ਮਹਿਤਪੁਰ 11 ਜਨਵਰੀ ( ਸੁਖਵਿੰਦਰ ਸਿੰਘ ਖਿੰੰਡਾ ) -ਅੱਜ ਮਹਿਤਪੁਰ ਵਿਖੇ ਪਾਵਰਕਾਮ ਦਫਤਰ ਵੱਲੋਂ ਧੜੱਲੇ ਨਾਲ ਲਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿਚ ਦੋਆਬਾ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦਾ ਸ਼ਾਝਾਂ ਵਫਦ ਕਸ਼ਮੀਰ ਸਿੰਘ ਪੰਨੂੰ ਅਤੇ ਸੰਦੀਪ ਅਰੋੜਾ ਦੀ ਅਗਵਾਈ ਹੇਠ ਐਸ ਡੀ ਓ ਮਹਿਤਪੁਰ ਨੂੰ ਮਿਲਣ ਲਈ ਗਿਆ ਪਰ ਐਸ ਡੀ ਓ ਮੌਕੇ ਤੇ ਨਾ ਹੋਣ ਕਰਕੇ ਕਿਸਾਨ ਆਗੂਆਂ ਵੱਲੋਂ ਐਸ ਡੀ ਓ ਨਾਲ ਫੋਨ ਤੇ ਗੱਲ ਕੀਤੀ ਕਿ ਧੱਕੇ ਨਾਲ ਮੀਟਰ ਨਾ ਲਗਾਏ ਜਾਣ ਪਰ ਐਸ ਡੀ ਓ ਮਹਿਤਪੁਰ ਵੱਲੋਂ ਹੈਂਕੜ ਬਾਜੀ ਦਿਖਾਉਂਦੇ ਹੋਏ ਮੀਟਰ ਲਾਉਣ ਦੀ ਰੱਟ ਲਗਾਈ ਗਈ ਤੇ ਆਪਣੇ ਅਫਸਰ ਪੁਣੇ ਦਾ ਰੋਹਬ ਝਾੜਿਆ ਗਿਆ। ਜਿਸ ਤੋਂ ਗੁੱਸੇ ਵਿਚ ਆਏ ਕਿਸਾਨਾਂ ਵੱਲੋਂ ਐਸ ਡੀ ਓ ਮਹਿਤਪੁਰ ਮੁਰਦਾਬਾਦ ਅਤੇ ਚਿੱਪ ਵਾਲੇ ਮੀਟਰ ਲਾਉਣੇ ਬੰਦ ਕਰੋ ਦੇ ਨਾਹਰੇ ਮਾਰਦਿਆਂ ਐਲਾਨ ਕੀਤਾ ਕਿ 18 ਜਨਵਰੀ ਨੂੰ ਐਸ ਡੀ ਓ ਦਾ ਘਿਰਾਓ ਕੀਤਾ ਜਾਵੇਗਾ ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਪਹੁੰਚਣ ਗਏ। ਆਗੂਆਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਕਿ ਹੈਕੜ ਬਾਜ਼ ਐਸ ਡੀ ਓ ਨੂੰ ਸਬਕ ਸਿਖਾਉਣ ਲਈ ਵੱਡੀ ਗਿਣਤੀ ਵਿਚ ਪਹੁੰਚਣ ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾ ਨੂੰ ਕਣਕ ਦੀ ਸਚਾਈ ਕਰਨ ਲਈ ਮਹਿਸਮਪੁਰ ਫੀਡਰ ਤੋਂ ਬਿਜਲੀ ਸਿਰਫ ਲਗਭਗ ਤਿੰਨ ਘੰਟਿਆ ਤੱਕ ਆਉਂਦੀ ਹੈ ਬਹੁਤ ਘੱਟ ਹੈ ਜਿਸ ਕਰਕੇ ਕਣਕ ਦੀ ਸਜਾਈ ਕਰਨੀ ਬਹੁਤ ਮੁਸ਼ਕਲ ਹੈ ਇਸ ਲਈ ਬਿਜਲੀ ਦੀ ਸਪਲਾਈ ਵੀ ਘਟੋ ਘਟ ਅੱਠ ਘੰਟੇ ਕੀਤੀ ਜਾਵੇ ਮੌਕੇ ਮਹਿੰਦਰ ਪਾਲ ਟੁਰਨਾ, ਰਛਪਾਲ ਸਿੰਘ ਧੰਜੂ,ਕਲਬੀਰ ਸਿੰਘ ਕੈਮਵਾਲਾ, ਨਰਿੰਦਰ ਸਿੰਘ , ਬਲਦੇਵ ਸਿੰਘ ਉਧੋਵਾਲ, ਦਲਜੀਤ ਸਿੰਘ, ਗੁਰਨਾਮ ਸਿੰਘ ਸੰਧੂ, ਜਸਵੰਤ ਸਿੰਘ ਸਿੰਘਪੁਰ, ਚਤਰ ਸਿੰਘ ਮਹਿਤਪੁਰ, ਸੁਖਵਿੰਦਰ ਸਿੰਘ ਜੱਜ ,ਤੇਜਪਾਲ ਗਿੱਲ ਸਤਨਾਮ ਸਿੰਘ, ਕਿਰਾਪਲ ਸਿੰਘ, ਪਰਮਜੀਤ ਸਿੰਘ ਅੰਗਾਕੀੜੀ ਪਰਿੱਤਪਾਲ ਸਿੰਘ, ਗੁਰਦੇਵ ਸਿੰਘ ਲੋਹਗੜ੍ਹ, ਦਿਲਪ੍ਰੀਤ ਸਿੰਘ ਤੰਦਾਊਰਾ ਤੇ ਸਤਨਾਮ ਸਿੰਘ ਬਿੱਲੇ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly