ਸੁਖਦੇਵ ਸਿੰਘ ਨਾਨਕਪੁਰ ਵਲੋਂ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤਾ ਗਿਆ ਸਵਾਗਤ
ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਹਲਕਾ ਸੁਲਤਾਨਪੁਰ ਲੋਧੀ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇ ਵੱਡਾ ਝਟਕਾ ਲੱਗਾ, ਜਦੋਂ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ,ਨਸ਼ਿਆਂ ਤੇ ਭਿ੍ਰਸ਼ਟਾਚਾਰ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੀ ਬਲਾਕ ਕੋਆਰਡੀਨੇਟਰ ਬੀਬੀ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਹਲਕੇ ਦੇ ਦਰਜਨਾਂ ਮੋਹਤਵਾਰ ਪਰਿਵਾਰਾਂ ਦੇ ਮੁਖੀ ਸਿਮਰਪ੍ਰੀਤ ਸਿੰਘ ਦੀ ਪ੍ਰੇਰਣਾ ਸਦਕਾ ਸਰਦਾਰ ਸੁਖਦੇਵ ਸਿੰਘ ਨਾਨਕਪੁਰ ਵਲੋਂ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਏ । ਬੀਬੀ ਸੁਖਵਿੰਦਰ ਕੌਰ ਜੋ ਕਿ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਸਨ। ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਉਸ ਨੂੰ ਅਲਵਿਦਾ ਆਖ ਗਏ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਬਦਲਾਅ ਦੇ ਨਾਮ ਤੇ ਵੱਡਾ ਧੋਖਾ ਦਿੱਤਾ ਹੈ | ਆਮ ਆਦਮੀ ਪਾਰਟੀ ਨੇ ਕਿਹਾ ਸੀ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਜਦ ਕਿ ਇਹਨਾਂ ਪੰਜਾਬ ਨੂੰ ਏਨਾ ਗੰਧਲਾ ਬਣਾ ਦਿੱਤਾ ਜੋ ਪਹਿਲਾ ਕਦੇ ਨਹੀਂ ਸੀ । ਉਹਨਾਂ ਕਿਹਾ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਸਿਰਫ ਗੱਲਾਂ ਬਾਤਾਂ ਰਾਹੀ ਪੂਰੇ ਕੀਤੇ ਜਦ ਕੇ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਹੋਇਆ। ਹੁਣ ਜਦ ਇਹਨਾ ਦੇ ਚਾਰ ਸਾਲ ਪੂਰੇ ਹੋ ਗਏ ਤਾਂ ਲੋਕਾਂ ਨੂੰ ਸਮਝ ਆ ਗਈ ਕੇ ਇਹ ਨਿਕੰਮੀ ਤੇ ਭ੍ਰਿਸ਼ਟ ਸਰਕਾਰ ਹੈ। ਜੋ ਦਿੱਲੀ ਵਾਲਿਆਂ ਦੀ ਕਠਪੁਤਲੀ ਬਣ ਕੇ ਕੰਮ ਕਰਦੀ ਹੈ ਤੇ ਪੰਜਾਬ ਪ੍ਰਤੀ ਨਾ ਹੀ ਇਹਨਾ ਦੀ ਕੋਈ ਸੋਚ ਹੈ ਤੇ ਨਾ ਹੀ ਕੁੱਝ ਕਰਨ ਦੀ ਮਨਸ਼ਾ ਹੈ। ਇਸ ਮੌਕੇ ਸੁਖਦੇਵ ਸਿੰਘ ਨਾਨਕਪੁਰ ਨੇ ਕਿਹਾ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਲਈ ਪਿਆਰ ਤੇ ਵਿਸ਼ਵਾਸ਼ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਤੇ 2027 ਚ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣਨਾ ਤੈਅ ਹੈ ।ਉਹਨਾਂ ਕਿਹਾ ਕਿ ਪੰਜਾਬ ਦਾ ਜੇ ਕੋਈ ਸਰਬਪੱਖੀ ਵਿਕਾਸ ਕਰ ਸਕਦਾ ਹੈ ਤਾਂ ਉਹ ਸਿਰਫ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼ਿਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ । ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਚ ਬੀਬੀ ਸੁਖਵਿੰਦਰ ਕੌਰ ਬਲਾਕ ਕੋਆਰਡੀਨੇਟਰ , ਜਗਦੀਪ ਸਿੰਘ ਸੰਨੀ ਮੁਰਾਦਪੁਰ, ਬਲਕਾਰ ਸਿੰਘ ਮੁਰਾਦਪੁਰ, ਗੁਰਪਾਲ ਸਿੰਘ ਸੰਧਰ ਜਗੀਰ, ਰਾਜਵੀਰ ਸਿੰਘ ਕਾਹਨਾ, ਮਨਜੀਤ ਸਿੰਘ ਕਾਹਨਾ, ਅਵਤਾਰ ਸਿੰਘ ਮੁਰਾਦਪੁਰ, ਬਕਸ਼ੀਸ਼ ਸਿੰਘ ਮੁਰਾਦਪੁਰ , ਜੋਗਾ ਸਿੰਘ ਤੇ ਗੁਰਵਿੰਦਰ ਕੌਰ ਸ਼ਾਮਿਲ ਹੋਏ । ਇਸ ਸਮੇ ਸਰਦਾਰ ਸੁਖਦੇਵ ਨਾਨਕਪੁਰ ਨੇ ਕਿਹਾ ਕਿ ਇਹਨਾਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਸਨਮਾਨ ਦਿੱਤਾ ਜਾਊਗਾ । ਇਸ ਸਮੇਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਰਬਾਰਾ ਸਿੰਘ ਵਿਰਦੀ, ਅਰੁਣਦੀਪ ਸਿੰਘ ਸੈਦਪੁਰ,ਪ੍ਰਦੀਪ ਸਿੰਘ, ਸਿਮਰਪ੍ਰੀਤ ਸਿੰਘ ਤੇ ਹੋਰ ਆਗੂ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



