(ਸਮਾਜ ਵੀਕਲੀ)
28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਹਾਡ਼ਾਂ ਸੀ। ਜਿਸ ਨਾਲ ਦੇਸ਼ ਵਾਸੀਆਂ ਨੂੰ ਤਿਉ ਤਿਉ ਦੇਸ਼ ਭਗਤੀ ਵਿੱਚ ਵਾਧਾ ਹੋ ਰਿਹਾਂ ਹੈ। ਸ਼ੋਸ਼ਲ ਨੈਟਵਰਕ ਵਟਸਐਪ ਤੇ ਡੀ ਪੀ ਅਤੇ ਫੇਸਬੁਕ ਸਟੇਟਸ ਵਿੱਚ ਤਿਰੰਗੇ ਅਤੇ ਦੇਸ਼ ਭਗਤਾਂ ਦੀਆਂ ਤਸਵੀਰਾਂ ਵਿੱਚ ਵਾਧਾ ਹੋਣਾ ਯਕੀਨੀ ਹੈ,ਇਹ ਵੀ ਯਕੀਨ ਹੈ ਕੀ ਲੱਖਾਂ ਕਰੋਡ਼ਾਂ ਲਾਈਕ ਵੀ ਮਿਲਣ ਗੲੇ। ਭਗਤ ਸਿੰਘ ਜੀ ਨੇ ਦੇਸ਼ ਦੀ ਖਾਂਤਰ ਆਪਣਾ ਭੇਸ ਬਦਲਿਆਂ ਸੀ ਆਪਣੇ ਗੁਣ ਨਹੀ, ਪਰ ਅੱਜ ਸਾਡੇ ਭੇਸ ਵੀ ਕਿਸੇ ਦੇ ਹਨ ਅਤੇ ਸਾਡੇ ਖਿਆਲ ਵੀ ਕਿਸੇ ਦੇ ਹਨ, ਸਾਡੀ ਜਵਾਨੀ ਉਲਝਾਈ ਜਾ ਰਹੀ ਹੈ, ਹੁਣ ਤਾਂ ਦੇਸ਼ ਦਾ ਨੋਜਵਾਨ ਵੀ ਹਰ ਦਿਵਸ ਨੂੰ ਆਨਲਾਈਨ ਹੀ ਮਨਾਉਦੇ ਹੋੲੇ ਜਿਆਦਾਂ ਨਜ਼ਰ ਆ ਰਹੇ ਹੁਣ ਗੲੇ, ਜਿੰਨੀ ਇੱਜਤ ਅਸੀ ਨੈਟ ਤੇ ਦੇਦੇ ੲੇਨੀ ਇੱਜਤ ਅਸੀ ਜਮੀਨੀ ਪੱਧਰ ਤੇ ਭਗਤ ਸਿੰਘ ਦੀ ਵਿਚਾਰਧਾਰਾਂ ਨੂੰ ਦੇਈੲੇ ਤਾਂ ਚੰਗੇ ਸਾਹਿਤ ਤੇ ਬਰਾਬਰੀ ਵਾਲੇ ਸਮਾਜ ਦਾ ਜਨਮ ਯਕੀਨੀ ਹੈ।
ਜਿੱਥੇ ਵੀ ਚੋਕ ਚਰਾਹੇ ਵਿੱਚ ਲੱਗੇ ਸ਼ਹੀਦਾਂ ਦੇ ਬੁੱਤਾਂ ਨੂੰ ਰੰਗ-ਰੋਗਨ ਹੋਣੇ ਸ਼ੁਰੂ ਹੋ ਜਾਦੇ ਹਨ ਜੋ ਚੰਗੀ ਗੱਲ ਹੈ ਪਰ ਭਗਤ ਸਿੰਘ ਦੀ ਵਿਚਾਰਧਾਰਾਂ ਨੂੰ ਅਸੀ ਕਦੋ ਸਮਝਾਂ ਗੲੇ, ਸਾਡੇ ਲਈ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਦੇ ਬੁੱਤਾਂ ਨੂੰ ਰੋਜ਼ਾਨਾ ਸਾਫ ਕਿਉ ਨਹੀ ਕਰ ਸਕਦੇ, ਉਹਨਾਂ ਦੀ ਵਿਚਾਰਧਾਰਾਂ ਨੂੰ ਪਾਠ ਪੁਸਤਕਾਂ ਵਿੱਚ ਸ਼ਾਮਲ ਕਿਉ ਨਹੀ ਕਰਦੇ। ਬਹੁਤ ਤ੍ਰਾਸਦੀ ਵਾਲੀ ਗੱਲ ਹੈ ਕੀ ਸਾਡੇ ਨੋਜਵਾਨਾਂ ਨੂੰ ਬੰਦੂਕ ਵਾਲਾਂ ਭਗਤ ਸਿੰਘ ਨਜ਼ਰ ਹੀ ਕਿਉ ਪੈਦਾਂ ਹੈ, ਕਿਤਾਬ ਪਡ਼ਨ ਵਾਲਾ ਭਗਤ ਸਿੰਘ ਨਜ਼ਰ ਕਿਉ ਨਹੀ ਪੈਦਾਂ। ਅੱਜ ਸਾਡੇ ਕਲਾਕਾਰ ਵੀ ਭਗਤ ਸਿੰਘ ਦੇ ਬੰਦੂਕ ਵਾਲੇ ਅਕਸ ਨੂੰ ਕਿਉ ਪੇਸ਼ ਕਰਦੇ ਹਨ। ਦੇਸ਼ ਭਗਤਾਂ ਦੇ ਦਿਹਾਡ਼ੇ ਤੇ ਹਰ ਕੋਈ ਭਗਤ ਸਿੰਘ ਵਰਗੀ ਪੱਗ ਬੰਨ ਕੇ ਜਾਦਾਂ ਤਾ ਜਰੂਰ ਹੈ, ਪਰ ਵਾਪਸ ਪਰਤਦੇ ਸਮੇ ਪੱਗ ਗਾਇਬ ਕਿਉ ਹੋ ਜਾਦੀ ਹੈ।
ਜਿਸ ਨੋਜਵਾਨ ਸਭਾਂ ਦੀ ਨੀਹ ਭਗਤ ਸਿੰਘ ਨੇ ਸਮਾਜ ਅੰਦਰ ਗੁਲਾਮੀ ਦੀਆਂ ਜ਼ੰਜੀਰਾਂ ਤੋਡ਼ਨ ਅਤੇ ਹੱਕਾ ਖਾਤਰ ਲਡ਼ਨ ਲਈ ਰੱਖੀ ਸੀ, ਅੱਜ ਉਹ ਨੋਜਵਾਨ ਤਕਨਾਲੋਜੀ ਦਾ ਗੁਲਾਮ ਹੋ ਚੁੱਕਿਆਂ ਹੈ,ਭਗਤ ਸਿੰਘ ਦੀ ਵਿਚਾਰਧਾਰਾਂ ਨੂੰ ਸਮਝਣ ਵਾਲੀ ਬੁੱਧੀ ਕਮਜ਼ੋਰ ਹੋ ਰਹੀ ਹੈ, ਸ਼ਹੀਦੀ ਸਮਾਰਕਾਂ ਤੇ ਭੀਡ਼ ਵੱਧ ਰਹੀ ਹੈ, ਪਰ ਸਕਾਰਾਤਮਕ ਸੋਚ ਵਿੱਚ ਕਮੀ ਆ ਰਹੀ ਹੈ। ਬੇਰੁਜ਼ਗਾਰੀ ਵੱਡੇ ਕਦਮ ਪੁੱਟਦੀ ਹੋਈ ਵੱਧ ਰਹੀ ਹੈ, ਨਸ਼ਾ, ਹਥਿਆਰ ਨੋਜਵਾਨ ਦੀ ਪਹਿਲੀ ਪਸੰਦ ਬਣਦਾ ਜਾ ਰਿਹਾਂ ਹੈ। ਸ਼ਹੀਦੀ ਦਿਹਾਡ਼ੇ ਤੇ ਸ਼ਹੀਦਾਂ ਦੀਆਂ ਸਮਾਰਕਾਂ ਤੇ ਹਰ ਦੇਸ਼ ਵਾਸੀ ਸ਼ਹੀਦਾਂ ਨੂੰ ਨਤਮਸਤਕ ਕਰਨ ਆਉਦਾ ਹੈ, ਬਹੁਤ ਵਧੀਆਂ ਗੱਲ ਹੈ,ਪਰ ਜੇ ਸ਼ਹੀਦਾਂ ਦੀ ਇਤਿਹਾਸ ਬਾਰੇ ਪੁੱਛੀੲੇ ਤਾਂ , ਇਸ ਬਾਰੇ ਚੁੱਪੀ ਕਿਉ ਸ਼ਾਅ ਜਾਦੀ ਹੈ।
ਨੋਜਵਾਨ ਅੰਦਰ ਇੱਕ ਨਾਅਰਾਂ ਬਹੁਤ ਲਾਉਦੇ ਹਨ, ਭਗਤ ਸਿੰਘ ਤੇਰੀ ਸੋਚ ਤੇ ਪਹਿਰਾਂ ਦਿਆਂ ਗੇ ਠੋਕ ਕੇ, ਭਲਾਂ ਦੱਸਿਉ ਕਿੰਨਾਂ ਕੁ ਠੋਕ ਵਜਾਂ ਕੇ ਅਸੀ ਭਗਤ ਸਿੰਘ ਦੀ ਸੋਚ ਤੇ ਪਹਿਰਾਂ ਦੇ ਰਹੇ ਹਾਂ।ਕਾਰਾ ਗੱਡੀਆਂ ਤੇ ਆਮ ਹੀ ਲਿਖਿਆਂ ਮਿਲਦਾਂ ਹੈ, ਅੰਗਰੇਜ ਖੰਗੇ ਸੀ ਤਾਹਿਉ ਟੰਗੇ ਸੀ, ਅੱਜ ਸਾਡਾ ਕਿਸਾਨ, ਮਜਦੂਰ ਖੁੱਦ ਹੀ ਦਰਖੱਤ ਨਾਲ ਟੰਗ ਕੇ ਮਰ ਰਿਹਾ ਹੈ, ਇਸ ਤੇ ਅਸੀ ਕਿਉ ਚੁੱਪ ਹਾਂ, ਭਗਤ ਸਿੰਘ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾ ਪਾ ਕੇ ਸਾਡਾ ਯੂਥ ਬੂਲਟ ਤੇ ਪਟਾਕੇ ਪਾਉਦਾ ਨਜ਼ਰ ਆਉਦਾਂ ਹੈ,ਇਹ ਸਾਨੂੰ ਸ਼ੋਭਾਂ ਨਹੀ ਦੇਦਾਂ ਹੈ। ਬਰਾਬਰਤਾਂ ਵਾਲੀ ਵਿਚਾਰਧਾਰਾਂ ਖ਼ਤਮ ਹੋ ਰਹੀ ਹੈ, ਅਮੀਰ ਅਮੀਰ ਅਤੇ ਗਰੀਬ ਗਰੀਬ ਹੋ ਰਿਹਾਂ ਹੈ, ਪੂੰਜੀਪਤੀਆਂ ਦਾ ਬੋਲ ਬਾਲਾਂ ਹੈ।
ਜੇਕਰ ਸਾਡਾ ਨੋਜਵਾਨ ਸ਼ਹੀਦਾਂ ਦੇ ਇਤਿਹਾਸ ਤੋ ਦੂਰ ਹੋ ਰਿਹਾਂ ਹੈ ਤਾ ਇਸ ਤੇ ਸਾਡੀ ਜਵਾਨੀ ਤੇ ਦੋਸ਼ ਦੇਣ ਦੀ ਬਜਾੲੇ ਹੋਲੀ ਹੋਲੀ ਸਹੀ ਕਿਰਦਾਰ ਦੀ ਭੂਮਿਕਾਂ ਵਿੱਚ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ । ਸ਼ਹੀਦਾਂ ਦੇ ਇਤਿਹਾਸ ਨਾਲ ਜੋਡ਼ਨ ਲਈ ਸ਼ਹੀਦਾਂ ਦੀ ਯਾਦ ਵਿੱਚ ਜਿੱਥੇ ਰੈਲੀਆਂ ਕੱਢੀਆਂ ਜਾਦੀਆਂ ਹਨ, ਵੱਖ-ਵੱਖ ਪ੍ਰਕਾਰ ਦੇ ਕੈਂਪ ਲਗਾੲੇ ਜਾਦੇ ਹਨ, ਉਥੇ ਹੀ ਸਕੂਲ ਕਾਲਜ ਯੂਨੀਵਰਸਿਟੀਆਂ ਅੰਦਰ ਪੁਸਤਕ ਮੇਲੇ ਲਾੲੇ ਜਾਣ। ਸਮਾਜ ਦੇ ਹਰ ਕੋਨੇ ਅੰਦਰ ਸ਼ਹੀਦਾਂ ਦੇ ਸੁਨੇਹੇ ਪਹੁੰਚਾੲੇ ਜਾਣ। ਉੱਥੇ ਹੀ ਸ਼ਹੀਦਾਂ ਦੀਆਂ ਵਿਚਾਰਾਂਧਾਰਾ ਨੂੰ ਵੀ ਪੂਰੀ ਤਰਾਂ ਨਾਲ ਫੈਲਾਉਣਾਂ ਚਾਹੀਦਾਂ ਹੈ।
ਬੱਚਿਆਂ ਨੂੰ ਸਾਹਿਤ ਨਾਲ ਜੋਡ਼ਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਚਾਹ, ਲੰਗਰਾਂ ਦੇ ਸਟਾਲਾਂ ਦੇ ਨਾਲ ਕਿਤਾਬਾਂ ਦੇ ਵੀ ਲੰਗਰ ਲਾਉਣੇ ਚਾਹੀਦੇ ਹਨ।ਬੰਦੂਕਾਂ ਸੁਟੋ ਕਿਤਾਬਾਂ ਚੁਕੋ ਕਿਉਕੀ ਭਗਤ ਸਿੰਘ ਵੀ ਪਡ਼ਦਾਂ ਸੀ, ਇਸ ਸੋਚ ਨੂੰ ਨੋਜਵਾਨਾਂ ਅੰਦਰ ਲੈ ਕੇ ਜਾਣਾਂ ਚਾਹੀਦਾਂ ਹੈ ।
ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜਿਲਾਂ ਫਾਜ਼ਿਲਕਾ
99887 66013
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly