ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ

ਇਸੇ ਤਰ੍ਹਾਂ ਹੀ ਜਿਲਾ ਲੁਧਿਆਣਾ ਦੇ ਮਾਛੀਵਾੜਾ ਇਲਾਕੇ ਅਧੀਨ ਪੈਂਦਾ ਪਿੰਡ ਖੇੜਾ ਚਕਲੀ ਵਿੱਚ ਵੀ ਦੇਖਣ ਨੂੰ ਮਿਲਿਆ ਚਕਲੀ ਦੇ ਵਿੱਚ ਇਕ ਮੰਤਰੀ ਨਾਮ ਦਾ ਨਸ਼ੇ ਦਾ ਸੌਦਾਗਰ ਜਿਸ ਨੇ ਦੁੱਧ ਦੀ ਡਾਇਰੀ ਦੇ ਕੰਮ ਹੇਠ ਸਮਰਾਲਾ ਵਿੱਚ ਨਸ਼ੇ ਦੇ ਨਾਲ ਤੰਦਾਂ ਪਾਈਆਂ ਸਿਆਸੀ ਪੁਸ਼ਤ ਪਨਾਹੀ ਤੇ ਵਿੱਚੋਂ ਦੀ ਹੁੰਦਾ ਹੋਇਆ ਚੰਦ ਦਿਨਾਂ ਵਿੱਚ ਹੀ ਨਸ਼ਾ ਵੇਚ ਕੇ ਵੱਡਾ ਆਦਮੀ ਬਣ ਗਿਆ ਇਸ ਦੇ ਕਾਰਨਾਮਿਆਂ ਦੀ ਲਿਸਟ ਬਹੁਤ ਲੰਮੀ ਹੈ ਪਰ ਹੈਰਾਨੀ ਹੁੰਦੀ ਹੈ ਕਿ ਲੋਕਾਂ ਵੱਲੋਂ ਸ਼ਿਕਾਇਤਾਂ ਤੇ ਹੋਰ ਸਭ ਪਾਸੇ ਫਰਿਆਦਾਂ ਕਰਨ ਤੋਂ ਬਾਅਦ ਵੀ ਇਸ ਬੰਦੇ ਨੂੰ ਪੁਲਿਸ ਨੇ ਹੱਥ ਪਾਉਣ ਦਾ ਯਤਨ ਨਹੀਂ ਕੀਤਾ ਹੱਥ ਕਿਵੇਂ ਪਾਉਂਦੀ ਜਦ ਰਾਜਨੀਤਿਕ ਲੋਕਾਂ ਦਾ ਹੱਥ ਉੱਪਰ ਹੋਵੇ। ਇਹ ਪੰਜਾਬ ਦੀ ਤਰਾਸਦੀ ਹੈ ਆਖਰ ਨੂੰ ਉਹੀ ਹੋਇਆ ਜਿਸ ਦਾ ਡਰ ਸੀ ਇਸ ਮੰਤਰੀ ਤੇ ਇਸ ਦੇ ਭਰਾ ਸੋਨੂ ਨੇ ਨਸ਼ੇ ਵਿੱਚ ਟੱਲੀ ਹੋ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਾਲ ਦੇ ਪਿੰਡ ਖੇੜਾ ਦੇ ਤਿੰਨ ਨੌਜਵਾਨਾਂ ਨੂੰ ਜੋ ਮੋਟਰਸਾਈਕਲ ਉੱਤੇ ਜਾ ਰਹੇ ਸਨ ਆਪਣੀ ਗੱਡੀ ਦੇ ਹੇਠ ਇਸ ਤਰਾਂ ਕੁਚਲ ਦਿੱਤਾ ਦਰੜ ਦਿੱਤਾ ਜਿਵੇਂ ਕਈ ਵਾਰ ਅਸੀਂ ਕੁੱਤੇ ਨੂੰ ਸੜਕ ਤੇ ਪਿਆ ਦੇਖਦੇ ਹਾਂ ਕੁਲਵਿੰਦਰ ਸਿੰਘ ਕੈਲੂ ਜਿਸ ਦਾ ਪਿਤਾ ਲਖਬੀਰ ਸਿੰਘ ਸਾਬਕਾ ਫੌਜੀ ਹੈ ਤੇ ਨਾਲ ਹੀ ਉਸ ਦੇ ਤਾਏ ਦੇ ਲੜਕੇ ਮੋਹਨ ਸਿੰਘ ਤੇ ਸੋਹਣ ਸਿੰਘ ਪੁੱਤਰ ਹਰੀ ਸਿੰਘ ਜੋ ਕਿ ਨੌਜਵਾਨ ਗੱਭਰੂ ਹਨ ਤਿਨਾਂ ਦੇ ਉੱਪਰ ਗੱਡੀ ਚੜ੍ਹਾ ਦਿੱਤੀ ਜਿਸ ਵਿੱਚ ਮੌਕੇ ਉੱਤੇ ਹੀ ਕੁਲਵਿੰਦਰ ਦੀ ਦਰਦਨਾਕ ਮੌਤ ਹੋ ਗਈ ਤੇ ਮਨਮੋਹਨ ਤੇ ਸੋਹਣ ਦੇ ਅਜਿਹੀਆਂ ਗੰਭੀਰ ਸੱਟਾਂ ਲੱਗੀਆਂ ਜੋ ਕਿ ਇਸ ਵੇਲੇ ਸਮਰਾਲਾ ਤੇ ਚੰਡੀਗੜ੍ਹ ਵਿੱਚ ਇਲਾਜ ਅਧੀਨ ਹਨ। ਇਹ ਛੋਟੇ ਛੋਟੇ ਤੋਂ ਵੱਡਾ ਹੁੰਦਾ ਦਰਦਨਾਕ ਦ੍ਰਿਸ਼ ਸੀ। ਨਸ਼ੇ ਦੇ ਸੌਦਾਗਰਾਂ ਨੇ ਤਿੰਨ ਨੌਜਵਾਨਾਂ ਦੀ ਬਲੀ ਲੈਣ ਦੀ ਕੋਸ਼ਿਸ਼ ਕੀਤੀ।
ਅੱਜ ਗਮਗੀਨ ਮਾਹੌਲ ਦੇ ਵਿੱਚ ਬਹੁ ਗਿਣਤੀ ਵਿੱਚ ਜੁੜੇ ਲੋਕਾਂ ਨੇ ਪਿੰਡ ਖੇੜਾ ਦੇ ਸ਼ਮਸ਼ਾਨ ਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਲੋਕਾਂ ਵਿੱਚ ਇਸ ਗੱਲ ਦਾ ਗੁੱਸਾ ਹੋਣਾ ਸੁਭਾਵਿਕ ਹੀ ਹੈ ਜਾਂ ਕਹਿ ਲਈਏ ਕਿ ਲੋਕਾਂ ਨੂੰ ਹੁਣ ਜਾਗਣਾ ਹੀ ਪੈਣਾ ਹੈ। ਜੇਕਰ ਅੱਜ ਕੁਲਵਿੰਦਰ ਦਾ ਸਿਵਾ ਬਲਿਆ ਹੈ ਤਾਂ ਕੱਲ ਨੂੰ ਕਿਸੇ ਹੋਰ ਦਾ ਵੀ ਤਿਆਰ ਹੈ ਜੇਕਰ ਪਿੰਡਾਂ ਦੇ ਭੋਲੇ ਭਾਲੇ ਤੇ ਆਮ ਲੋਕ ਉਹਨਾਂ ਸ਼ਾਤਰ ਨਸ਼ਾ ਸੌਦਾਗਰਾਂ ਦੇ ਵਿਰੁੱਧ ਨਾ ਡਟੇ ਤਾਂ ਇਹੀ ਹਾਲ ਜਲਦੀ ਸਭ ਦਾ ਹੋਣ ਵਾਲਾ ਹੈ। ਲੋਕੋ ਅਸੀਂ ਆਪਣੇ ਆਲੇ ਦੁਆਲੇ ਅਜਿਹੇ ਨੌਜਵਾਨਾਂ ਦੇ ਆਣ ਆਈ ਮੌਤ ਦੇ ਮੂੰਹ ਵਿੱਚ ਗਏ ਨੌਜਵਾਨਾ ਦੇ ਸਿਵੇ ਬਲਦੇ ਹੀ ਦੇਖਾਂਗੇ ਜਾਂ ਇਹਨਾਂ ਨੂੰ ਰੋਕਣ ਦਾ ਯਤਨ ਕਰਾਂਗੇ। ਅੱਜ ਪੁਲਿਸ ਮੁਲਾਜ਼ਮ ਵੀ ਸ਼ਾਇਦ ਸਿਵੇ ਨੂੰ ਟਿਕਾਣੇ ਲਾਉਣ ਲਈ ਪੁੱਜੇ ਜਦੋਂ ਪੁਲਿਸ ਦੀ ਲੋੜ ਸੀ ਉਦੋਂ ਕੋਈ ਬਹੁੜਿਆ ਨਹੀਂ। ਪਿੰਡ ਖੇੜਾ ਚਕਲੀ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਬੈਕ ਸਟਾਫ ਹਾਜ਼ਰ ਸੀ। ਹਰ ਅੱਖ ਉਦਾਸ ਸੀ ਹਰ ਅੱਖ ਵਿੱਚ ਗੁੱਸਾ ਸੀ।
ਆਓ ਗੁਰੂਆਂ ਦੀ ਧਰਤੀ ਪੰਜਾਬ ਨੂੰ ਬਚਾਉਣ ਦੇ ਲਈ ਸਾਨੂੰ ਚਾਹੇ ਕੁਰਬਾਨੀ ਵੀ ਕਿਉਂ ਨਾ ਦੇਣੀ ਪਵੇ ਕਿਸੇ ਹੋਰ ਕੈਲੂ ਦਾ ਸਿਵਾ ਜਲਦੀ ਆਪਣੇ ਇਲਾਕੇ ਚ ਹੀ ਨਹੀਂ ਸਮੁੱਚੇ ਪੰਜਾਬ ਵਿੱਚ ਨਾ ਬਲੇ। ਇਸ ਦਰਦਨਾਕ ਦ੍ਰਿਸ਼ ਨੂੰ ਦੇਖ ਕੇ ਵਰਣਨ ਕਰਨਾ ਵੀ ਬਹੁਤ ਮੁਸ਼ਕਿਲ ਹੈ ਪਰ ਜੋ ਉਸ ਪਰਿਵਾਰ ਦੇ ਵਿੱਚ ਜਿਸ ਦੇ ਮਾਤਾ ਪਿਤਾ, ਨੌਜਵਾਨ ਪਤਨੀ, ਦੋ ਬੱਚੀਆਂ ਹਨ ਤੇ ਆਉਣ ਵਾਲਾ ਇੱਕ ਬੱਚਾ ਹੈ ਜਿਸਨੇ ਹਾਲੇ ਸੰਸਾਰ ਦੇਖਣਾ ਹੈ ਉਸ ਨੂੰ ਕੌਣ ਕੀ ਜਵਾਬ ਦੇਊਗਾ ਕਿ ਤੇਰਾ ਪਿਤਾ ਕਿਵੇਂ ਇਸ ਦੁਨੀਆ ਤੋਂ ਗਿਆ ਹੋਰ ਨਹੀਂ ਇਹਨਾਂ ਬੱਚਿਆਂ ਦਾ ਤੇ ਨੌਜਵਾਨ ਸਾਡੀ ਭੈਣ ਜੋ ਇਕ ਦਰਦਨਾਕ ਮੌਤ ਦੇ ਵਿੱਚ ਆਪਣੇ ਸਿਰ ਦੇ ਸਾਈ ਤੋਂ ਵਾਂਝੀ ਹੋ ਹੋ ਗਈ ਹੈ ਉਸ ਦੇ ਪਾਏ ਜਾ ਰਹੇ ਕੀਰਨੇ ਕੌਣ ਸੁਣੇਗਾ ਅਸੀਂ ਹੀ ਸੁਣਨੇ ਹਨ ਅਸੀਂ ਹੀ ਇੱਕ ਦੂਜੇ ਦੇ ਦਰਦੀ ਬਣੀਏ। ਆਓ ਪੰਜਾਬ ਵਿੱਚ ਹੋ ਰਹੇ ਗਲਤ ਕੰਮਾਂ ਖਾਸ ਕਰ ਨਸ਼ੇ ਵਿਰੁੱਧ ਡੱਟੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly