HOME ਨੰਬਰਦਾਰ ਯੂਨੀਅਨ ਦੇ ਵਿਹੜੇ ਰਾਣਾ ਗੁਰਜੀਤ ਸਿੰਘ ਨੇ ਠਾਠਾਂ ਮਾਰਦੇ ਇਕੱਠ ‘ਚ...

ਨੰਬਰਦਾਰ ਯੂਨੀਅਨ ਦੇ ਵਿਹੜੇ ਰਾਣਾ ਗੁਰਜੀਤ ਸਿੰਘ ਨੇ ਠਾਠਾਂ ਮਾਰਦੇ ਇਕੱਠ ‘ਚ ਲਹਿਰਾਇਆ ਦੇਸ਼ ਦਾ ਕੌਮੀ ਝੰਡਾ – ਜ਼ਿਲਾ ਪ੍ਰਧਾਨ ਅਸ਼ੋਕ ਸੰਧੂ

4
ਫੋਟੋ : ਤਿਰੰਗਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ ਰਾਣਾ ਜੀ ਨੂੰ ਖੂਬਸੂਰਤ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕਰਦੇ ਹੋਏ ਦੇਸ਼ ਪ੍ਰੇਮੀ।

ਲੋਕ ਆਪਣੀ ਵੋਟ ਦਾ ਇਸਤੇਮਾਲ ਵਿਕਾਸ ਕਰਨ ਵਾਲੇ ਉਮੀਦਵਾਰਾਂ ਨੂੰ ਦੇਣ ਨਾ ਕਿ ਲਾਲਚ ਦੇਣ ਵਾਲੇ ਅਖੌਤੀਆਂ ਨੂੰ – ਯੂਨੀਅਨ

ਨੂਰਮਹਿਲ   (ਸਮਾਜ ਵੀਕਲੀ)   ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ ) ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦਾ 31ਵਾਂ ਰਾਸ਼ਟਰੀ ਤਿਉਹਾਰ ਜਸ਼ਨ-ਏ-ਗਣਤੰਤਰ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਸੀਨੀਅਰ ਮੀਤ ਪ੍ਰਧਾਨ ਸੂਬਾ ਪੰਜਾਬ ਦੀ ਪ੍ਰਧਾਨਗੀ ਹੇਠ ਬੜੇ ਹੀ ਚਾਵਾਂ-ਭਾਵਾਂ ਨਾਲ ਜ਼ਿਲਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਸੈਂਕੜੇ ਦੇਸ਼ ਭਗਤਾਂ ਦੀ ਮੌਜੂਦਗੀ ਵਿੱਚ ਸ਼ਾਨਦਾਰ ਤਰੀਕੇ ਮਨਾਇਆ। ਠਾਠਾਂ ਮਾਰਦੇ ਇਕੱਠ ਵਿੱਚ ਸ਼ਾਨ-ਏ-ਪੰਜਾਬ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਇਕ ਕਪੂਰਥਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਬਤੌਰ ਮੁੱਖ ਮਹਿਮਾਨ ਪਹੁੰਚੇ ਜਿਨ੍ਹਾਂ ਨੂੰ ਆਪਣੇ ਕਰ ਕਮਲਾਂ ਨਾਲ ਭਾਰਤ ਦੇਸ਼ ਦਾ ਕੌਮੀ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸਮਾਗਮ ਦੇ ਮਹਿਮਾਨ-ਏ-ਖਸੂਸੀ ਲਾਇਨ ਜੀ.ਐੱਸ ਭਾਟੀਆ ਫਸਟ ਵਾਈਸ ਗਵਰਨਰ ਜ਼ਿਲਾ 321-ਡੀ, ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ, ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ, ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ, ਸਕੱਤਰ ਜਨਰਲ ਰਣ ਸਿੰਘ ਮਹਿਲਾਂ ਨੇ ਆਪਣੇ ਮਾਣਮੱਤੇ ਸਾਥੀਆਂ ਸਮੇਤ ਸ਼ਿਰਕਤ ਕੀਤੀ, ਜਿਨ੍ਹਾਂ ਦਾ ਲਾਇਨਜ਼ ਕਲੱਬ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਮਹਿਲਾ ਪ੍ਰਧਾਨ ਲਾਇਨ ਬਬਿਤਾ ਸੰਧੂ, ਸਮਾਗਮ ਦੇ ਕੋਆਰਡੀਨੇਟਰ ਲਾਇਨ ਆਂਚਲ ਸੰਧੂ ਸੋਖਲ, ਈਵੈਂਟ ਡੈਕੋਰੇਟਰ ਲਾਇਨ ਸੋਮਿਨਾਂ ਸੰਧੂ ਅਤੇ ਜਸਪ੍ਰੀਤ ਕੌਰ ਸੰਧੂ ਨੇ ਭਰਵਾਂ ਸਵਾਗਤ ਕੀਤਾ। ਇਲਾਕੇ ਦੇ ਪੰਚਾਂ ਸਰਪੰਚਾਂ, ਸੰਮਤੀ ਮੈਂਬਰਾਂ, ਨਗਰ ਕੌਂਸਲਰਾਂ ਤੋਂ ਇਲਾਵਾ ਨੰਬਰਦਾਰ ਯੂਨੀਅਨ ਦੇ ਡਾਇਰੈਕਟਰ ਅਵਤਾਰ ਸਿੰਘ ਸ਼ਮਸ਼ਾਬਾਦ, ਚਰਨ ਸਿੰਘ ਰਾਜੋਵਾਲ ਸਮੇਤ ਹੋਰ ਪਤਵੰਤਿਆਂ ਨੇ ਜਯੋਤੀ ਪ੍ਰਚੰਡ ਕੀਤੀ ਅਤੇ ਪੰਡਾਲ ਵਿੱਚ ਹਾਜ਼ਰ ਸੈਂਕੜੇ ਦੇਸ਼ ਭਗਤਾਂ ਨੇ ਖੁਦ ਜੋਸ਼ੀਲੀ ਆਵਾਜ਼ ਰਾਸ਼ਟਰ ਗਾਣ ਗਾ ਕੇ ਆਪਣੇ ਸੱਚੇ ਦੇਸ਼ ਭਗਤ ਹੋਣ ਦਾ ਪ੍ਰਮਾਣ ਦਿੱਤਾ। ਜੈ ਹਿੰਦ, ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੀ ਜੈ-ਘੋਸ਼ ਨਾਲ ਸਾਰਾ ਵਾਤਾਵਰਣ ਦੇਸ਼ ਭਾਵਨਾ ਵਿੱਚ ਲੀਨ ਹੋ ਗਿਆ। ਪੰਡਾਲ ਵਿੱਚ ਹਾਜ਼ਰ ਇੱਕ-ਇੱਕ ਦੇਸ਼ ਭਗਤ ਦੇ ਸੀਨਿਆਂ ਉੱਪਰ ਸਜੇ ਤਿਰੰਗੇ ਦੇਸ਼ ਭਗਤੀ ਦੇ ਸਮਾਗਮ ਨੂੰ ਚਾਰ ਚੰਨ ਲਗਾ ਰਹੇ ਸਨ। ਇਸ ਮੌਕੇ ਮੁੱਖ ਮਹਿਮਾਨ ਰਾਣਾ ਸਮੇਤ ਵਿਸ਼ੇਸ਼ ਮਹਿਮਾਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਨੰਬਰਦਾਰ ਯੂਨੀਅਨ ਦੇ ਵਿਹੜੇ ਹਰ ਰਾਜਸੀ ਪਾਰਟੀ, ਧਾਰਮਿਕ ਅਤੇ ਸਮਾਜਿਕ ਆਗੂਆਂ ਦਾ ਵੱਡਾ ਇਕੱਠ ਕਿਸੇ ਹੋਰ ਜਗ੍ਹਾ ‘ਤੇ ਦੇਖਣ ਨੂੰ ਨਹੀਂ ਮਿਲਦਾ। ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਦਾ ਵੀ ਇਹੋ ਹੀ ਸਪਨਾ ਹੈ ਕਿ ਭਾਰਤ ਵੰਡੀਆਂ ਵਿੱਚ ਨਾ ਵੰਡ ਹੋਵੇ ਸਾਰੇ ਇੱਕ ਜੁੱਟ ਰਹਿਣ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਅਤੇ ਕਲੱਬ ਵੱਲੋਂ ਬਹੁਤ ਹੀ ਖੂਬਸੂਰਤ ਸਨਮਾਨ ਚਿੰਨ੍ਹ ਬਣਾਏ ਗਏ। ਵੱਖ-ਵੱਖ ਖੇਤਰਾਂ ਵਿੱਚ ਸੇਵਾ ਨਿਭਾਉਣ ਵਾਲੇ ਵਿਅਕਤੀ ਵਿਸ਼ੇਸ਼ ਨੂੰ ਮਾਣ ਵਤਨ ਦੇ, ਆਵਾਜ਼-ਏ-ਕਲਮ, ਭਗਤੀ ਪ੍ਰਸਾਰ ਅਵਾਰਡ, ਸੀਨੀਅਰ ਸਿਟੀਜਨ ਅਵਾਰਡ, ਵਾਇਸ ਆਫ ਪੰਜਾਬ, ਫ਼ਖਰ-ਏ-ਨੰਬਰਦਾਰ ਤੋਂ ਇਲਾਵਾ 10ਵੀਂ-12 ਵੀਂ ਦੇ ਬੱਚਿਆਂ ਨੂੰ ਮਾਂ ਸਰਸਵਤੀ ਅਵਾਰਡ ਨਾਲ ਨਵਾਜਕੇ 26-1-26 ਦੀ ਇਤਿਹਾਸਕ ਤਾਰੀਕ ‘ਤੇ ਇੱਕ ਨਿਵੇਕਲੀ ਮਿਸਾਲ ਪੈਦਾ ਕੀਤੀ, ਜਿਸਦੀ ਪੰਡਾਲ ਵਿੱਚ ਬਹੁਤ ਸ਼ੋਭਾ ਹੋਈ। ਖਾਣ ਪਾਣ ਦੇ ਪ੍ਰਬੰਧ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਕੀਤੇ ਗਏ। ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਵੱਲੋਂ ਨਿਯਮਾਂ ਅਨੁਸਾਰ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਡੀ.ਐੱਸ.ਪੀ ਵਿਜੇ ਕੰਵਰ ਪਾਲ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ ਗਈ। ਡੀ.ਐੱਸ.ਪੀ ਨਕੋਦਰ ਓਂਕਾਰ ਸਿੰਘ ਬਰਾੜ ਨੇ ਸਮਾਗਮ ਦੀ ਸਫਲਤਾ ਲਈ ਪੂਰਾ ਸਹਿਯੋਗ ਕੀਤਾ। ਸਮਾਗਮ ਦੇ ਪ੍ਰਬੰਧਕ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਉਣਾ ਹੈ ਤਾਂ ਤੁਰੰਤ ਪ੍ਰਭਾਵ ਨਾਲ ਹਰ ਸਰਕਾਰੀ ਕੁਰਸੀ ‘ਤੇ ਯੋਗਤਾ ਦੇ ਆਧਾਰ ‘ਤੇ ਇਮਾਨਦਾਰ ਅਫਸਰ ਲਗਾਏ ਜਾਣ। ਸਿਫਾਰਸ਼ੀ ਅਤੇ ਕਰੱਪਟ ਕੁਰਸੀਧਾਰੀਆਂ ਨੂੰ ਨੁੱਕਰੇ ਲਗਾਇਆ ਜਾਵੇ। ਕਰੱਪਟ ਲੀਡਰਾਂ ਦੀ ਛਾਣ ਬੀਣ ਵੀ ਕੀਤੀ ਜਾਵੇ। ਉਹਨਾਂ ਹਲਕਾ ਵਿਧਾਇਕ ਮਾਨ ਨੂੰ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਨੂਰਮਹਿਲ ਦਾ ਅਧੂਰਾ ਸਰਕਾਰੀ ਸਕੂਲ ਮੁਕੰਮਲ ਕਰਵਾਕੇ ਸ਼ੋਭਾ ਖੱਟ ਲਵੇ ਨਹੀਂ ਤਾਂ ਸਕੂਲ ਨੂੰ ਨੰਬਰਦਾਰ ਬਣਾਉਣਗੇ ਅਤੇ ਇਹ ਨੇਕ ਕਾਰਜ ਨੰਬਰਦਾਰਾਂ ਦੀ ਸ਼ੋਭਾ ਬਣ ਜਾਵੇਗਾ। ਅਸ਼ੋਕ ਸੰਧੂ ਨੇ ਮੁੱਖ ਮਹਿਮਾਨਾਂ, ਹਰ ਇੱਕ ਦੇਸ਼ ਪ੍ਰੇਮੀ ਸਮੇਤ ਪੱਤਰਕਾਰ ਸਾਹਿਬਾਨਾਂ ਦਾ ਵੀ ਕੋਟਿ ਕੋਟਿ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਗਮ ਵਿੱਚ ਪਹੁੰਚਕੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ, ਸਮਾਗਮ ਦੀ ਸ਼ਾਨ ਬਣੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਜਰਖੜ ਖੇਡਾਂ ਤੇ ਸਤਵਿੰਦਰ ਬਿੱਟੀ ਦਾ ਲੱਗੇਗਾ ਅਖਾੜਾ
Next articleਸਿੱਖ ਨੈਸ਼ਨਲ ਕਾਲਜ ਬੰਗਾ ਦਾ ਸੱਤ ਰੋਜਾ ਐਨ ਐਸ ਐਸ ਕੈਂਪ ਸਮਾਪਤ,ਕਾਲਜ ਵਲੋਂ ਵਲੰਟੀਅਰਜ਼ ਨੂੰ ਕੀਤਾ ਸਨਮਾਨਿਤ