ਫਿਲੌਰ, ਅੱਪਰਾ (ਜੱਸੀ)-ਅੱਜ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ 50 ਦਿਨ 50 ਪਿੰਡ 50 ਮੀਟਿੰਗਾਂ ਪ੍ਰੋਗਰਾਮ ਤਹਿਤ ਮੀਟਿੰਗ ਪਿੰਡ ਸ਼ਹਿਰ ਫਿਲੌਰ ਗੁਰਦੁਆਰਾ ਤਖਤਗੜ੍ਹ ਸਾਹਿਬ ਵਿਖੇ ਹੋਈ । ਜਿਸ ਦੀ ਅਗਵਾਈ ਨੌਜਵਾਨ ਆਗੂ ਪ੍ਰਦੀਪ ਸਿੰਘ ਦੁਸਾਂਝ ਨੇ ਕੀਤੀ । ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ,ਪਰਸ਼ੋਤਮ ਫਿਲੌਰ , ਸਰਬਜੀਤ ਭੱਟੀਆਂ, ਮਾਸਟਰ ਹੰਸ ਰਾਜ ਸ਼ਾਮਿਲ ਹੋਏ । ਆਗੂਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਦੇਸ਼ ਗੁਰੂਆਂ ਪੀਰਾ ਰਹਿਬਰਾਂ ਦੀ ਧਰਤੀ ਹੈ । ਸਭ ਨੇ ਆਪਣੇ ਤਰੀਕੇ ਨਾਲ ਸਮਾਜ ਵਿੱਚ ਧਰਤੀ ਦੇ ਵਾਸ਼ਿੰਦਿਆਂ ਦਾ ਜੀਵਨ ਪੱਧਰ ਉਪਰ ਚੁਕਣ ਲਈ ਸ਼ੰਘਰਸ਼ ਕੀਤਾ ।ਉਹਨਾ ਕਿਹਾ ਕਿ ਅੱਜ ਗੁਰਦੁਆਰਾ ਸਾਹਿਬ ਵਿਚੋਂ ਮੀਟਿੰਗਾਂ ਹੋਣੀਆਂ ਦਰਸਾਉਦਾਂ ਹੈ ਕਿ ਇਹ ਲੜਾਈ ਲੋਕ ਲਾਜ਼ਮੀ ਜਿੱਤਣਗੇ । ਉਹਨਾ ਕਿਹਾ ਸਾਡੇ ਗਰੀਬ ਲੋਕਾਂ ਇਹਨਾ ਸਿਹਤ ਸਹੂਲਤਾਂ ਨੂੰ ਸਭ ਤੋ ਵੱਧ ਲੋੜ ਹੈ ਅਤੇ ਅੱਜ ਇਲਾਜ ਸਾਡੇ ਕੋਲੋ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ ।ਅੱਜ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋ ਬਚਣ ਲਈ ਸਾਨੂੰ ਸਾਡੇ ਸਰਕਾਰੀ ਹਸਪਤਾਲ ਬਚਾਉਣੇ ਚਾਹੀਦੇ ਹਨ । ਇਹਨਾ ਨੂੰ ਬਚਾਉਣ ਲਈ ਲਹਿਰ ਬਣਾ ਕੇ ਲੜਾਈ ਲੜਨੀ ਚਾਹੀਦੀ ਹੈ । ਉਹਨਾ ਕਿਹਾ ਸਾਨੂੰ ਸਾਡੇ ਮਹਾਨ ਵਿਰਸੇ ਤੋ ਸੇਧ ਲੈ ਕੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ।ਉਹਨਾ ਕਿਹਾ ਕਿ ਜਿੰਨੀ ਵੱਡੀ ਗਿਣਤੀ ਵਿੱਚ ਅੱਜ ਔਰਤਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਕਿ ਜਿਸ ਅੰਦੋਲਨ ਦੀ ਅਗਵਾਈ ਔਰਤਾਂ ਇੰਨੀ ਵੱਡੀ ਪੱਧਰ ਤੇ ਕਰਨ ਉਹ ਅੰਦੋਲਨ ਜਿਤਿਆ ਜਾਵੇਗਾ । ਉਹਨਾ ਨੇ ਲੜਾਈ ਵਿੱਚ ਵੱਧ ਤੋ ਵੱਧ ਯੋਗਦਾਨ ਦੇਣ ਲਈ ਸ਼ਹਿਰ ਫਿਲੋਰ ਵਾਸੀਆਂ ਨੂੰ ਬੇਨਤੀਆਂ ਵੀ ਕੀਤੀਆਂ ।ਉਪਰੰਤ ਕਮੇਟੀ ਦਾ ਗਠਨ ਕੀਤਾ ਗਿਆ । । ਜਿਸ ਵਿੱਚ ਪ੍ਰਦੀਪ ਸਿੰਘ ਦੁਸਾਂਝ ,ਗੁਰਦੇਵ ਸਿੰਘ ਮਹਿੰਮੀ ,ਅਮਨ ਪਾਲ ਚੱਡਾ ,ਪਿੰਕੀ ਚੱਡਾ,ਹਰਪ੍ਰੀਤ ਸਿੰਘ ,ਬਾਬਾ ਬਾਦਲ ਸਿੰਘ ,ਪਰਮਜੀਤ ਕੌਰ, ਮਨਮੋਹਨ ਕੌਰ ਬੇਦੀ ,ਹਰਚਰਨ ਕੌਰ ,ਰਵਿੰਦਰ ਕੌਰ ,ਬਲਬੀਰ ਕੌਰ ਚੱਡਾ ਰਛਪਾਲ ਕੌਰ ਬਿਰਦੀ ਚੁੱਣੇ ਗਏ ਅਤੇ ਸ਼ਹਿਰ ਵਾਲਿਆਂ ਨੇ ਇਸ ਅੰਦੋਲਨ ਵਿੱਚ ਸਾਥ ਦੇਣ ਦਾ ਭਰੋਸਾ ਦਵਾਇਆ ਉਹਨਾ ਕਿਹਾ ਕਿ 2 ਅਕਤੂਬਰ ਦੀ ਤਹਿਸੀਲ ਪੱਧਰੀ ਰੈਲੀ ਵਿੱਚ ਸ਼ਹਿਰ ਫਿਲੌਰ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly