(ਸਮਾਜ ਵੀਕਲੀ)
ਸੱਜਣਾ ਸਾਨੂੰ ਸਜ਼ਾ ਲੱਗੀ ਏ,
ਸ਼ਹਿਰ ਤੇਰੇ ਦੀ ਹਵਾ ਲੱਗੀ ਏ।
ਜਿਸਮ ਨਾਲ ਰੂਹ ਜ਼ਖ਼ਮੀ ਹੋਈ,
ਨਾ ਕੋਈ ਮੁੜਕੇ ਦਵਾ ਲੱਗੀ ਏ।
ਤੇਰੀ ਮਰਜ਼ੀ ਦੇ ਵਿੱਚ ਸ਼ਾਮਲ,
ਅੱਲ੍ਹਾ ਦੀ ਵੀ ਰਜ਼ਾ ਲੱਗੀ ਏ।
ਪਾਪ ਮੈਥੋਂ ਕੋਈ ਹੋਇਆ ਹੋਣਾ,
ਵਫ਼ਾ ਦੇਣ ਤਾਂ ਦਗਾ ਲੱਗੀ ਏ।
ਉਹ ਸਾਡੇ ਲਈ ਸੂਲ਼ੀ ਬਣ ਗਈ,
ਜਿਹੜੀ ਗੱਲ ਤੈਨੂੰ ਮਜ਼ਾ ਲੱਗੀ ਏ।
ਪਰਦਾ ਚੱਕ ਦਿਖਾ ਨੀ ਹੋਣੀ,
ਸੱਟ ਜਿਹੜੀ ਸਾਡੇ ਜਗ੍ਹਾ ਲੱਗੀ ਏ।
ਚਿੱਟੇ ਚੰਮ ਦਾ ਕਾਲਾ ਧੰਦਾ,
ਬਦਲਣ ਦੀ ਤੇਰੇ ਵਜ੍ਹਾ ਲੱਗੀ ਏ।
ਵੀਰਪਾਲ ਭੱਠਲ ਨੂੰ ਪੀੜ ਤੇਰੀ,
ਮਣ ਨਹੀਂ ਬਣ ਕੇ ਸਵਾ ਲੱਗੀ ਏ ।
ਵੀਰਪਾਲ ਕੌਰ ਭੱਠਲ



