ਸਵ ਚੱਢਾ ਦੀ ਯਾਦਗਾਰ ਬਣਾਉਣ ਲਈ ਖੁੱਲਦਿਲੀ ਨਾਲ ਗ੍ਰਾਂਟ ਦਿੱਤੀ ਜਾਵੇਗੀ – ਵਿੱਤ ਮੰਤਰੀ ਐਡਵੋਕੇਟ ਚੀਮਾ
ਦਿੜ੍ਹਬਾ ਮੰਡੀ, ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਨੇੜਲੇ ਪਿੰਡ ਰਾਮਪੁਰ ਗੁੱਜਰਾਂ ਛੰਨਾਂ ਵਿਖੇ ਧੰਨ ਧੰਨ ਬਾਬਾ ਖੇੜਾ ਜੀ ਸਪੋਰਟਸ ਕਲੱਬ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸਵ ਗਗਨਦੀਪ ਚੱਢਾ ਦੀ ਯਾਦ ਵਿੱਚ ਪਹਿਲਾ ਇੱਕ ਰੋਜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਪੰਜਾਬ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ।
ਇਹ ਕਬੱਡੀ ਟੂਰਨਾਮੈਂਟ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਦੀ ਸ਼ੁਰੂਆਤ ਕਬੱਡੀ 70 ਕਿਲੋਗ੍ਰਾਮ ਦੇ ਮੈਚਾਂ ਨਾਲ ਹੋਈ। ਜਿਸ ਦਾ ਉਦਘਾਟਨ ਵਿਧਾਇਕ ਗੈਰੀ ਬੜਿੰਗ ਅਮਲੋਹ, ਹਿਤੇਨ ਕਪਿਲਾ ਡੀਡੀਪੀਓ ਸ੍ਰੀ ਫਤਹਿਗੜ੍ਹ ਸਾਹਿਬ, ਸਾਹਿਲ ਗੋਇਲ ਨੇ ਕੀਤਾ। ਕਬੱਡੀ ਮੁਕਾਬਲਿਆਂ ਦੌਰਾਨ ਵਜਨੀ ਮੈਚਾਂ ਵਿੱਚ ਅਣਦਾਨਾ ਫਾਸਟ, ਕੁਲਰੀਆ ਸੈਕਿੰਡ ਰਹੀ। ਕਬੱਡੀ ਓਪਨ ਵਿੱਚ ਚੋਟੀ ਦੇ ਖਿਡਾਰੀਆਂ ਨੇ ਸਿਰਕਤ ਕੀਤੀ। ਜਿਸ ਵਿੱਚ ਦਿੜ੍ਹਬਾ ਮੰਡੀ ਫਸਟ ਸੈਕਿੰਡ ਰੱਤਾ ਥੇਹ ( ਹਰਿਆਣਾ) ਰਹੀ। ਬੈਸਟ ਰੇਡਰ ਮਨ ਸਿੰਘ, ਬਨੀ ਸਮਾਣਾ ਜਾਫੀ ਬੱਬੂ ਝਨੇੜੀ, ਸੱਤੀ ਦਿੜਬਾ ਨੂੰ ਮੋਟਰਸਾਇਕਲ ਦਿੱਤੇ ਗਏ। ਲੜਕੀਆਂ ਦੇ ਮੁਕਾਬਲੇ ਚੋ ਮਾਨਸਾ ਨੇ ਬਰਨਾਲਾ ਨੂੰ ਹਰਾਇਆ। ਟੂਰਨਾਮੈਂਟ ਦੇ ਮੁੱਖ ਮਹਿਮਾਨ ਪੰਜਾਬ ਦੇ ਖਜਾਨਾ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਲੱਬ ਵਲੋਂ ਸਵ ਗਗਨਦੀਪ ਚੱਢਾ ਦੀ ਯਾਦ ਵਿੱਚ ਸ਼ਾਨਦਾਰ ਕਬੱਡੀ ਕੱਪ ਕਰਾਉਣਾ ਸਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ ਪ੍ਬੰਧਕ ਪਿੰਡ ਵਿੱਚ ਜੋ ਵੀ ਯਾਦਗਾਰ ਬਣਾਉਣ ਲਈ ਸਾਡੇ ਤੋਂ ਮੰਗ ਕਰਨਗੇ ਅਸੀਂ ਖੁੱਲਦਿਲੀ ਨਾਲ ਗਰਾਂਟ ਦੇਵਾਂਗੇ।
ਰੁਸਤਮੇ ਹਿੰਦ ਪਹਿਲਵਾਨ ਜੱਸਾ ਪੱਟੀ, ਅੰਤਰਰਾਸ਼ਟਰੀ ਕਬੱਡੀ ਸਟਾਰ ਸੰਦੀਪ ਲੁੱਧਰ ਨੂੰ ਗੋਲਡ ਰਿੰਗ ਨਾਲ ਸਨਮਾਨਿਤ ਕੀਤਾ। ਡਾ ਮੱਘਰ ਸਿੰਘ ਸਿਹਾਲ ਵਲੋਂ ਖੇਡ ਬੁਲਾਰੇ ਧਰਮਾ ਹਰਿਆਊ ਨੂੰ ਐਲ ਸੀ ਡੀ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਮੀਤ ਹੇਅਰ, ਵਿਧਾਇਕ ਗੁਰਲਾਲ ਸਿੰਘ ਘਨੌਰ, ਦੇਵ ਮਾਨ ਨਾਭਾ, ਦਿਨੇਸ਼ ਚੱਢਾ ਰੋਪੜ , ਡੀ ਸੀ ਸੰਗਰੂਰ ਜਤਿੰਦਰ ਜੋਰਾਵਾਲ, ਐਸ ਐਸ ਪੀ ਸੁਰਿੰਦਰ ਲਾਂਬਾ, ਡੀ ਐਸ ਪੀ ਦਿੜ੍ਹਬਾ ਪਿ੍ਥਵੀ ਸਿੰਘ ਚਹਿਲ, ਡੀ ਐਸ ਪੀ ਮਨੋਜ ਗੋਰਸੀਆਂ ਮੂਣਕ , ਐਸ ਐਚ ਓ ਦਿੜ੍ਹਬਾ, ਮਹਿੰਦਰ ਸਿੰਘ ਸਿੱਧੂ ਚੇਅਰਮੈਨ,ਗੁੰਜਨ ਢੱਡਾ ( ਧਰਮਪਤਨੀ ਗਗਨਦੀਪ ਚੱਢਾ ) , ਰਮਨ ਚੱਢਾ , ਰਮਨਜੀਤ ਬੱਤਰਾ, ਗਗਨ ਮਾਰਕਫੈੱਡ ਪਟਿਆਲਾ, ਮਾ ਜਸਵੀਰ ਸਿੰਘ ਖਾਂਗ, ਵਿਜੈ ਕੁਮਾਰ ਬਿੱਟੂ, ਕੋਚ ਗੁਰਮੇਲ ਸਿੰਘ ਦਿੜ੍ਹਬਾ, ਮਨਜੀਤ ਸਿੰਘ ਐਮ ਡੀ ਬਲੈਕ ਹਾਕ, ਸੁਖਦੀਪ ਸਿੰਘ, ਦਰਸ਼ਨ ਸਿੰਘ ਪ੍ਧਾਨ, ਮੰਗਤ ਰਾਏ ਪ੍ਧਾਨ ਸੈਲਰ ਐਸੋਸੀਏਸ਼ਨ, ਅਜੈ ਸਿੰਗਲਾ ਪ੍ਧਾਨ ਟਰੱਕ ਯੂਨੀਅਨ ਦਿੜ੍ਹਬਾ, ਨਿਰਭੈ ਸਿੰਘ ਗਲੋਬਲ ਇਮੀਗ੍ਰੇਸ਼ਨ, ਡਾ ਮੱਘਰ ਸਿੰਘ ਸਿਹਾਲ, ਸੰਦੀਪ ਸਾਵਰਾ, ਜਸਵੀਰ ਕੌਰ ਸ਼ੇਰਗਿੱਲ, ਪੀਤੂ ਸਰਪੰਚ ਛਾਹੜ, ਬਹਾਦੁਰ ਸਿੰਘ ਕੋਚ, ਬਲਦੇਵ ਸਿੰਘ ਪ੍ਧਾਨ ਦੇਧਨਾ ਰਾਮ ਸਿੰਘ ਮਾਨ ਨੇ ਸਿਰਕਤ ਕੀਤੀ। ਕਬੱਡੀ ਕੱਪ ਦੀ ਕੁਮੈਂਟਰੀ ਪ੍ਸਿੱਧ ਬੁਲਾਰੇ ਸਤਪਾਲ ਖਡਿਆਲ, ਪੋ੍ ਸੇਵਕ ਸ਼ੇਰਗੜ, ਸਤਨਾਮ ਜੈਂਗੋ,ਧਰਮਾ ਹਰਿਆਊ, ਅਮਰੀਕ ਘੁਮਾਣਾ, ਗੁਰਵਿੰਦਰ ਖੇੜੀ ਗੁੱਜਰਾਂ, , ਗੁਰਤੇਜ ਕੋਟੜਾ ਨੇ ਕੀਤੀ।
ਇਸ ਮੌਕੇ ਟੂਰਨਾਮੈਂਟ ਦੇ ਪ੍ਬੰਧਕ ਚਮਕੌਰ ਸਿੰਘ ਚੌਧਰੀ, ਮਨਿੰਦਰ ਸਿੰਘ ਘੁਮਾਣ, ਸੁਖਚੈਨ ਸਿੰਘ ਚੈਨੀ ਘੁਮਾਣ, ਕੌਰਾ ਕੈਂਪਰ, ਸਤਗੁਰ ਸਿੰਘ ਘਮਾਣ, ਸੱਤ ਘੁਮਾਣ, ਕਾਲਾ ਖਰੌੜ, ਗੋਲੂ ਟਿਵਾਣਾ, ਕੁਲਦੀਪ ਕਾਜੀ, ਭਿੰਦਾ ਦਿੜ੍ਹਬਾ, ਕੈਲਾ ਦਿੜ੍ਹਬਾ, ਪ੍ਰੀਤਮ ਦਿੜ੍ਹਬਾ ਨੇ ਖੂਬਸੂਰਤ ਪ੍ਬੰਧ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly