ਦਿਲ ਦੇ ਵਿਹੜੇ ਕਮਰਾ

ਜੋਬਨਰੂਪ ਛੀਨਾ

(ਸਮਾਜ ਵੀਕਲੀ)

ਦਿਲ ਦੇ ਵਿਹੜੇ ਕਮਰਾ ਇਕ ਬਣਾਇਆ ਹੈ
ਉਸਨੂੰ ਹਉਕੇ, ਹਾਵਾਂ ਨਾਲ ਸਜਾਇਆ ਹੈ

ਇਸ਼ਕ ਦੇ ਹੱਥੋਂ ਬੇਬਸ ਹੋਈ ਰੂਹ ਨੇ ਅੱਜ
ਦੁੱਖ ਹਿਜ਼ਰ ਦਾ ਮੇਰੇ ਤੋਂ ਲਿਖਵਾਇਆ ਹੈ

ਕੀਤਾ ਭੇਤ ਉਜਾਗਰ, ਚਿਹਰਾ ਮੁਰਝਾਇਆ,
ਮੈਂ ਨੈਣਾਂ ਵਿੱਚ ਪੀੜਾਂ ਨੂੰ ਦਫ਼ਨਾਇਆ ਹੈ।

ਕੱਲੀ ਰਹਿ ਕੇ ਕੱਲੀ ਨਾ ਮਹਿਸੂਸ ਕਰਾ
ਜਦ ਤੋਂ ਬਣਿਆ ਓ ਮੇਰਾ ਹਮਸਾਇਆ ਹੈ

ਖ਼ੂਬ ਮੁਹਾਰਤ ਹੈ,ਜਿਸ ਨੂੰ ਗਮ ਝੱਲਣ ਦੀ,
ਉਸ ਨੇ ਇਸ਼ਕ ‘ਚ ਉੱਚਾ ਰੁਤਬਾ ਪਾਇਆ ਹੈ

ਜੋਬਨਰੂਪ ਛੀਨਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAir India pilots’ unions reject proposed pay structure, warn of industrial unrest
Next articleਔਰਤਾਂ ਤੋਂ ਬਿੰਨਾਂ ਸਮਾਜ ਦਾ ਵਿਕਾਸ ਅਸੰਭਵ: