ਲੁੱਟੇ ਤਾ ਪੰਜਾਬੀ ਗਏ ਭਾਜਪਾ ਵਲੋਂ ਵੀ ਤੇ ਝਾੜੂ ਵਲੋਂ ਵੀ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਨਾਲ ਗੱਦਾਰੀ ਸਿਰਫ਼ ਕਿਸੇ ਇੱਕ ਵਿਅਕਤੀ (ਰਾਘਵ ਚੱਢਾ) ਨੇ ਨਹੀਂ, ਸਗੋਂ ਪੂਰੀ ਆਮ ਆਦਮੀ ਪਾਰਟੀ ਨੇ ਕੀਤੀ ਹੈ।ਸੱਚ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਕਦੇ ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਚੁਣਿਆ ਹੀ ਨਹੀਂ ਸੀ; ਇਹ ਸਾਰੇ ਤਾਂ ਪੰਜਾਬ ਸਿਰ ਥੋਪੇ ਗਏ ਸਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਕਰਦਿਆਂ ਕਿਹਾ ਜਦੋਂ ਆਪਣਿਆਂ ਦੀ ਬਜਾਏ ਬਾਹਰਲੇ ਬੰਦੇ ਫੈਸਲੇ ਲੈਣਗੇ, ਤਾਂ ਨਤੀਜਾ ਇਹੀ ਹੋਣਾ ਸੀ। ਹੁਣ ਜਦੋਂ ਉਹ ਆਪਣਾ ਰਾਹ ਫੜ ਗਏ ਹਨ, ਤਾਂ ਆਮ ਆਦਮੀ ਪਾਰਟੀ ਵਾਲੇ ਚੀਕਾਂ ਮਾਰ ਰਹੇ ਹਨ। ਪੰਜਾਬ ਦੀ ਆਵਾਜ਼ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਥੋਪੀ ਹੋਈ ਲੀਡਰਸ਼ਿਪ ਦੇ। ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਿਆ ਅਤੇ ਕੁੱਟਿਆ ਪੰਜਾਬ ਦਾ ਸਿਰ ਕੁੱਲ ਖਰਚਾ 2026 ਮਾਰਚ 4.17 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਨਾਲ ਸੂਬਾ ‘ਕਰਜ਼ੇ ਦੇ ਜਾਲ’ ਵਿੱਚ ਫਸ ਵਿੱਚ ਕੇ ਰਿਹਾ ਹੈ। ਉਨ੍ਹਾਂ ਕਿਹਾ ਸੂਬੇ ਗੈਂਗਸਟਰ ਕਲਚਰ, ਫਿਰੌਤੀਆਂ ਅਤੇ ਸੰਗਠਿਤ ਅਪਰਾਧ ਵਿੱਚ ਵਾਧੇ ਨੂੰ ਲੈ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਜਿਸ ਕਰਕੇ ਰਾਜ ਵਿੱਚ ਡਰ ਦਾ ਮਾਹੌਲ ਬਣਿਆ ਹੈ। ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ‘ਜੰਗ’ ਦੇ ਦਾਅਵਿਆਂ ਦੇ ਬਾਵਜੂਦ, ਧਰਾਤਲ ‘ਤੇ ਨਸ਼ਿਆਂ ਦਾ ਪ੍ਰਸਾਰ ਜਾਰੀ ਹੈ, ਜਿਸ ਲਈ ਪੁਲਿਸ ਅਤੇ ਤਸਕਰਾਂ ਦੇ ਕਥਿਤ ਗਠਜੋੜ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਫੈਸਲੇ ਦਿੱਲੀ ਵਿੱਚ ਬੈਠੀ ਲੀਡਰਸ਼ਿਪ ਵੱਲੋਂ ਲਏ ਜਾਂਦੇ ਹਨ, ਅਤੇ ਹਰ ਫਾਈਲ ਉਪਰ ਦਿੱਲੀ ਦੇ ਹੁਕਮਾਂ ਅਨੁਸਾਰ ਕਾਰਵਾਈ ਹੋਣ ਕਰਕੇ ਪੰਜਾਬ ਦੀ ਖ਼ੁਦਮੁਖਤਿਆਰੀ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ, ਲੀਡਰਾਂ ਉੱਤੇ ਪੰਜਾਬ ਨਾਲ ਧੋਖਾਧੜੀ ਅਤੇ ਅਣਦੇਖੀ ਦੇ ਕਈ ਗੰਭੀਰ ਇਲਜ਼ਾਮ ਲੱਗੇ ਹਨ । ਉਨ੍ਹਾਂ ਕਿਹਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਚੋਣ ਗਾਰੰਟੀਆਂ ਪੂਰੀਆਂ ਕਰਨ ਦਾ ਦਾਅਵਾ ਕਰਦੇ ਹਨ, ਉੱਥੇ ਹੀ ਵਿਰੋਧੀ ਧਿਰਾਂ ਅਤੇ ਜਨਤਾ ਵੱਲੋਂ ਕਈ ਮੁੱਦਿਆਂ ‘ਤੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ‘ਆਪ’ ਦੇ ਕਈ ਵੱਡੇ ਲੀਡਰਾਂ ‘ਤੇ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਲੱਗੇ ਹਨ। ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਸ਼ੰਭੂ ਤੇ ਖਨੌਰੀ ਬਾਰਡਰਾਂ ‘ਤੇ ਉਨ੍ਹਾਂ ਨਾਲ ਸਖਤੀ ਵਰਤੀ ਗਈ। ਜਦੋਂ ਕਿ ਸਰਕਾਰ “ਰੰਗਲਾ ਪੰਜਾਬ” ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਇਹ ਰੰਗਲਾ ਨਾ ਬਣਨ ਦੀ ਬਜਾਏ ਕੰਗਲਾ ਪੰਜਾਬ ਜ਼ਰੂਰ ਬਣਾ ਦਿੱਤਾ । ਸੂਬੇ ਅੰਦਰ ਜਿਸ ਤਰੀਕੇ ਨਾਲ ਸਿੱਖ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ, ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ । ਜਿਸ ਕਾਰਨ ਵੱਡੀ ਗਿਣਤੀ ਸਿੱਖ ਨੌਜਵਾਨ ਵਿਦੇਸ਼ ਜਾ ਰਹੇ ਹਨ ਤਾਂ ਕਿ ਉਹ ਪੁਲਿਸ ਦੇ ਦਮਨ ਚੱਕਰ ਤੋਂ ਬਚੇ ਰਹਿਣ। ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਪੁਲਿਸ ਦੇ ਚੱਕਰ ਵਿੱਚ ਨਾ ਫਸ ਸਕਣ। ਇਸ ਲਈ ਮੁਆਫ ਤਾਂ ਪੰਜਾਬੀਆਂ ਨੇ ਤੁਹਾਨੂੰ ਵੀ ਨਹੀਂ ਕਰਨਾ ਹੈ । ਜਿਹੜੇ 7 ਮੈਂਬਰ ਆਪ ਤੋਂ ਭਾਜਪਾਈ ਬਣੇ ਹਨ ਤੇ ਕੁਝ ਹੋਰ ਈਡੀ ਦੇ ਡਰ ਤੋਂ ਬਣਨ ਨੂੰ ਤਿਆਰ ਹਨ, ਇਹਨਾਂ 7 ਮੈਂਬਰਾ ਵਿੱਚ ਕਿਹੜਾ ਪੰਜਾਬ ਵਿੱਚੋਂ ਚੁਣ ਕੇ ਭੇਜਿਆ ਸਾਰੇ ਬਾਹਰ ਦੀਆਂ ਸਟੇਟਾਂ ਵਿੱਚੋਂ ਚੁਣੇ ਗਏ ਸਨ । ਕੇਜਰੀਵਾਲ ਵਰਗਾ ਗ਼ੱਦਾਰ ਭੋਲੇ ਭਾਲੇ ਪੰਜਾਬੀਆਂ ਨੂੰ ਫੁਸਲਾ ਕੇ ਸਰਕਾਰ ਬਣਾ ਗਿਆ ਪਰ ਪੰਜਾਬ ਦਾ ਭਲਾ ਕਰਣ ਦੀ ਥਾਂ ਪੰਜਾਬ ਨੂੰ ਲੁੱਟੀ ਜਾ ਜਾ ਰਿਹਾ ਹੈ । ਅੰਤ ਵਿਚ ਉਨ੍ਹਾਂ ਕਿਹਾ ਲੁੱਟੇ ਤਾ ਪੰਜਾਬੀ ਗਏ ਭਾਜਪਾ ਵਲੋ ਵੀ ਤੇ ਝਾੜੂ ਵਲੋ ਵੀ ਜੋ ਸਭ ਕੁੱਝ ਜੱਗ ਜ਼ਾਹਿਰ ਹੋ ਚੁੱਕਿਆ ਹੈ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



