HOME ਬੇਸਹਾਰਾ ਗਾਵਾਂ ਦੇ ਕਾਰਣ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਠੋਸ...

ਬੇਸਹਾਰਾ ਗਾਵਾਂ ਦੇ ਕਾਰਣ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਉਠਾਏ ਸਰਕਾਰ-ਮੋਨੂੰ ਢੀਂਗਰਾ

2
*ਹਾਦਸਿਆਂ ਚ ਕਈ ਮਾਵਾਂ ਦੇ ਪੁੱਤ ਗਵਾ ਚੁੱਕੇ ਨੇ ਕੀਮਤੀ ਜਾਨਾਂ*
ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਬੇਸਹਾਰਾ ਗਾਵਾਂ ਦੇ ਕਾਰਣ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸੱਤਾਧਾਰੀ ਸਰਕਾਰ ਨੂੰ ਜਲਦ ਤੋਂ ਜਲਦ ਠੋਸ ਕਦਮ ਉਠਾਉਣੇ ਚਾਹੀਦੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਮੋਨੂੰ ਢੀਂਗਰਾ ਨੇ ਕਿਹਾ ਕਿ ਬੀਤੇ ਦਿਨੀਂ ਮੈਂ ਖੁਦ ਵੀ ਫਿਰੋਜ਼ਪੁਰ ਰੋਡ ਮੁਲਾਂਪੁਰ ਵਿਖੇ ਹਾਦਸੇ ਦਾ ਸ਼ਿਕਾਰ ਹੁੰਦੇ ਵਾਲ ਵਾਲ ਬਚ ਗਿਆ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਸਰਕਾਰ ਸਾਡੇ ਤੋਂ ਹੋਰ ਟੈਕਸ ਦੇ ਨਾਲ ਨਾਲ ਗਊ ਟੈਕਸ ਵੀ ਵਸੂਲ ਕਰਦੀ ਹੈ, ਇਸ ਲਈ ਸੜਕਾਂ ਤੇ ਫਿਰਦੀਆਂ ਗਾਵਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ। ਇਸ ਮਸਲੇ ਦੇ ਹਲ ਲਈ ਗਊ ਸਾਲਾਂਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਸਮਾਜ ਸੇਵਕ ਮੋਨੂੰ ਢੀਂਗਰਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਰੱਖੀਆਂ ਗਾਵਾਂ, ਜਦੋਂ ਦੁੱਧ ਨਹੀਂ ਦਿੰਦੀਆਂ ਤਾਂ ਉਨਾਂ ਨੂੰ ਖੇਤਾਂ ਤੇ ਸੜਕਾਂ ਤੇ ਖੁੱਲਾ ਛੱਡ ਦਿੰਦੇ ਹਨ, ਅਜਿਹਾ ਕਰਨਾ ਦੂਸਰਿਆਂ ਦੀਆਂ ਕੀਮਤੀ ਤੇ ਅਨਮੋਲ ਜਾਨਾਂ ਨਾਲ ਖਿਲਵਾੜ ਕਰਨਾ ਹੈ। ਬੇਸਹਾਰਾ ਗਾਵਾਂ ਦੇ ਕਾਰਣ ਪਹਿਲਾਂ ਹੀ ਕੋਈ ਮਾਵਾਂ ਦੇ ਪੁੱਤ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਰਦ ‘ਚ ਦ੍ਰਵਿਤ ਬੋਲਾਂ ਦਾ ਸੰਗ੍ਰਹਿ -ਉਡੀਕਾਂ ਸੱਜਣਾਂ ਦੀਆਂ
Next articleਪਾਵਨ ਸਰੂਪਾਂ ਦੇ ਮਾਮਲੇ ਚ ਮਜਾਰਾ ਰਾਜਾ ਸਾਹਿਬ ਰਸੋਖਾਨਾ ਪ੍ਰਬੰਧਕ ਕਮੇਟੀ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ