HOME ਸ਼ਹਿਰ ਦੇ ਇਕਲੌਤੇ ਡਾਕ ਘਰ ਵਿੱਚ ਪਿਛਲੇ ਕਈ ਦਿਨਾਂ ਤੋਂ ਇੰਟਰਨੈਟ ਸਰਵਿਸ...

ਸ਼ਹਿਰ ਦੇ ਇਕਲੌਤੇ ਡਾਕ ਘਰ ਵਿੱਚ ਪਿਛਲੇ ਕਈ ਦਿਨਾਂ ਤੋਂ ਇੰਟਰਨੈਟ ਸਰਵਿਸ ਉਪਲਬਧ ਨਾ ਹੋਣ ਕਾਰਨ ਖਪਤਕਾਰਾਂ ਨੂੰ ਭਾਰੀ ਖੱਜਲ ਖੁਆਰੀ

2
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਸਥਾਨਕ ਸ਼ਹਿਰ ਦੇ ਇਕਲੌਤੇ ਡਾਕ ਘਰ ਵਿੱਚ ਪਿਛਲੇ ਕਈ ਦਿਨਾਂ ਤੋਂ ਇੰਟਰਨੈਟ ਸਰਵਿਸ ਉਪਲਬਧ ਨਾ ਹੋਣ ਕਾਰਨ ਖਪਤਕਾਰਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰ ਯੋਗ ਹੈ ਕਿ ਪਿਛਲੇ ਮਹੀਨੇ ਦੀ ਕਰੀਬ 15 ਤਰੀਕ ਤੋਂ ਸਥਾਨਕ ਸ਼ਹਿਰ ਦੇ ਡਾਕ ਘਰ ਵਿੱਚ ਇੰਟਰਨੈਟ ਦੀ ਸਹੂਲਤ ਨਹੀਂ ਮਿਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕ ਘਰ ਵਿੱਚ ਕੰਮ ਕਰਵਾਉਣ ਲਈ ਆਏ ਡਾਕ ਘਰ ਦੇ ਏਜੰਟ ਗਗਨ ਜੈਨ, ਰਮੇਸ਼ ਧੀਰ, ਮੋਹਿਤ ਗਿੱਲ, ਪੰਕਜ ਵੋਹਰਾ, ਕੇਵਲ ਸਿੰਘ, ਪ੍ਰੀਤ ਰਾਏਕੋਟੀ ਆਦਿ ਖਪਤਕਾਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਡਾਕਖਾਨੇ ਵਿੱਚ ਆਪਣੇ ਕੰਮ ਕਰਵਾਉਣ ਲਈ ਚੱਕਰ ਲਗਾ ਰਹੇ ਹਨ, ਲੇਕਿਨ ਡਾਕਖਾਨੇ ਵਿੱਚ ਇੰਟਰਨੈਟ ਦੀ ਸਹੂਲਤ ਉਪਲਬਧ ਨਾ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਪੈਸੇ ਦਾ ਲੈਣ ਦੇਣ ਨਹੀਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡਾਕ ਸੇਵਾਵਾਂ ਵੀ ਕਾਫੀ ਪ੍ਰਭਾਵਿਤ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹ ਸਮੱਸਿਆ ਪਿਛਲੇ 15-20 ਦਿਨਾਂ ਤੋਂ ਆ ਰਹੀ ਹੈ ਲੇਕਿਨ ਹੁਣ ਤੱਕ ਡਾਕਘਰ ਵੱਲੋਂ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਿਆ ਹੈ। ਜਿਸ ਕਰਕੇ ਉਹ ਰੋਜ਼ਾਨਾ ਡਾਕ ਘਰ ਦੇ ਚੱਕਰ ਲਗਾ ਰਹੇ ਹਨ। ਲੇਕਿਨ ਉਹਨਾਂ ਦਾ ਕੋਈ ਵੀ ਕੰਮ ਡਾਕਘਰ ਵਿੱਚ ਨਹੀਂ ਹੋ ਰਿਹਾ ਹੈ।ਲੋਕਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਦੇ ਸਬੰਧ ਵਿੱਚ ਜਦ ਸਥਾਨਕ ਡਾਕ ਘਰ ਦੇ ਪੋਸਟ ਮਾਸਟਰ ਲਲਿਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਦਾ ਠੀਕਰਾ ਟੈਲੀਕਾਮ ਕੰਪਨੀ ‘ਤੇ ਭੰਨਦੇ ਹੋਏ ਕਿਹਾ ਕਿ ਡਾਕਖਾਨੇ ਵਿੱਚ ਲੱਗਾ ਰਾਊਟਰ ਪਿਛਲੇ ਕਈ ਦਿਨਾਂ ਤੋਂ ਖਰਾਬ ਹੋ ਚੁੱਕਾ ਹੈ ਇਸ ਸਬੰਧੀ ਸਬੰਧਤ ਟੈਲੀਕਮ ਕੰਪਨੀ ਅਤੇ ਡਾਕ ਘਰ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ ਲੇਕਿਨ ਹੁਣ ਤੱਕ ਟੈਲੀਕਾਮ ਕੰਪਨੀ ਵਲੋਂ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ,ਫਿਰ ਵੀ ਵਿਭਾਗ ਵੱਲੋਂ ਇੰਟਰਨੈਟ ਸੇਵਾ ਸ਼ੁਰੂ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਬੰਧਤ ਟੈਲੀਕਾਮ ਕੰਪਨੀ ਵੱਲੋਂ ਇੱਕ ਵਾਰ ਰਾਊਟਰ ਬਦਲ ਵੀ ਦਿੱਤਾ ਗਿਆ ਹੈ। ਪ੍ਰੰਤੂ ਇਹ ਸਮੱਸਿਆ ਜਿਉਂ ਦੀ ਤਿਉਂ ਹੈ। ਉਹਨਾਂ ਦੱਸਿਆ ਕਿ ਡਾਕ ਘਰ ਕਰਮਚਾਰੀਆਂ ਵੱਲੋਂ ਡਾਕ ਨਾਲ ਸੰਬੰਧਿਤ ਕੰਮ ਆਪਣੇ ਪ੍ਰਾਈਵੇਟ ਮੋਬਾਇਲ ਦਾ ਇੰਟਰਨੈਟ ਕੁਨੈਕਸ਼ਨ ਵਰਤ ਕੇ ਡੰਗ ਟਪਾਇਆ ਜਾ ਰਿਹਾ ਹੈ। ਜਦਕਿ ਪੈਸੇ ਦੇ ਲੈਣ ਦੇਣ ਦੇ ਕੰਮ ਵਿੱਚ ਸੁਰੱਖਿਆ ਕਾਰਨਾਂ ਕਰਕੇ ਉਹ ਵਿਭਾਗ ਵਲੋਂ ਮੁਹੱਈਆ ਕਰਵਾਏ ਗਏ ਇੰਟਰਨੈੱਟ ਕੁਨੈਕਸ਼ਨ ਹੀ ਵਰਤ ਸਕਦੇ ਹਨ। ਇਸ ਸਬੰਧੀ ਇਸ ਸਬੰਧੀ ਜਦ ਡਾਕ ਵਿਭਾਗ ਲੁਧਿਆਣਾ ਦੀ ਸਹਾਇਕ ਸੁਪਰਡੈਂਟ ਮੈਡਮ ਰਵਿਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਸੁਪਰਡੈਂਟ ਸਾਹਿਬ ਦੇ ਧਿਆਨ ਵਿੱਚ ਵੀ ਹੈ ਅਤੇ ਵਿਭਾਗ ਵੱਲੋਂ ਸਬੰਧਿਤ ਟੈਲੀਕਾਮ ਕੰਪਨੀ ਨੂੰ ਹਦਾਇਤਾਂ ਜਾਰੀ ਕਰਕੇ ਇਸ ਸਮੱਸਿਆ ਦਾ ਛੇਤੀ ਹੱਲ ਕੱਢਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵਿਭਾਗ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਛੇਤੀ ਹੀ ਇਹ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਖੁਰਾਲਗੜ੍ਹ ਸਾਹਿਬ ਮੁੱਖ ਮੰਤਰੀ ਦੇ ਆਉਣ ਸਬੰਧੀ ਮੀਟਿੰਗ.…
Next articleਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ ਤੇ ਇੱਕ ਵੱਡਾ ਦਰਦ