ਲੁਧਿਆਣਾ/ਬਲਬੀਰ ਸਿੰਘ ਬੱਬੀ-ਅੱਜ ਕੱਲ ਸਾਡੇ ਪੰਜਾਬ ਦੇ ਵਿੱਚ ਵਿਆਹ ਸ਼ਾਦੀਆਂ ਦਾ ਸੀਜਨ ਚੱਲ ਰਿਹਾ ਹੈ। ਪੰਜਾਬ ਵਾਸੀਆਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਉਚੇਚੇ ਤੌਰ ਉੱਤੇ ਲੋਕ ਵਿਆਹ ਸ਼ਾਦੀਆਂ ਉੱਤੇ ਪੰਜਾਬ ਵਿੱਚ ਆਪੋ ਆਪਣੇ ਘਰੀ ਪੁੱਜਦੇ ਹਨ ਤੇ ਆਪੋ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਾਰਜ ਕਰਦੇ ਹਨ। ਪੱਤਰਕਾਰ ਮਹੇਸ਼ ਇੰਦਰ ਸਿੰਘ ਮਾਂਗਟ ਪਿੰਡ ਛੰਦੜਾ ਜਿਨਾਂ ਨੇ ਦੇਸ਼ ਵਿਦੇਸ਼ ਦੀਆਂ ਅਨੇਕਾਂ ਅਖਬਾਰਾਂ ਦੇ ਨਾਲ ਕੰਮ ਕੀਤਾ ਤੇ ਅੱਜ ਕੱਲ ਸਰੀ ਕੈਨੇਡਾ ਰਹਿ ਰਹੇ ਹਨ।
ਬੀਤੇ ਦਿਨੀ ਉਹਨਾਂ ਦੀ ਬੇਟੀ ਦਾ ਵਿਆਹ ਕੁਹਾੜਾ ਨਜ਼ਦੀਕ ਹੀਰਾਂ ਦੇ ਇੱਕ ਪੈਲਸ ਵਿੱਚ ਹੋਇਆ ਇਸ ਵਿਆਹ ਦੇ ਵਿੱਚ ਆਮ ਵਿਆਹਾਂ ਨਾਲੋਂ ਨਿਵੇਕਲਾ ਦ੍ਰਿਸ਼ ਦੇਖਣ ਨੂੰ ਮਿਲਿਆ ਕਿਉਂਕਿ ਇਸ ਵਿਆਹ ਦੇ ਵਿੱਚ ਪੱਤਰਕਾਰ ਮਹੇਸ਼ ਇੰਦਰ ਦੇ ਪਰਿਵਾਰ ਤੇ ਸਾਥੀਆਂ ਵੱਲੋਂ ਇੱਕ ਕਿਤਾਬਾਂ ਦੇ ਸਟਾਲ ਦਾ ਪ੍ਰਬੰਧ ਕੀਤਾ ਗਿਆ ਸੀ ਜਦੋਂ ਵੀ ਮਹਿਮਾਨ ਪੈਲਸ ਦੇ ਵਿੱਚ ਗੇਟ ਰਾਹੀਂ ਦਾਖਲ ਹੁੰਦੇ ਤਾਂ ਸਭ ਤੋਂ ਪਹਿਲਾਂ ਹਰ ਇੱਕ ਦੀ ਨਜਰੀ ਇਹ ਕਿਤਾਬਾਂ ਦਾ ਸਟਾਲ ਚੜ੍ਹਦਾ ਤੇ ਲੋਕ ਵੀ ਦੇਖ ਕੇ ਹੈਰਾਨ ਹੋ ਜਾਂਦੇ ਕਿ ਵਿਆਹ ਦੇ ਵਿੱਚ ਕਿਤਾਬਾਂ ਦਾ ਸਟਾਲ, ਕਿਸੇ ਨੇ ਘੱਟ ਹੀ ਦੇਖਿਆ ਹੁੰਦਾ ਹੈ ਤੇ ਆਉਣ ਜਾਣ ਵਾਲੇ ਮਹਿਮਾਨ ਕਿਤਾਬਾਂ ਵਾਲੇ ਸਟਾਲ ਉੱਤੇ ਜਾ ਕੇ ਕਿਤਾਬਾਂ ਦੇਖਦੇ ਨਜ਼ਰ ਆਏ।ਪੰਜਾਬੀ ਸਾਹਿਤ ਸਭਾ ਰਾਮਪੁਰ ਜੋ ਕਿ ਪੰਜਾਬੀ ਸਾਹਿਤ ਵਿੱਚ ਨਿਵੇਕਲਾ ਤੇ ਅਹਿਮ ਸਥਾਨ ਰੱਖਦੀ ਹੈ ਉਸ ਦੇ ਨਾਲ ਜੁੜੇ ਹੋਏ ਲੇਖਕ ਨੋਬੀ ਸੋਹਲ, ਜਿਨਾਂ ਦਾ ਸਪਰੈਂਡ ਪਲੀਕੇਸ਼ਨ ਰਾਮਪੁਰ, ਪਟਿਆਲਾ ਕਾਮਯਾਬੀ ਨਾਲ ਚੱਲ ਰਿਹਾ ਹੈ ਉਹਨਾਂ ਵੱਲੋਂ ਵਿਆਹ ਵਿੱਚ ਇਹ ਕਿਤਾਬਾਂ ਦੀ ਸਟਾਲ ਲਗਾਈ ਗਈ। ਇਸ ਮੌਕੇ ਪੰਜਾਬੀ ਪੱਤਰਕਾਰ ਤੇ ਲੇਖਕ ਤੇਲੂ ਰਾਮ ਕੁਹਾੜਾ, ਲੇਖਕ ਬਲਬੀਰ ਸਿੰਘ ਬੱਬੀ, ਜਗਰੂਪ ਸਿੰਘ ਮਾਨ ਨਿਊ ਪ੍ਰੈਸ ਕਲੱਬ ਮਾਛੀਵਾੜਾ, ਸੀਨੀਅਰ ਪੱਤਰਕਾਰ ਗੁਰਦੀਪ ਸਿੰਘ ਟੱਕਰ, ਮਨੋਜ ਕੁਮਾਰ, ਅਮਰਜੀਤ ਸਿੰਘ ਮੰਗਲੀ, ਅਵਤਾਰ ਸਿੰਘ ਭਾਗਪੁਰ ਸੁਖਵਿੰਦਰ ਸਿੰਘ ਗਿੱਲ ਸੰਦੀਪ ਕੁਹਾੜਾ, ਬਲਵੀਰ ਬੱਬੂ, ਬਲਜਿੰਦਰ ਉੱਪਲ, ਡਾਕਟਰ ਗੁਰਚਰਨ ਸਿੰਘ ਉੱਪਲ,ਪੰਜਾਬੀ ਗਾਇਕ ਤੇ ਲੇਖਕ ਬੰਟੀ ਉਪਲ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਪੰਛੀ ਛੱਲੇ ਮੁੰਦੀਆਂ ਤੇ ਹੋਰ ਪੰਜਾਬੀ ਪਿਆਰਿਆ ਨੇ ਇਸ ਸਟਾਲ ਉਪਰ ਰੌਣਕ ਲਗਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly