(ਸਮਾਜ ਵੀਕਲੀ)-ਇਕ ਵਾਰ ਇਕ ਘਰ ਵਿੱਚ ਉਸ ਦਾ ਪਿਉ ਅਤੇ ਉਸ ਦੇ ਦੋ ਮੁੰਡੇ ਰਹਿੰਦੇ ਸੀ। ਪਿਓ ਮਜ਼ਦੂਰੀ ਕਰਦਾ ਸੀ ਅਤੇ ਉਸ ਦਾ ਛੋਟਾ ਮੁੰਡਾ BA ਕਰਦਾ ਸੀ ਅਤੇ ਵੱਡਾ ਮੁੰਡਾ ਦਸਵੀਂ ਪਾਸ ਸੀ, ਉਹ ਆਪਣੇ ਛੋਟੇ ਭਰਾ ਨੂੰ ਪੜ੍ਹਾਉਣ ਲਈ ਆਪਣੇ ਬਾਪੂ ਨਾਲ ਕੰਮ ਕਰਾਉਂਦਾ ਸੀ। ਕੁਝ ਸਾਲਾਂ ਬਾਅਦ ਉਸ ਦੇ ਪਿਉ ਦੇ ਸਿਰ ਤੇ ਸੱਟ ਵੱਜਣ ਨਾਲ ਮੋਤ ਹੋਗੀ।ਜਿਸ ਨਾਲ ਛੋਟੇ ਭਰਾ ਦੀ ਜ਼ਿੰਮੇਵਾਰੀ ਉਸ ਦੇ ਵੱਡੇ ਭਰਾ ਦੇ ਉੱਤੇ ਆ ਗਈ। ਉਸ ਦੇ ਵੱਡੇ ਭਰਾ ਨੇ ਰੱਬ ਦਾ ਭਾਣਾ ਮਿੱਠਾ ਲਾਗੇ ਮਨਕੇ ਘਰ ਦੀ ਸਾਰੀ ਜ਼ਿੰਮੇਵਾਰੀ ਉਠਾਕੇ ਆਪਣੇ ਛੋਟੇ ਭਰਾ ਦੀ ਪੜ੍ਹਾਈ ਨੂੰ ਅੱਗੇ ਚਲਾ ਰੱਖਿਆ।
ਵੱਡੇ ਭਰਾ ਅਤੇ ਪਿਓ ਦਾ ਇੱਕ ਸੁਪਨਾ ਸੀ ਕਿ ਛੋਟਾ ਭਰਾ ਆਈ ਏ ਐਸ ਵੱਡਾ ਅਫਸਰ ਬਣੇ।ਉਸ ਦਾ ਛੋਟਾ ਭਰਾ ਅਪਣੇ ਵੱਡੇ ਭਰਾ ਦਾ ਸੁਪਨਾ ਪੂਰਾ ਕਰਨ ਵਿੱਚ ਬਹੁਤ ਮਿਹਨਤ ਕਰਦਾ ਰਿਹਾ।ਬੀ ਏ ਦੀ ਪੜਾਈ ਖਤਮ ਹੋਣ ਮਗਰੋਂ ਉਸ ਦੇ ਵੱਡੇ ਭਰਾ ਨੇ ਉਸ ਨੂੰ ਵਧੀਆ ਬੀ ਏ ਦੀ ਪੜਾਈ ਖਤਮ ਹੋਣ ਮਗਰੋਂ ਉਸ ਦੇ ਵੱਡੇ ਭਰਾ ਵਧੀਆ ਕਾਲਜ ਦੇ ਵਿੱਚ ਦਾਖਲ ਕਰਵਾਇਆ। ਪਰ ਉਸ ਕਾਲਜ ਵਿੱਚ ਗਲਤ ਸੰਗਤ ਦੇ ਨਾਲ ਰਲ ਗਿਆ। ਫਿਰ ਉਹ ਕੁਝ ਨਸ਼ੇ ਵੀ ਕਰਨ ਲੱਗ ਪਿਆ ਸੀ।ਨਸ਼ੇ ਦੀ ਹਾਲਤ ਵਿੱਚ ਗੁਪਤ ਹੋਣ ਕਾਰਨ ਉਸ ਤੋਂ ਇੱਕ ਬੰਦੇ ਦਾ ਕਤਲ ਹੋ ਗਿਆ। ਓਦੋਂ ਉਹ ਆਪਣੇ ਵੱਡੇ ਭਰਾ ਨੂੰ ਦੱਸਿਆ ਕਿ ਮੈਥੋ ਗਲਤੀ ਨਾਲ ਇੱਕ ਬੰਦੇ ਦਾ ਕਤਲ ਹੋ ਗਿਆ, ਵੱਡੇ ਭਰਾ ਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਉਸ ਦੇ ਪੁਲੀਸ ਘਰ ਆ ਗਈ। ਛੋਟੇ ਭਰਾ ਦੇ ਕੀਤੇ ਗਏ ਕਤਲ ਦਾ ਇਲਜਾਮ ਆਪਣੇ ਸਿਰ ਲੈਂਦੇ ਹੋਏ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।ਹਵਾਲਾਤ ਦੇ ਵਿੱਚ ਜਾਣ ਤੋਂ ਪਹਿਲਾਂ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਕਹੀਆਂ ਕੇ,
“ਬੀਤਿਆ ਸਮਾਂ ਵਾਪਸ ਨਹੀਂ ਆਉਂਦਾ,
ਰੱਬ ਦੇ ਦਿੱਤੇ ਮੌਕੇ ਹਰ ਵਾਰ ਨੀ ਮੰਗਦੇ”
“ਵਕਤ ਦੀ ਕੀਮਤ ਨੂੰ ਧਿਆਨ ਵਿਚ ਰੱਖੀ,
ਫਿਰ ਉਹੀ ਵਖਤ ਪਾਉਣੇ ਆਸਾਨ ਨਹੀਂ ਹੁੰਦੇ”
ਵਡੇ ਭਰਾ ਦੀਆਂ ਕਹੀਆਂ ਗੱਲਾਂ ਉਸ ਦੇ ਦਿਲ ਨੂੰ ਲਾਗ ਗਈਆਂ। ਫਿਰ ਉਸ ਨੇ ਵਕਤ ਦੀ ਕੀਮਤ ਨੂੰ ਸਮਝਾਇਆ ਫਿਰ ਨਸ਼ੇ ਅਤੇ ਗਲਤ ਸੰਗਤ ਨੂੰ ਛੱਡ ਕੇ ਮਿਹਨਤ ਵਲ ਦਾ ਰਸਤਾ ਚੁਣਿਆ। ਵੱਡੇ ਭਰਾ ਦੇ ਜਾਣ ਮਗਰੋਂ ਪੜ੍ਹਾਈ ਦੇ ਨਾਲ ਕੰਮ ਕਰਦਾ ਅਤੇ ਫਿਰ ਦਿਨ ਰਾਤ ਮਿਹਨਤ ਕਰਦਾ ਹੋਇਆ ਉਹ ਇਕ ਵੱਡਾ ਆਈ ਏ ਐਸ ਅਫਸਰ ਬਣਿਆ।
ਇਸ ਕਹਾਣੀ ਤੋਂ ਸਿੱਖਦੇ ਹਾਂ ਕਿ ਬੰਦਾ ਕਰ ਤਾਂ ਬਹੁਤ ਕੁਝ ਸਕਦਾ ਹੈ ਪਰ ਉਸ ਵਕਤ ਦੀ ਅਹਿਮੀਅਤ ਦਾ ਪਤਾ ਹੋਣਾ ਜਰੂਰੀ ਹੈ। ਜਿਸ ਦਿਨ ਉਹ ਆਪਣੀ ਵਕਤ ਦੀ ਅਹਿਮੀਅਤ ਨੂੰ ਸਮਝ ਗਿਆ। ਉਸ ਦਿਨ ਉਸ ਦਾ ਸੁਪਨਾ ਬਹੁਤਾ ਦੂਰ ਨਹੀਂ ਰਹਿੰਦਾ ।
ਹਰਕਰਣ ਸਿੰਘ
+1ਸਾਇੰਸ
ਸਸਸਸ ਮੁੰਡੇ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly