(ਸਮਾਜ ਵੀਕਲੀ)
ਜੇ ਖੰਭ ਲਾ ਕੇ ਜਾਵਾਂ ਬਣ ਤਿੱਤਲੀ
ਫੁੱਲਾਂ ‘ਤੇ ਪਿਆਰ ਲੁਟਾਵਾਂ ਬਣ ਤਿੱਤਲੀ
ਬਾਗ਼ਾਂ ਦੀ ਸੈਰ ਕਰਾਂ ਵੰਡਾਂ ਖ਼ੁਸ਼ਬੂਆਂ,
ਮਨ ਸਭ ਦਾ ਲੁਭਾਵਾਂ ਬਣ ਤਿੱਤਲੀ
ਮੈਂ ਫੁੱਲਾਂ ਵਿਚ ਮੁੱਖ ਲੁਕਾ ਕੇ ਰੋਵਾਂ
ਹੱਸਣ ਦਾ ਸੁਨੇਹਾ ਦੇ ਜਾਵਾਂ ਬਣ ਤਿੱਤਲੀ
ਬਸੰਤ ਬਹਾਰ ਦੀ ਰੁੱਤ ਵੀ ਰੱਜ ਰੱਜ ਮਾਣਾਂ
ਪੱਤਝੜ ਸਬਰਾਂ ਨਾਲ ਲੰਘਾਵਾਂ ਬਣ ਤਿੱਤਲੀ
ਲਾਵਾਂ ਉਡਾਰੀ ਲਾਵਾਂ ਨੀਲੇ ਅੰਬਰ ਉੱਤੇ
ਖਾਬਾਂ ਨੂੰ ਸੱਚ ਕਰ ਜਾਵਾਂ ਬਣ ਤਿੱਤਲੀ
ਹੱਸਾਂ ਖੇਡਾਂ, ਰੁੱਤਾਂ ਦੇ ਸੰਗ ਆਵਾਂ ਜਾਵਾਂ,
ਛੋਟੀ, ਸੰਤੋਖੀ ਜੂਨ ਹੰਢਾਵਾਂ ਬਣ ਤਿੱਤਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly