ਕੋਚੀ ਜਲ ਸੈਨਾ ਦੇ ਅੱਡੇ ’ਤੇ ਜਲ ਸੈਨਿਕ ਦੀ ਗੋਲੀ ਲੱਗੀ ਲਾਸ਼ ਮਿਲੀ

ਕੋਚੀ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 19 ਸਾਲਾ ਜਲ ਸੈਨਿਕ ਦੀ ਅੱਜ ਤੜਕੇ ਇਥੇ ਜਲ ਸੈਨਾ ਦੇ ਬੇਸ ’ਤੇ ਗੋਲੀ ਲੱਗੀ ਲਾਸ਼ ਮਿਲੀ। ਉਸ ਦੇ ਸਰੀਰ ‘ਤੇ ਗੋਲੀ ਦੇ ਨਿਸ਼ਾਨ ਹਨ। ਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਲੀਗੜ੍ਹ ਨਿਵਾਸੀ ਤੁਸ਼ਾਰ ਅਤਰੀ ਵਜੋਂ ਹੋਈ ਹੈ। ਸੁਰੱਖਿਆ ਗਸ਼ਤ ‘ਤੇ ਇਕ ਹੋਰ ਜਲ ਸੈਨਿਕ ਨੇ ਉਸ ਦੀ ਲਹੂ ਲੱਥ ਪੱਥ ਲਾਸ਼ ਦੇਖੀ। ਜਲ ਸੈਨਾ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲ ਸੈਨਿਕ ਵੱਲੋਂ ਆਤਮ ਹੱਤਿਆ ਕਰਨ ਦਾ ਸ਼ੱਕ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਤੀਸਗੜ੍ਹ: ਨੌਕਰੀ ਦਾ ਝਾਂਸਾ ਦੇ ਕੇ ਠੱਗਣ ਵਾਲੇ ਯੂਥ ਕਾਂਗਰਸ ਦੇ ਕੌਮੀ ਸਕੱਤਰ ਖ਼ਿਲਾਫ਼ ਕੇਸ ਦਰਜ
Next articleਕੇਜਰੀਵਾਲ ਦੇ ‘ਦਿੱਲੀ ਮਾਡਲ’ ’ਚੋਂ ਕਿਸਾਨ ਆਊਟ: ਅਮਰਿੰਦਰ