ ਜਾਵੇਗਾ।
ਅੱਜ 13 ਅਪੈ੍ਲ ਨੂੰ 326ਵਾਂ ਖਾਲਸਾ ਸਾਜਣਾ ਦਿਵਸ ਸਮੁੱਚੇ ਸੰਸਾਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੁੱਭ ਅਵਸਰ ’ਤੇ ਇਹਨਾਂ ਸਤਰਾਂ ਦੇ ਲੇਖਕ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ
# 1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।

Email :- Karnailsinghma@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj