ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ

ਅੱਪਰਾ, ਸਮਾਜ ਵੀਕਲੀ -ਲਸਾੜਾ ਪੁਲਿਸ ਨੂੰ ਪਿੰਡ ਪੁਆਰੀ ਦੇ ਨੇੜਿਓਂ ਲੰਘਦੇ ਸਤਲੁਜ ਦਰਿਆ ਤੋਂ ਅੱਜ ਇੱਕ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਗੁਰਨਾਮ ਸਿੰਘ ਚੌਂਕੀ ਇੰਚਾਰਜ ਲਸਾੜਾ ਨੇ ਦੱਸਿਆ ਕਿ ਇੱਕ ਮੋਨੇ ਵਿਅਕਤੀ ਦੀ ਲਾਸ਼ ਨੂੰ ਦਰਿਆ ’ਚ ਦੇਖ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਉਨਾਂ ਨੇ ਅੱਗੇ ਦੱਸਿਆ ਕਿ ਮਿ੍ਰਤਕ ਦੀ ਲਾਸ਼ ਬੁਰੀ ਤਰਾਂ ਗਲ ਚੁੱਕੀ ਹੈ, ਜਿਸਦੀ ਉਮਰ ਲਗਭਗ 50 ਸਾਲ ਜਾਪਦੀ ਹੈ। ਉਸਨੇ ਨੀਲੀ ਡੱਬੀਦਾਰ ਕਮੀਜ਼ ਤੇ ਕਾਲੀ ਪੈਂਟ ਪਹਿਨੀ ਹੋਈ ਹੈ। ਉਸਦੀ ਜੇਬ ’ਚ ਇੱਕ ਇੰਨਟੈਕਸ ਕੰਪਨੀ ਦਾ ਮੋਬਾਈਲ ਫੋਨ ਬਿਨਾਂ ਸਿਮ ਤੋਂ ਬਰਾਮਦ ਹੋਇਆ ਹੈ। ਲਾਸ਼ ਨੂੰ ਸ਼ਨਾਖਤ ਦੇ ਲਈ ਸਿਵਲ ਹਸਪਤਾਲ ਫਿਲੌਰ ਵਿਖੇ 72 ਘੰਟੇ ਲਈ ਰੱਖ ਦਿੱਤਾ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleलोकतंत्र की पुनर्स्थापना: जनता के सामने विकल्प
Next articleਸੰਤ ਸੀਚੇਵਾਲ ਇਲਾਕੇ ਦੀ ਸਤਿਕਾਰਿਤ ਸਖਸ਼ੀਅਤ:- ਨਾਨਕਪੁਰ