ਸੜਕ ਦੀ ਖ਼ਸਤਾ ਹਾਲਤ ਤੋਂ ਨਰਾਜ਼ ਬੀਕੇਯੂ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਸੰਗੋਵਾਲ ਟੋਲ ਫ੍ਰੀ , ਧਰਨਾ ਦੂਜੇ ਦਿਨ ਵੀ ਜਾਰੀ
ਲੱਖਾ ਰੁਪਏ ਇਨਕਮ ਦੇ ਬਾਵਜੂਦ ਸੜਕ ਨਾ ਬਣਾਉਣਾ ਅਧਿਕਾਰੀਆਂ ਦੀ ਨਲਾਇਕੀ – ਲਖਵੀਰ ਸਿੰਘ ਗੋਬਿੰਦਪੁਰ
ਮਹਿਤਪੁਰ (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ)– ਨਕੋਦਰ ਤੋਂ ਜਗਰਾਓਂ ਰੋਡ ਦੀ ਬੇ ਹੱਦ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਸਿੱਧਵਾਂ ਸਤਲੁਜ ਪੁਲ ਨਜ਼ਦੀਕ ਪੈਂਦੇ ਸੰਗੋਵਾਲ ਟੋਲ ਪਲਾਜ਼ਾ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ । ਦਿਨ ਰਾਤ ਟੋਲ ਪਲਾਜ਼ਾ ਤੇ ਜਥੇਬੰਦੀ ਵੱਲੋਂ ਧਰਨਾਂ ਜਾਰੀ ਹੈ। ਰੋਸ ਪ੍ਰਦਰਸ਼ਨ ਦੌਰਾਨ ਟੋਲ ਪਲਾਜ਼ਾ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਪੰਜਾਬ ਇਕਾਈ ਜਲੰਧਰ ਦੇ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਆਖਿਆ ਕਿ ਨਕੋਦਰ ਤੋਂ ਜਗਰਾਓਂ ਰੋਡ ਉਹ ਮੇਨ ਰਸਤਾ ਹੈ ਜਿਸ ਤੋਂ ਰੋਹਨ ਰਾਜਦੀਪ ਟੋਲ ਪਲਾਜ਼ਾ ਕੰਪਨੀ ਨੂੰ ਕਰੋੜਾਂ ਦੀ ਆਮਦਨ ਹੈ। ਗੋਬਿੰਦਪੁਰ ਨੇ ਆਖਿਆ ਕਿ ਟੋਲ ਤੇ ਲਗਾਏ ਬੋਰਡ ਦੀ ਤਰੀਕ ਅਨੁਸਾਰ ਟੋਲ ਟੈਕਸ ਪਰਚੀ 12/05/2015 ਵਿਚ ਸ਼ੁਰੂ ਕੀਤੀ ਗਈ ਸੀ ਜੋਂ ਅੱਜ ਤੱਕ ਨਿਰੰਤਰ ਜਾਰੀ ਹੈ ਅਤੇ ਇਸ ਦੀ ਮਿਆਦ 11/05/2027 ਨੂੰ ਸਮਾਪਤ ਹੋਣ ਜਾ ਰਹੀ ਹੈ। ਗੋਬਿੰਦ ਪੁਰ ਨੇ ਦੱਸਿਆ ਕਿ ਇਹ ਟੋਟਲ ਸਮਾਂ ਤਕਰੀਬਨ 12 ਸਾਲ ਦੇ ਕਰੀਬ ਬਣਦਾ ਹੈ। ਇਸ ਸਮੇਂ ਦੌਰਾਨ ਟੋਲ ਅਧਿਕਾਰੀਆਂ ਵੱਲੋਂ 3 ਵਾਰ ਇਸ ਰੋਡ ਨੂੰ ਮੁਕੰਮਲ ਰੂਪ ਵਿੱਚ ਬਣਾ ਕੇ ਜੰਨਤਾਂ ਨੂੰ ਸਮਰਪਿਤ ਕਰਨਾ ਸੀ ਪਰ ਇਹ ਰੋਡ ਟੋਲ ਪਲਾਜ਼ਾ ਵੱਲੋਂ ਸਿਰਫ ਇਕ ਵਾਰ ਹੀ ਬਣਾਇਆ ਗਿਆ ਅਤੇ ਇਸ ਉਪਰੰਤ ਨਿਰੰਤਰ ਪਰਚੀ ਕੱਟ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਟੋਲ ਕਰਮਚਾਰੀਆਂ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਖ਼ਸਤਾ ਹਾਲਤ ਸੜਕ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ ਕੀਮਤੀ ਮਨੁੱਖੀ ਜਾਨਾਂ ਅਤੇ ਨੁਕਸਾਨੇ ਜਾ ਰਹੇ ਵਾਹਨਾਂ ਦੇ ਜਿੰਮੇਵਾਰ ਟੋਲ ਪਲਾਜ਼ਾ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਇਹ ਟੋਲ ਉਨ੍ਹਾਂ ਚਿਰ ਪਰਚੀ ਮੁਕਤ ਹੀ ਰਹੇਗਾ ਜਿਨਾਂ ਚਿਰ ਟੋਲ ਪਲਾਜ਼ਾ ਉਚ ਅਧਿਕਾਰੀਆਂ ਵੱਲੋਂ ਨਕੋਦਰ ਤੋਂ ਜਗਰਾਓਂ ਰੋਡ ਮੁਕੰਮਲ ਰੂਪ ਵਿੱਚ ਬਣਾ ਕੇ ਨਹੀਂ ਦਿੱਤੀ ਜਾਂਦੀ। ਦੂਜੇ ਪਾਸੇ ਟੋਲ ਪਲਾਜ਼ਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਸੜਕ ਬਣਾਉਣ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਰੋਡ ਪੀ ਡਬਲਿਊ ਡੀ ਮਹਿਕਮੇ ਵੱਲੋਂ ਬਣਾਇਆ ਜਾਵੇਗਾ। ਜਦੋਂ ਪ੍ਰੈਸ ਵੱਲੋਂ ਸਵਾਲ ਕੀਤਾ ਗਿਆ ਕਿ ਕੀ ਪੀ ਡਬਲਿਊ ਡੀ ਨੂੰ ਇਸ ਬਾਰੇ ਪਤਾ ਹੈ ਤਾਂ ਟੋਲ ਅਧਿਕਾਰੀ ਵੱਲੋਂ ਅਣਜਾਣਤਾ ਪ੍ਰਗਟ ਕਰਦਿਆਂ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਉਚ ਅਧਿਕਾਰੀਆਂ ਨਾਲ ਗਲਬਾਤ ਜਾਰੀ ਹੈ। ਇਸ ਮੌਕੇ ਟੋਲ ਤੋਂ ਲੰਘਣ ਵਾਲੀ ਜਨਤਾ ਵੀ ਕਾਫੀ ਭੜਾਸ ਕੱਢਦੀ ਨਜ਼ਰ ਆਈ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਲਖਵੀਰ ਸਿੰਘ ਗੋਬਿੰਦਪੁਰ ਜ਼ਿਲਾਂ ਪ੍ਰਧਾਨ ਜਲੰਧਰ, ਹਰਜਿੰਦਰ ਸਿੰਘ ਸੂਬਾ ਪ੍ਰੈੱਸ ਸਕੱਤਰ ਪੰਜਾਬ, ਤਜਿੰਦਰਪਾਲ ਸਿੰਘ ਸਿੱਧੂ, ਸੋਢੀ ਸਿੰਘ ਮੀਤ ਪ੍ਰਧਾਨ ਜਲੰਧਰ ਜਲੰਧਰ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਮਹਿਤਪੁਰ, ਸੁਖਬੀਰ ਸਿੰਘ, ਸਤਬੀਰ ਸਿੰਘ, ਰਣਜੀਤ ਸਿੰਘ ਕੌਹਾੜ, ਸੁਖਵਿੰਦਰ ਸਿੰਘ ਸੁੱਖਾ, ਬਲਵੰਤ ਸਿੰਘ ਖਜਾਨਚੀ, ਇਕਬਾਲ ਸਿੰਘ, ਲਾਡੀ ਲਹੋਰੀਆ, ਹਰਜਿੰਦਰ ਸਿੰਘ, ਨਗਿੰਦਰ ਸਿੰਘ, ਗੁਰਮੁਖ ਸਿੰਘ ਸਰਪੰਚ, ਪਾਲ ਸਿੰਘ ਸਕੱਤਰ, ਜਗਮੋਹਨ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਬਾਬਾ ਬਲਵੰਤ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਸ਼ਿੰਗਾਰਾ ਸਿੰਘ, ਬਲਜੀਤ ਸਿੰਘ ਸਰਪੰਚ, ਬਾਬਾ ਨਿਰਮਲ ਸਿੰਘ, ਜਸਬੀਰ ਸਿੰਘ, ਅਸ਼ੋਕ ਕੁਮਾਰ, ਮੱਖਣ ਸਿੰਘ ਸਰਪੰਚ, ਪਰਮਜੀਤ ਸਿੰਘ ਨਾਰੰਗਪੁਰ, ਦਵਿੰਦਰ ਸਿੰਘ, ਗੋਪੀ ਬਿਟਲਾ, ਜਗਦੀਪ ਸਿੰਘ, ਭੁਪਿੰਦਰ ਸਿੰਘ ਬਿੱਲੂ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਕੇਹਰ ਸਿੰਘ ਆਦਰਾਮਾਨ ਆਦਿ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



