ਮਜ਼ਦੂਰ ਯੂਨੀਅਨ ਵੱਲੋਂ ਚੰਨੀ ਸਰਕਾਰ ਦੀ ਅਰਥੀ ਫੂਕੀ

ਮਹਿਤਪੁਰ ( ਹਰਜਿੰਦਰ ਸਿੰਘ ਚੰਦੀ ) ਦਸੰਬਰ ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ ਲਈ ਕੀਤੇ ਐਲਾਨਾਂ ਤੋਂ ਦੌੜਨ ਦੇ ਵਿਰੋਧ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਭਾਈਵਾਲ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਪਿੰਡ ਇਸਮਾਈਲਪੁਰ, ਉਮਰਵਾਲ ਬਿੱਲਾ, ਸੰਗੋਵਾਲ ,ਆਦਰਾਮਾਨ ,ਲੋਹਗੜ੍ਹ ਪਿੰਡਾਂ ਵਿੱਚ ਅਰਥੀ ਜਲੂਸ ਕੱਢ ਕੇ ਚੁੰਨੀ ਸਰਕਾਰ ਦੀ ਅਰਥੀ ਫੂਕੀ ਗਈ। ਇੱਥੇ ਵਰਨਣਯੋਗ ਹੈ ਕਿ ਸੱਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵੱਲੋਂ ਚੰਨੀ ਸਰਕਾਰ ਦੀ ਤਿੰਨ ਰੋਜ਼ਾ ਅਰਥੀ ਫੂਕ ਕੇ 12 ਤਰੀਕ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਸੂਬਾਈ ਸੱਦਾ ਦਿੱਤਾ ਹੋਇਆ ਹੈ । ਵੱਖ ਵੱਖ ਪਿੰਡਾਂ ਦੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮਜ਼ਦੂਰਾਂ ਨੂੰ ਸੱਦਾ ਦਿਤਾ ਕਿ ਐਲਾਨਾਂ ਤੋਂ ਦੌੜ ਰਹੀ ਚੰਨੀ ਸਰਕਾਰ ਨੂੰ ਘੇਰਨ ਲਈ ਮੈਦਾਨਾਂ ਵਿੱਚ ਨਿੱਤਰਨ ਅਤੇ ਪੰਜ ਪੰਜ ਮਰਲੇ ਦੇ ਪਲਾਟ ਲੈਣ ਲਈ ਸੰਘਰਸ਼ ਕਰ ਰਹੇ ਇਸਮਾੲਲਿਪੁਰ ਦੇ ਲੋਕਾਂ ਦਾ ਸਾਥ ਦੇਣ ਅਤੇ 12ਦਸੰਬਰ ਨੂੰ ਰੇਲ ਜਾਮ ਲਈ ਫਿਲੌਰ ਪਹੁੰਚਣ ।ਪੇਂਡੂ ਮਜ਼ਦੂਰਾਂ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਸਿਕੰਦਰ ਸਿੰਘ ,ਚਰਨਜੀਤ ਥੰਮੂਵਾਲ, ਵਿਜੇ ਬਠ ,ਸੱਤਪਾਲ ਸਹੋਤਾ ,ਮੇਜਰ ਸਿੰਘ ਨਿਰਮਲ, ਜਗਤਾਰ , ਦੌਲਤ ਰਾਮ ,ਸੋਹਣ ਲਾਲ ,ਰਾਮ ਲੁਭਾਇਆ ਆਦਿ ਸ਼ਾਮਲ ਸਨ.

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਨੂਰੋਵਾਲ ਰਾਣਾ ਇੰਦਰ ਪ੍ਰਤਾਪ ਨਾਲ ਚੱਟਾਨ ਵਾਂਗ ਖੜ੍ਹਾ -ਨੰਬਰਦਾਰ ਨਰਿੰਦਰ ਸਿੰਘ
Next articleਗਰੀਬ ਮਜਦੂਰ ਪਰਿਵਾਰ ਦੇ ਅੱਗ ਲੱਗਣ ਕਾਰਣ ਨੁਕਸਾਨੇ ਪਰਿਵਾਰ ਦੀ ਮੱਦਦ ਲਈ ਪਹੁੰਚੇ ਚੇਅਰਮੈਨ ਗਾਗਾ