ਕਾਂਗਰਸੀ ਉਮੀਦਵਾਰ ਨੂੰ ਪਿੰਡ ਭਗਵਾਨਪੁਰ ਤੋਂ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ

ਹਲਕੇ ਦੇ ਸੂਝਵਾਨ ਲੋਕ ਕਦੇ ਵੀ ਆਜ਼ਾਦ ਉਮੀਦਵਾਰ ਨੂੰ ਸਫਲ ਨਹੀਂ ਹੋਣ ਦੇਣਗੇ – ਨਵਤੇਜ ਚੀਮਾ

(ਸਮਾਜ ਵੀਕਲੀ)-ਕਪੂਰਥਲਾ / ਸੁਲਤਾਨਪੁਰ ਲੋਧੀ,( ਕੌੜਾ )- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਅੱਜ ਪਿੰਡ ਭਗਵਾਨਪੁਰ ਵਿਖ਼ੇ ਕਾਂਗਰਸ ਪਾਰਟੀ ਦੇ ਮਿਹਨਤੀ ਵਰਕਰਾਂ ਵੱਲੋਂ ਆਯੋਜਿਤ ਇਕ ਅਹਿਮ ਚੋਣ ਮੀਟਿੰਗ ਦੌਰਾਨ ਆਖਿਆ ਕਿ ਹਲਕੇ ਦੇ ਸੂਝਵਾਨ ਲੋਕ ਕਦੇ ਵੀ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸਫਲ ਨਹੀਂ ਹੋਣ ਦੇਣਗੇ। ਓਹਨਾ ਕਿਹਾ ਕਿ ਹਲਕੇ ਦੇ ਲੋਕਾਂ ਰਾਣਾ ਪਰਿਵਾਰ ਦੀਆਂ ਦੋਗਲੀਆਂ ਨੀਤੀਆਂ, ਆਪਹੁਦਰੀਆਂ,ਧੱਕੇਸ਼ਾਹੀਆਂ, ਬੇਇੰਸਾਫ਼ੀਆਂ, ਗੁੰਡਾਗਰਦੀਆਂ ਅਤੇ ਤਨਾਸ਼ਾਹੀ ਔਰੰਗਜੇਬੀ ਸੋਚ ਦਾ ਪਤਾ ਲੱਗ ਗਿਆ ਹੈ ਜਿਸ ਕਰਕੇ ਸਿਆਣੇ ਅਤੇ ਖ਼ਾਨਦਾਨੀ ਲ਼ੋਕ ਹੁਣ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਬਿਲਕੁੱਲ ਵੀ ਮੂੰਹ ਨਹੀਂ ਲਗਾ ਰਹੇ। ਓਹਨਾ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਵੋਟਾਂ ਹਥਿਆਉਣ ਲਈ ਆਜ਼ਾਦ ਉਮੀਦਵਾਰ ਵੱਲੋਂ ਲੋਕਾਂ ਨੂੰ ਨਸ਼ਿਆਂ ਦੀ ਘਰੋਂ ਘਰੀਂ ਸਪਲਾਈ ਕੀਤੀ ਜਾ ਰਹੀ ਹੈ ਜਿਸ ਨੂੰ ਹਲਕੇ ਦੀਆਂ ਸਿਆਣੀਆਂ ਬੀਬੀਆਂ ਨੇ ਵੀ ਸਖ਼ਤ ਐਕਸ਼ਨ ਲੈਦਿਆਂ ਪਿੰਡਾਂ ਵਿਚੋਂ ਰਾਣਾ ਇੰਦਰ ਪ੍ਰਤਾਪ ਦਾ ਜੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਦਿਨੋਂ ਦਿਨ ਰਾਣਾ ਇੰਦਰ ਪ੍ਰਤਾਪ ਦੀ ਚੋਣ ਮੀਟਿੰਗ ਠੁੱਸ ਹੁੰਦੀ ਜਾ ਰਹੀ ਹੈ ਅਤੇ ਲ਼ੋਕ ਜਲਦੀ ਹੀ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਉਹਨਾਂ ਦੇ ਬਾਪੂ ਰਾਣਾ ਗੁਰਜੀਤ ਸਿੰਘ ਨੂੰ ਬਾਜਪੁਰ ( ਉੱਤਰਾਖੰਡ) ਦੀ ਟਿਕਟ ਲੈ ਦੇਣਗੇ। ਓਹਨਾਂ ਕਿਹਾ ਕਿ ਹਲ਼ਕਾ ਸੁਲਤਾਨਪੁਰ ਲੋਧੀ ਦੇ ਲ਼ੋਕ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਜਿੱਤਣ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਓਹਨਾਂ ਹਾਜ਼ਰ ਲੋਕਾਂ ਨੂੰ ਆਖਿਆ ਕਿ ਉਹ ਹਲਕੇ ਦੇ ਪਿੰਡਾਂ, ਸ਼ਹਿਰ ਅਤੇ ਕਸਬਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਉਤੇ ਹਾਜ਼ਰ ਹਲਕੇ ਦੇ ਪਿੰਡ ਭਗਵਾਨਪੁਰ ਦੇ ਲੋਕਾਂ ਜਿਹਨਾਂ ਵਿੱਚ ਸਰਪੰਚ ਮਨਦੀਪ ਸਿੰਘ, ਨੰਬਰਦਾਰ ਸੰਤੋਖ ਸਿੰਘ, ਲਖਬੀਰ ਸਿੰਘ, ਦੇਸਾ ਸਿੰਘ, ਬਲਵਿੰਦਰ ਸਿੰਘ ਪੰਚ , ਸੋਨੂੰ ਪੰਚ, ਕੁਲਵਿੰਦਰ ਪੰਚ, ਪ੍ਰਕਾਸ਼ , ਜਸਬੀਰ ਸਿੰਘ , ਗੁਰਮੇਲ ਸਿੰਘ , ਬਲਕਾਰ ਸਿੰਘ, ਰੇਸ਼ਮ ਸਿੰਘ, ਜਸਵੰਤ ਸਿੰਘ , ਕਰਨੈਲ ਸਿੰਘ, ਅਨਮੋਲ ਸਿੰਘ, ਜਗੀਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਆਦਿ ਨੇ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਪਾ ਕੇ ਬਹੁਮਤ ਨਾਲ ਜਿਤਾਉਣ ਲਈ ਹਰ ਸੰਭਵ ਸਹਿਯੋਗ ਕਰਨਗੇ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSeveral women injured in police crackdown on illegal sand mining in Bihar’s Gaya
Next articleਮਾਤ ਭਾਸ਼ਾ ਦੇ ਰਸ ਨੂੰ ਮਾਣੀਏ !! ਆਓ ਪੰਜਾਬੀ ਸਾਹਿਤ ਜਾਣੀਏ !!