ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ ਜਦੋਂ ਕਿਸੇ ਵੀ ਸਿਆਸੀ ਪਾਰਟੀ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ ਉਸ ਵੇਲੇ ਲੋਕਾਂ ਨਾਲ ਅਨੇਕਾਂ ਤਰ੍ਹਾਂ ਦੇ ਵਾਅਦੇ ਦਾਅਵੇ ਤੇ ਹੋਰ ਬੜਾ ਕੁਝ ਸੱਚੇ ਹਮਦਰਦ ਬਣ ਕੇ ਦਿਖਾਇਆ ਜਾਂਦਾ ਹੈ ਪਰ ਜਦੋਂ ਸਰਕਾਰਾਂ ਬਣ ਕੇ ਸਿਆਸੀ ਕੁਰਸੀ ਹੇਠਾਂ ਆ ਜਾਂਦੀ ਹੈ ਤਾਂ ਬਹੁਤੇ ਸਿਆਸਦਾਨ ਅਕਸਰ ਹੀ ਲੋਕਾਂ ਨੂੰ ਭੁੱਲ ਜਾਂਦੇ ਹਨ ਬਿਲਕੁਲ ਇਸੇ ਤਰ੍ਹਾਂ ਹੀ ਪੰਜਾਬ ਵਿਚਲੀ ਮੌਜੂਦਾ ਆਪ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਹੈ। ਬੀਬੀ ਅਨਮੋਲ ਜੋ ਇਸ ਵੇਲੇ ਕੈਬਨਿਟ ਮੰਤਰੀ ਹਨ ਚੋਣਾਂ ਵੇਲੇ ਚੁਟਕੀ ਮਾਰ ਕੇ ਕਹਿੰਦੀ ਸੀ ਕਿ ਸਾਨੂੰ ਵੋਟਾਂ ਪਾ ਕੇ ਸਰਕਾਰ ਬਣਾਓ ਤੇ ਅਸੀਂ ਪੰਜ ਮਿੰਟ ਵਿੱਚ ਐਮ ਐਸ ਪੀ ਦੇਵਾਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਕਸਰ ਇਹੀ ਗੱਲ ਕਿਹਾ ਕਰਦੇ ਸਨ ਪਰ ਹੁਣ ਐਮ ਐਸ ਪੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੋਰੀ ਨਾਂਹ ਕਰਕੇ ਬਹੁਤ ਹੀ ਗਲਤ ਕਦਮ ਚੁੱਕਿਆ ਹੈ। ਉਹ ਵੀ ਉਸ ਵੇਲੇ ਜਦੋਂ ਲੋਕ ਸਭਾ ਚੋਣਾਂ ਚੱਲ ਰਹੀਆਂ ਹੋਣ ਇਹ ਕਿਸਾਨਾਂ ਨਾਲ ਹੀ ਨਹੀਂ ਸਮੁੱਚੇ ਲੋਕਾਂ ਦੇ ਨਾਲ ਇੱਕ ਵੱਡਾ ਮਜ਼ਾਕ ਅਤੇ ਧੱਕਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਦੇ ਸੀਨੀਅਰ ਆਗੂ ਇੰਜੀਨੀਅਰ ਬਲਵਿੰਦਰ ਲਾਲਕਾ ਨੇ ਕੀਤਾ। ਲਾਲਕਾ ਨੇ ਕਿਹਾ ਕਿ ਮੁੱਖ ਮੰਤਰੀ ਇਹ ਤਾਂ ਦੇਖ ਲੈਂਦੇ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਮੈਂ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਮੁੱਢੋਂ ਹੀ ਨਕਾਰ ਰਿਹਾ। ਐਮ ਐਸ ਪੀ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਖੁਦ ਹੀ ਮੁੱਕਰ ਗਏ ਇਸ ਦਾ ਖਮਿਆਜਾ ਇਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਹੀ ਭੁਗਤਣਾ ਪਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly