ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ): ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਇੱਥੇ ਅਬੋਹਰ ਰੋਡ ਸਥਿਤ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਉਨ੍ਹਾਂ ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਦੇ ਲੋੜਵੰਦ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ| ਸ੍ਰੀ ਅਗਰਵਾਲ ਸਮਾਜ ਸਭਾ, ਕਲੀਨ ਐਂਡ ਗਰੀਨ ਸੇਵਾ ਸੁਸਾਇਟੀ, ਅਲਾਇੰਸ ਕਲੱਬ ਇੰਟਰਨੈਸਨਲ ਅਤੇ ਭਾਰਤੀ ਵਪਾਰ ਮੰਡਲ ਦੇ ਪ੍ਰਧਾਨ ਤਰਸੇਮ ਗੋਇਲ ਦੀ ਦੇਖਰੇਖ ‘ਚ ਹੋਏ ਇਸ ਸਮਾਰੋਹ ਵਿੱਚ ਤਰਸੇਮ ਸੋਨੀ, ਰਾਜਨ ਬਾਂਸਲ, ਵਿਸ਼ਾਲ ਕਮਰਾ, ਵਿੱਕੀ ਗੁੰਬਰ ਮੌਜੂਦ ਸਨ| ਜ਼ਿਕਰਯੋਗ ਹੈ ਕਿ ਕਲੀਨ ਐਡ ਗਰੀਨ ਸੇਵਾ ਸੁਸਾਇਟੀ ਵੱਲੋਂ ਬੀਤੇਂ ਲੰਮੇ ਸਮੇਂ ਤੋਂ ਪ੍ਰਸਾਸ਼ਨ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਆਮ ਆਦਮੀ ਦੀ ਸਰਕਾਰ ਹੈ| ਹਰ ਵਰਗ ਦੀਆਂ ਮੁਸ਼ਕਲਾਂ ਦਾ ਧਿਆਨ ਰੱਖਣਾ ਸਰਕਾਰ ਦਾ ਫਰਜ਼ ਹੈ ਤੇ ਸਰਕਾਰ ਇਹ ਫਰਜ਼ ਜ਼ਿੰਮੇਵਾਰੀ ਨਾਲ ਨਿਭਾਵੇਗੀ। ਉਨ੍ਹਾਂ ਲੋਕਾਂ ਤੋਂ ਭਵਿੱਖ ਵਿੱਚ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ |
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly