*ਗੌਰਵ ਸ਼ਰਮਾ ਛਿੱਬਰ ਸਰਵ ਸੰਮਤੀ ਨਾਲ ਪ੍ਰਧਾਨ ਅਤੇ ਮੁਹੰਮਦ ਸਰਵਰ ਮੀਤ ਪ੍ਰਧਾਨ ਚੁਣੇ ਗਏ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਹੋਟਲ ਤਾਜ ਫਿਲੌਰ ਦੇ ਮਾਲਕ ਅਤੇ ਉਘੇ ਸਮਾਜ ਸੇਵੀ ਗੌਰਵ ਸ਼ਰਮਾ (ਛਿੱਬਰ) ਸਰਵਸੰਮਤੀ ਨਾਲ ਦਿ ਛੋਕਰਾਂ ਕੋ-ਆਪ੍ਰੇਟਿਵ ਐਗਰੀਕਲਚਰ ਮਲਟੀਪਰਪਜ਼ ਸੁਸਾਇਟੀ ਪਿੰਡ ਛੋਕਰਾਂ ਦੇ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ, ਜ਼ਿਕਰਯੋਗ ਹੈ ਕਿ ਗੌਰਵ ਸ਼ਰਮਾ ਦੇ ਤਾਇਆ ਸਵ. ਪੰਡਿਤ ਵਿਸ਼ਵਾ ਮਿੱਤਰ ਅਤੇ ਸਵ. ਪਿਤਾ ਸਤੀਸ਼ ਕੁਮਾਰ ਸ਼ਰਮਾ ਵੀ ਸੁਸਾਇਟੀ ਛੋਕਰਾਂ ਦੇ ਪ੍ਰਧਾਨ ਰਹਿ ਚੁੱਕੇ ਹਨ। ਉਕਤ ਪਰਿਵਾਰ ਮੁੱਢ ਤੋਂ ਹੀ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ ਅਤੇ ਇਲਾਕੇ ਦਾ ਜਾਣਿਆ ਪਹਿਚਾਣਿਆ ਸਮਰੱਥ ਪਰਿਵਾਰ ਹੈ। ਸਰਵ ਸੰਮਤੀ ਨਾਲ ਹੋਈ ਇਸ ਚੋਣ ਵਿਚ ਜਨਾਬ ਮੁਹੰਮਦ ਸਰਵਰ ਮੀਤ ਪ੍ਰਧਾਨ ਅਤੇ ਬਲਦੇਵ ਸਿੰਘ, ਵਿਪਨ ਕੁਮਾਰ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਚਰਨਜੀਤ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਮੁਖਤਿਆਰ, ਬੀਬੀ ਸਰਬਜੀਤ ਕੌਰ ਮੈਂਬਰ ਚੁਣੇ ਗਏ। ਸਭਾ ਦੇ ਸਕੱਤਰ ਚੰਦਨ ਸੂਦ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਗੌਰਵ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ ਇਲਾਕੇ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਣਗੇ।
https://play.google.com/store/apps/details?id=in.yourhost.samaj