(ਸਮਾਜ ਵੀਕਲੀ)
ਕੌਣ ਕਰੇਗਾ ਤੇਰੇ ਵਾਂਗ ਹੁਣ ਪਿਆਰ ,
ਕਿਸ ਨਾਲ ਮੈਂ ਕਰਾਂਗੀ ਤਕਰਾਰ,
ਲੱਖਾਂ ਕਰੋੜਾਂ ਦੇ ਨੋਟ ਮਿਲ ਜਾਣੇ ਨੇ ਹਜ਼ਾਰ,
ਪਰ ਤੇਰੇ ਵੀਹ ਰੁਪਏ ਬਿਨਾਂ ਨਾ ਹੋਣਾ ਮੈਥੋ ਸਾਰ।
ਭੱਜੀ ਫਿਰਦੀ ਦੁਨੀਆ ਦੌਲਤਾਂ ਸ਼ੋਹਰਤਾ ਪਿੱਛੇ,
ਜੋ ਕੀਤਾ ਹੋਣਾ ਓਹੀ ਆਉਣਾ ਸਭ ਦੇ ਹਿੱਸੇ,
ਲੱਭਦੀ ਹਾਂ ਸੜਕਾਂ ਤੇ ਬਜਾਰਾ ਵਿੱਚ ਵੀ,
ਯਾਦ ਕਰਦੀ ਹਾਂ ਤੇਰੇ ਉਹ ਸੁਣਾਏ ਕਿੱਸੇ ।
ਨਾ ਮੁੜਦਾ ਦੇ ਤੂੰ …
ਨਾ ਮੁੜਦਾ ਦੇ ਤੂੰ …
ਸਾਰਾ ਬਜਾਰ ਸੀ ਆਪਣਾ ਜਦ ਤੂੰ ਹੁੰਦਾ ਸੀ ,
ਹੁਣ ਪਹਿਲਾਂ ਜੇਬ ਵੱਲ ਤੱਕਦੀ ਆ ਤੇਰੀ ਲਾਡਲੀ ਰਾਵੀ ,
ਸਾਰਾ ਮਾਮਲਾ ਸੀ ਤੇਰੇ ਵੀਹ ਰੁਪਏ ਦਾ ਦਾਦਾ ,
ਉਹ ਨਹੀਂ ਘਾਟਾ ਪੂਰਾ ਹੋਣਾ ਤੇਰੀ ਪੋਤੀ ਚਾਹੇ ਮਹਲ ਬਣਾਲੇ ਆਪਦਾ।
ਨਾਮ – ਰਵਿੰਦਰ ਕੌਰ ( ਰਾਵੀ )
ਮੋਬਾਈਲ ਨੰਬਰ – 9876821367
ਪਤਾ – ਵੀ. ਪੀ. ਓ. ਨੂਰਪੂਰ ਬੇਦੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly