(ਸਮਾਜ ਵੀਕਲੀ)
– ਭਗਵਾਨ ਸਿੰਘ ਤੱਗੜ
ਧਰਮਰਾਏ ਦੀ ਕਚੈਹਰੀ 1
ਇਕ ਦਿਨ ਜਮਦੂਤ ਆ ਗਏ ਕਹਿੰਦੇ,
ਚੱਲ ਬਈ ਤੈਨੂੰ ਧਰਮਰਾਏ ਨੇ ਬੁਲਾਇਆ।
ਮੈਂ ਕਿਹਾ ਹਾਲੇ ਮੈਂ ਨਹੀਂ ਜਾਣਾ,
ਮੇਰੇ ਤਾਂ ਕਈ ਕੰਮ ਪਏ ਹਨ ਬਕਾਇਆ।
ਕਹਿੰਦੇ ਸਭਦਾ ਟਾਈਮ ਹੈ ਹੁੰਦਾ ਫਿਕਸ,
ਤੇਰਾ ਕੋਈ ਨਹੀਂ ਚੱਲਣਾ ਬਹਾਨਾ ।
ਹੁਣ ਤੂੰ ਟਾਇਮ ਨਾ ਕਰ ਜਾਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਸੋਚਿਆ ਭਜਨ ਬੰਦਗੀ ਕਦੇ ਨਾ ਕੀਤੀ,
ਧੰਦੇ ਪਿੱਟਦਿਆਂ ਉਮਰ ਹੈ ਬੀਤੀ।
ਬੇਈਮਾਨੀ ਨਾਲ ਕਮਾਇਆ ਪੈਸਾ,
ਕਿਸੇ ਕੰਮ ਨਾ ਆਇਆ।
ਪਰਿਵਾਰ ਦੀ ਦੇਖਭਾਲ ਕੌਣ ਕਰੂਗਾ।
ਘਰ ਦੇ ਬਿੱਲ ਕੌਣ ਭਰੂਗਾ ,
ਕਹਿੰਦੇ ਪੈਦਾ ਕਰਨ ਵਾਲੇ ਨੇ,
ਰਿਜਕ ਦੇਕੇ ਹੈ ਘੱਲਿਆ।
ਤੰੂ ਇਵੇਂ ਫਿ਼ਕਰ ਕਰਦਾ ਹੈਂ ਝੱਲਿਆ,
ਸੋਚਕੇ ਮੈਂ ਤਾਂ ਬਹੁਤਾ ਹੀ ਘਬਰਾਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਸੋਚਿਆ ਧਰਮਰਾਏ ਨੇ ਨਹੀਂ ਲੈਣੀ ਰਿਸ਼ਵਤ,
ਮਾਤਲੋਕ ਦੀ ਤਰ੍ਹਾਂ ਦੀ ਤਰਾਂ੍ਹ ਕਿਸੇ ਦਲਾਲ ਨੂੰ ਪੈਸੇ ਦੇਕੇ,
ਸੁਰਗ ਜਾਨ ਵਾਸਤੇ ਅਜਮਾਉਂ ਆਪਣੀ ਕਿਸਮਤ।
ਕਹਿੰਦੇ ਉਥੇ ਤਾਂ ਕਰਮਾਂ ਦਾ ਹੋਣੈ ਲੇਖਾ ਜੋਖਾ,
ਪੈਸਾ ਕੰਮ ਨਹੀਂ ਆਉਣਾ ਜਿਹੜਾ ਤੂੰ ਬਣਾਇਆ।
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਮੈਂ ਕਿਹਾ ਇਕ ਬਿਨਤੀ ਸੁਣ ਲੈ ਬਾਬਾ,
ਬੈਂਕ ਚੋਂ ਮੈਂ ਪੈਸੇ ਕਢਾ ਲਿਆਵਾਂ,
ਰੋਟੀ ਖਾ ਲਉਂਗਾ ਮਿਲ ਗਿਆ ਜੇ ਕੋਈ ਢਾਬਾ।
ਉੱਥੇ ਨਾ ਕੋਈ ਦੁਕਾਨ ਨਾ ਰੇਹੜੀ ਨਾ ਛਾਬਾ।,
ਤੈਨੂੰ ਇਵੇਂ ਕਿਸੇ ਨੇ ਭੁਲੇਖਾ ਹੈ ਪਾਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਸੋਚਦਾ ਸੀ ਸੁਰਗ ਨਰਕ ਦਾ ਹੈ
ਭਰਮ ਭੁਲੇਖਾ, ਇੱਥੇ ਹੀ ਦੇਣਾ ਪੈਂਦਾ ਲੇਖਾ।
ਸੋਚਿਆ ਸੀ ਹੋੋਰ ਜੀਉਂਗਾ ਕੁਝ ਸਾਲ,
ਪਰ ਇਨ੍ਹਾਂ ਨੇ ਕਰਤਾ ਮੇਰਾ ਬੁਰਾ ਹਾਲ।
ਸਭ ਕੁਝ ਖਤਮ ਹੋ ਗਿਆ ਕੀਤਾ ਕਰਾਇਆ
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਧਰਮਰਾਏ ਦੀ ਕਚੈਹਰੀ 2
ਮੈਂ ਕਿਹਾ ਤੁਸੀਂ ਮਨੰਣਾ ਤਾਂ ਹੈ ਨਹੀਂ,
ਉਂਵੇ ਕਰ ਲਉ ਜਿਵੇਂ ਤੁਹਾਨੂੰ ਲੱਗੇ ਚੰਗਾ,
ਸੋਚਿਆ ਇਨ੍ਹਾਂ ਇਹ ਕੀ ਪਾਤਾ ਪੰਗਾ।
ਇਹ ਸੋਚਕੇ ਕੰਮ ਪਹਿਲਾਂ ਨਹੀਂ ਮੁਕਾਏ,
ਮੈਂ ਤਾਂ ਬਹੁਤਾ ਹੀ ਪਛਤਾਇਆ।
ਕਹਿੰਦੇ ਧਰਮਰਾਏ ਨੇ ਬੁਲਾਇਆ।
ਜਮਦੂਤ ਮੈਨੂੰ ਲੈ ਚੱਲੇ ਫੜਕੇ ਮੇਰੀ ਕਲਾਈ,
ਮੈਂ ਸੋਚਿਆਂ ਆਹ ਕੀ ਆਫ਼ਤ ਆਈ।
ਘਰਵਾਲੀ ਤੇ ਬੱਚੇ ਰੋਏ,
ਨਾਲੇ ਰੋਏ ਬਾਪੂ ਅਤੇ ਮੇਰੇ ਭਾਈ।
ਬੇਬੇ ਨੇ ਰੋ ਰੋਕੇ ਆਪਣਾ ਬੁਰਾ ਹਾਲ ਬਨਾਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਮਰਕੇ ਕਿੱਥੇ ਜਾਂਦੇ ਲੋਕ ਸੁਣਲੈ ਧਿਆਨ ਲਗਾਕੇ,
ਉੱਥੇ ਕੋਈ ਗੱਲ ਨਾ ਕਰੀਂ ਧਰਮਰਾਏ ਕੋਲ ਜਾਕੇ।
ਚੰਗੇ ਕਰਮ ਕਰਨ ਵਾਲਾ ਸੁਰਗਾਂ ਨੂ ਹੈ ਜਾਂਦਾ,
ਖੋਟੇ ਕਰਮ ਕਰਨ ਵਾਲਾ ਨਰਕਾਂ ਚ ਧੱਕੇ ਖਾਂਦਾ।
ਉਨ੍ਹਾਂ ਨੇ ਚੰਗੀ ਤਰ੍ਹਾਂ ਸਮਝਾਇਆ,
ਕਹਿੰਦੇ ਧਰਮਰਾਏ ਨੇ ਹੈ ਬੁਲਾਇਆ ।
ਧਿਆਨ ਦੇ ਸਾਡੇ ਵੱਲ,
ਸਾਡੀ ਸੁਣ ਲੈ ਇਕ ਹੋਰ ਗੱਲ।
84 ਲੱਖ ਜੂਨ ਭੋਗਕੇ ਇਨਸਾਨ ਬੰਦੇ ਦੀ ਜੂਨ ਚ ਆਉਂਦਾ,
ਮਾਤਲੋਕ ਵਿਚ ਆਕੇ ਬੰਦਾ ਰੱਬ ਨੂੰ ਹੈ ਭਲਾਉਂਦਾ।
ਉਨ੍ਹਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਯਾਦ ਕਰਾਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਉੱਥੇ ਬੜੀ ਸੀ ਸ਼ਾਂਤੀ ਜਦੋਂ ਸੁਰਗ ਸੀ ਆਇਆ,
ਚੀਕ ਚਿਹਾੜਾ ਪੈ ਰਿਹਾ ਸੀ,
ਜਦੋਂ ਉਨ੍ਹਾਂ ਨੇ ਨਰਕ ਦਿਖਾਇਆ।
ਇਨ੍ਹਾਂ ਗੱਲਾਂ ਨੇ ਮੈਨੂੰ ਫਿ਼ਕਰਾਂ ਵਿਚ ਸੀ ਪਾਇਆ।
ਇਕ ਜਗ੍ਹਾ ਤੇ ਸੌ ਸੁਰਜਾਂ ਦਾ ਪਰਕਾਸ਼ ਸੀ,
ਜਦੋਂ ਮੈਂ ਇਕ ਲੰਮੀ ਟਨਲ ਲੰਘ ਕੇ ਬਾਹਰ ਆਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਧਰਮਰਾਏ ਦੀ ਕਚੈਹਰੀ 3
ਉਥੇ ਇਕ ਚਿੱਟ ਦਾਹੜੀਆ ਬਾਬਾ,
ਕਰੀ ਜਾਵੇ ਲੋਖਾ ਜੋਖਾ।
ਇਕ ਲੱਮੀ ਲਾਈਨ ਦੇ ਵਿਚ ਮੈਂ ਵੀ,
ਖੜਾ ਹੋ ਗਿਆ ਜਾਕੇ ਔਖਾ ਸੌਖਾ।
ਮੈਂ ਦੇਖੇ ਲੋਕਾਂ ਦੇ ਕੱਪੜੇ ਹੋਏ ਸੀ ਪਾਏ,
ਹੱਸਕੇ ਕਹਿੰਦੇ ਜਿਹੜੇ ਲੋਕਾਂ ਨੇ,
ਕਫ਼ਨ ਵਿਚ ਸੀ ਪਾਏ ਉਹੀ ਉੱਤੇ ਆਏ।
ਸੋਚ ਰਿਹਾ ਸੀ ਜਮਦੁਤ ਕਿਵਂੇ ਬੰਦੇ,
ਕੱਢ ਲਿਆਏ ਜਿਹੜੇ ਸੀਗੇ ਦਫ਼ਨਾਏ।
ਫੂਕੇ ਹੋਏ ਬੰਦਿਆਂ ਨੂੰ ਕਿਵੇਂ ਸ਼ਰੀਰ ਹੈ ਮਿਲਿਆ,
ਇਹ ਦਰਿਸ਼ ਦੇਖ ਕੇ ਮੇਰਾ ਦਿਮਾਗ ਸੀ ਹਿਲਿਆ।
ਇਨ੍ਹਾਂ ਗੱਲਾਂ ਨੇ ਮੈਨੂੰ ਹੈਰਾਨੀ ਵਿਚ ਸੀ ਪਾਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ ।
ਸ਼ਾਮ ਨੁੰ ਜਦੋਂ ਮੇਰੀ ਵਾਰੀ ਆਈ,
ਲੇਖਾ ਜੋਖਾ ਕਰਕੇ ਧਰਮਰਾਏ ਨੇ,
ਜਦੋਂ ਨਰਕ ਜਾਣ ਦਾ ਹੁਕਮ ਸੁਣਾਇਆ।
ਜਮਦੂਤਾਂ ਨੂੰ ਕਿਹਾ ਮੈਂ ਨਹੀਂ ਨਰਕ ਚ ਜਾਣਾ ਬਾਈ।
ਸੋਚਿਆ ਇਨ੍ਹਾਂ ਇਹ ਕੀ ਵਖ਼ਤ ਹੈ ਪਾਇਆ,
ਕਹਿੰਦੇ ਤੈਨੂੰ ਧਰਮਰਾਏ ਨੇ ਬੁਲਾਇਆ।
ਜਦੋਂ ਉਨ੍ਹਾਂ ਨੇ ਮੈਨੂੰ ਨਰਕ ਵਿਚ ਲਜਾਕੇ,
ਉੱਬਲਦੇ ਹੋਏ ਤੇਲ ਵਾਲੇ ਕੜ੍ਹਾਏ ਵਿਚ ਸੱੁਟਿਆ।
ਨਾਲੇ ਮੇਰੀ ਚੀਕ ਨਿਕਲਗੀ ਨਾਲੇ ਮੈਂ ਪਿੱਟਆ।
ਚੀਕ ਸੁਣਕੇ ਘਰਵਾਲੀ ਨੇ ਆਕੇ ਮੈਨੂੰ ਜਗਾਇਆ,
ਕਹਿੰਦੀ ਜੀ ਲਗਦਾ ਹੈ ਇਕ ਬੁਰਾ ਸੁਫ਼ਨਾ ਹੈ ਆਇਆ।
ਕਹਿੰਦੇ ਧਰਮਰਾਏ ਨੇ ਬੁਲਾਇਆ।
ਮੈਂ ਡਰਦਾ ਡਰਦਾ ਉਠਿਆ ਤਾਂ ਦੇਖਿਆ,
ਮੈਂ ਪਸੀਨੇ ਨਾਲ ਸੀ ਪੂਰੀ ਤਰ੍ਹਾਂ ਨਹਾਇਆ।
ਤੇ ਅੱਗੇ ਤੋਂ ਭਜਨ ਬੰਦਗੀ ਕਰਨ ਦਾ ਮਨ ਬਣਾਇਆ,
ਇਹ ਸੁਫ਼ਨਾ ਹੀ ਸੀ ਇਹ ਜਾਨ ਕੇ,
ਵਾਹਿਗੁਰੂ ਦਾ ਮੈਂ ਲੱਖ ਲੱਖ ਸ਼ੁਕਰ ਮਨਇਆ।