ਕਿਰਦਾਰ

ਸੁਖਮਿੰਦਰ ਸੇਖੋਂ

(ਸਮਾਜ ਵੀਕਲੀ)

ਹਮੇਸ਼ਾ ਵਾਂਗ ਉਹ ਸਵੇਰੇ ਤਿੰਨ ਵਜੇ ਉਠਿਆ। ਇਸ਼ਨਾਨ ਕਰਕੇ ਧਰਮ ਅਸਥਾਨ ‘ਤੇ ਗਿਆ। ਦਸ ਰੁਪੈ ਦਾ ਮੱਥਾ ਟੇਕਿਆ ਤੇ ਰਗੜਿਆ। ਬੋਲਿਆ-ਹੇ ਪਰਮਾਤਮਾ! ਮਨ ਦੀਆਂ ਮੁਰਾਦਾਂ ਪੂਰੀਆਂ ਕਰੀਂ। ਘਰ ਪਰਤਿਆ। ਰਾਤ ਦੇ ਬਚੇ ਹੋਏ ਮੀਟ ਨਾਲ ਨਾਸ਼ਤਾ ਕੀਤਾ। ਵਧੀਆ ਪਰੈਸ ਕੀਤਾ ਸੂਟ ਪਾਇਆ ਅਤੇ ਨਵਾਂ ਮੋਟਰਸਾਈਕਲ ਲੈ ਕੇ ਦਫਤਰ ਡੇਢ ਘੰਟਾ ਲੇਟ ਪਹੁਚਿਆ। ਦਫਤਰ ਦੇ ਮੁਖੀ ਨੂੰ ਹੱਥ ਜੋੜਕੇ ਪੂਰੇ ਅਦਬ ਨਾਲ ਸਲਾਮ ਕੀਤੀ ਤੇ ਆਪਣੀ ਕੁਰਸੀ ‘ਤੇ ਆ ਕੇ ਬੈਠ ਗਿਆ ।

ਅਲਮਾਰੀ ਵਿੱਚੋਂ ਫਾਈਲਾਂ ਕੱਢਕੇ ਉਸ ਇੱਕ ਫਾਈਲ ਦੇ ਵਰਕੇ ਉਲਟਾਉਣੇ ਆਰੰਭ ਕੀਤੇ। ਮੋਬਾਇਲ ਮਾਲਾਇਆ–ਆ ਜਾਓ ਸਰਦਾਰ ਸਾਬ! ਤੁਹਾਡਾ ਕੇਸ ਮੈਂ ਸਟੱਡੀ ਕਰ ਲਿਐ। –ਹਾਂਅ! ਉਹ ਗੱਲ ਮੈੰ ਤੁਹਾਨੂੰ ਪਹਿਲਾਂ ਈ ਸਮਝਾ ਦਿੱਤੀ ਸੀ–ਪੰਜ ਪਹਿਲਾਂ, ਪੰਜ ਬਾਅਦ ‘ਚ–ਸਾਡੇ ਵੀ ਕੁਛ ਅਸੂਲ ਨੇ ਸਰਦਾਰ ਬਹਾਦਰ! ਠੀਕੈ ਜੀ,ਓਕੇ!

ਸੁਖਮਿੰਦਰ ਸੇਖੋਂ

98145-07693

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ਜਲਦ ਪੇਸ਼ ਹੋਣਗੇ ਨਵੇਂ ਟਰੈਕ ‘ਗੁਰੂ ਫਤਿਹ’ ਨਾਲ਼
Next articleਘੁਰਾੜਿਆਂ ਦੇ ਹਾਰਨ ।