(ਸਮਾਜ ਵੀਕਲੀ)
ਬਿੱਲੀ ਦੇ ਗਲ ਟੱਲੀ ਬੰਨੀਏ,
ਚੂਹਿਆਂ ਮਤਾ ਪਕਾਇਆ।
ਬੱਚਿਓ ਟੱਲੀ ਬੰਨੇ ਕਿਹੜਾ,
ਇਹ ਸਮਝ ਨਾ ਆਇਆ।
ਫੇਰ ਇੱਕ ਦਿਨ ਕੱਠੇ ਹੋ ਕੇ,
ਕੀਤੀਆਂ ਖੂਬ ਸਲਾਹਾਂ।
ਕੌਣ ਮੌਤ ਨੂੰ ਮਾਸੀ ਆਖੇ,
ਜਾਵੇ ਕੌਣ ਅਗਾਹਾਂ।
ਏਨੇ ਚਿਰ ਨੂੰ ਮਾਊਂ-ਮਾਊਂ ਕਰਦੀ,
ਬਿੱਲੀ ਕਿਧਰੋਂ ਆਈ।
ਅੱਗੇ ਪਿਛੇ ਭੱਜਣ ਚੂਹੇ,
ਮੱਚੀ ਹਾਲ ਦੁਹਾਈ।
ਮਿੰਟਾਂ ਦੇ ਵਿੱਚ ਢੇਰ ਹੋ ਗਿਆ,
ਹਵਾਂ ਚ ਮਹਿਲ ਬਣਾਇਆ।
ਅਣਹੋਈਆ ਸੀ ਗੱਲਾਂ ਕਰਦੇ,
ਪੱਤੋ, ਹੱਥ ਚ ਕੁਝ ਨਾ ਆਇਆ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly