ਪੁਸਤਕ ਮੇਰੀ ਨਜ਼ਰ ਵਿੱਚ –
ਪੁਸਤਕ ਦਾ ਨਾਂ : ਜ਼ਖਮੀ ਸੁਰਾਂ (ਗੀਤ ਸੰਗ੍ਰਹਿ)
ਲੇਖਕ ਦਾ ਨਾਂ : ਰਾਜਿੰਦਰਾ ਕੁਮਾਰੀ ਪੰਨੇ 80
ਮੁੱਲ : 150/- ਰੁਪਏ ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ
(ਸਮਾਜ ਵੀਕਲੀ)

-ਤੇਜਿੰਦਰ ਚੰਡਿਹੋਕ
ਸਾਹਿਤ ਜਗਤ ਵਿੱਚ ਗੀਤਕਾਰੀ ਦਾ ਬਹੁੱਤ ਮਹਤੱਵ ਹੈ। ਕਾਵਿ ਵਿਧਾ ਵਿੱਚ ਕਵਿਤਾਲੂ ਗ਼ਜ਼ਲਲੂ ਦੋਹੇ ਆਦਿ ਵਾਂਗ ਗੀਤ ਵੀ ਕਾਵਿ ਵਿਧਾ ਦੀ Çੰੲੱਕ ਉਪ ਵਿਧਾ ਹੈ ਜਿਸ ਦਾ ਸਿੱਧਾ ਸਬੰਧ ਸੰਗੀਤ ਨਾਲ਼ ਹੁੰਦਾ ਹੈ। ਇਸ ਵਿਧਾ ਵਿੱਚ ਸੁਰਲੂ ਤਾਲਲੂ ਲੈਅ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ। ਗੀਤ ਸੰਗ੍ਰਹਿ ਰਾਜਿੰਦਰਾ ਕੁਮਾਰੀ ਦੀ ਇਹ ਪਹਿਲੀ ਕਿ੍ਰਤ ਹੈ ‘ਜ਼ਖਮੀ ਸੁਰਾਂ’। ਰਾਜਿੰਦਰਾ ਕੁਮਾਰੀ ਨੇ ਆਪਣੇ ਪਿਤਾ ਤੋਂ ਲਗੀ ਚੇਟਕ ਨਾਲ਼ ਸਾਹਿਤ ਵਿੱਚ ਪ੍ਰਵੇਸ਼ ਕੀਤਾ ਹੈ। ਉਸ ਪਹਿਲਾਂ ਦੇ ਸਮੇਂ ਵਿੱਚ ਲੜਕੀਆਂ ਦੀ ਇਹ ਤਰਾਸਦੀ ਰਹੀ ਕਿ ਉਹ ਆਪਣੇ ਹਾਵ-ਪਾਵ ਕਲਮ ਨਾਲ਼ ਨਹੀਂ ਦਰਸਾ ਸਕਦੀ ਸੀ ਪਰ ਫਿਰ ਵੀ ਲੇਖਕਾ ਨੇ ਆਪਣੇ ਭਾਵਾਂ ਨੂੰ ਇਸ ਪੁਸਤਕ ਰਾਹੀਂ ਪ੍ਰਗਟ ਕਰਨ ਦਾ ਹੀਆ ਕੀਤਾ ਹੈ ਕਿਉਂਕਿ ਉਸ ਨੂੰ ਪਰਿਵਾਰ ਦਾ ਪੂਰਾ ਸਹਿਯੋਗ ਰਿਹਾ ਹੈ। ਸਿੱਖਿਆ ਵਿਭਾਗ ਵਿੱਚੋਂ ਸੇਵਾ ਮੁਕਤ ਹੋਈ ਰਾਜਿੰਦਰਾ ਆਪਣਾ ਸਾਹਿਤਕ ਉਸਤਾਦ ਜਗਰਾਜ ਧੌਲਾ ਨੂੰ ਮੰਨਦੀ ਹੈ।
ਪੁਸਤਕ ਵਿਚੋਂ ਵਿਚਰਦਿਆਂ ਇੰਝ ਲਗਿਆ ਹੈ ਕਿ ਉਹਦੇ ਜੀਵਨ ਵਿੱਚ ਪ੍ਰੇਮ ਭਾਵ ਅਤੇ ਬਿਰਹਾ ਭਾਰੂ ਰਹੀ ਹੈ ਜਿਸ ਕਰਕੇ ਸੰਜੋਗ-ਵਿਯੋਗ ਦਾ ਵਰਨਣ ਮਿਲਦਾ ਹੈ। ਉਝ ਇਸ ਪੁਸਤਕ ਨੂੰ ‘ਗੀਤ ਸੰਗ੍ਰਹਿ’ ਦਾ ਨਾਮ ਦਿੱਤਾ ਹੈ ਪਰ ਇਸ ਵਿੱਚ ਹੋਰ ਵੰਨਗੀਆਂ ਵੀ ਮਿਲਦੀਆਂ ਹਨ। ਜਿਵੇਂ ਕਵਿਤਾਲੂ ਰੁਬਾਈਆਂਲੂ ਟੱਪੇਲੂ ਬੋਲੀਆਂਲੂ ਗ਼ਜ਼ਲ ਅਤੇ ਅੰਤ ਵਿੱਚ ਇੱਕ ਮੁਲਾਕਾਤ ਦਰਜ ਹੈ ਜਿਹੜੀ ਮਮਤਾ ਸੇਤੀਆ ਸੇਖਾ ਅਤੇ ਹਾਕਮ ਰੂੜੇਕੇ ਵਲੋਂ ਕੀਤੀ ਗਈ ਹੈ। ਇਸ ਮੁਲਾਕਾਤ ਵਿੱਚ ਕੁਝ ਨਿੱਜੀ ਅਤੇ ਸਾਹਿਤਕ ਸਵਾਲ ਵੀ ਸ਼ਾਮਲ ਹਨ।
ਇਸ ਸੰਗ੍ਰਹਿ ਦੀ ਸ਼ੁਰੂਆਤ ਦਸਮੇਸ਼ ਪਿਤਾ ਅੱਗੇ ਕੀਤੀ ਬੰਦਨਾ ਨਾਲ਼ ਕੀਤੀ ਹੈ। ਪੁਸਤਕ ਵਿੱਚ ਕੁਲ ਬਵੰਜਾ ਵੰਨਗੀਆਂ ਹਨ। ਪੁਸਤਕ ਦੀ ਪ੍ਰਕਾਸ਼ਨਾਂ ਕਰੀਬ ਪੰਦਰਾਂ ਸਾਲ ਪਹਿਲਾਂ ਕੀਤੀ ਗਈ ਹੈ। ਮੁਹੱਬਤ ਵਿੱਚ ਮਿਲੀਆਂ ਬੇਵਫ਼ਾਈਆਂ ਦਾ ਗਾਇਨ ਕਰਦੀਆਂ ਰਚਨਾਵਾਂ ਇਸ ਦੀ ਗਵਾਹੀ ਭਰਦੀਆਂ ਹਨ। ਕਵਿਤਾ ‘ਦਿਲ’ ਉਸ ਦੇ ਅੰਤਰੀਵ ਭਾਵ ਪ੍ਰਗਟ ਕਰਦੀ ਹੈ। ਸਾਉਣ ਦੀਆਂ ਝੜੀਆਂਲੂ ਦੀਵਾਲੀ ਵਰਗੇ ਤਿਉਹਾਰ ਸੱਜਣਾ ਬਿਨ ਨਹੀਂ ਜਚਦੇ। ਮਹਿੰਦੀ ਵਿੱਚੋ ਉਸ ਨੂੰ ਸੱਜਣਾ ਦਾ ਮੁੱਖ ਦਿਸਦਾ ਹੈ। ਪਿਆਰ ਮੁਹੱਬਤ ਕਰਨ ਵਾਲਿਆਂ ਨੂੰ ਸੱਜਣਾ ਦੀ ਦੂਰੀ ਅਕਹਿ ਅਤੇ ਅਸਹਿ ਹੁੰਦੀ ਹੈ। ਦਿਲ ਉਸ ਨੂੰ ਆਪਣਾ ਸਭ ਕੁਝ ਮੰਨ ਲੈਂਦਾ ਹੈ। ‘ਮਾਏ। ਨੀ ਸਾਨੂੰ ਰੋਕੀਂ ਨਾ’ ਗੀਤ ਵਿੱਚ ਮਾਂ ਦਾ ਤਰਲਾ ਕਢਦੀ ਨਜ਼ਰ ਆਉਂਦੀ ਹੈ। ਆਸ ਲਾਈ ਬੈਠੀ ਮੁਟਿਆਰ ਦਾ ਵਰਨਣ ਕਰਦੀ ਕਵਿਤਾ ‘ਤੂੰ ਤੇ ਮੈਂ’ ਜੋਖ਼ਮ ਵੀ ਸਹਿ ਲੈਂਦੀ ਹੈ। ਇੱਕ ਬੰਦ ਦੇਖੋ-
‘ਫੁੱਲਾਂ ਦੀ ਲੈ ਆਸ ਵੇ ਅੜਿਆਲੂ ਕੰਡਿਆਂ ਨੂੰ ਹੱਥ ਪਾਇਆਲੂ
ਲਹੂ-ਲਹਾਣ ਵੇ ਹੋਏ ਪੋਟੇਲੂ ਕਿਸ ਵੇ ਦਰਦ ਵੰਡਾਉਣਾ?’(ਪੰਨਾ 18)
ਇੱਕ ਸੰਵੇਦਨਾ ਭਰੀ ਕਵਿਤਾ ‘ਅੱਖੀਆਂ’ ਰਾਹੀਂ ਕਿਸੇ ਮੁਟਿਆਰ ਦਾ ਵਰਨਣ ਕੀਤਾ ਹੈ ਜੋ ਆਪਣੇ ਪ੍ਰੀਤਮ ਲਈ ਰੱਬ ਦਾ ਬਹਾਨਾ ਬਣਾ ਕੇ ਰੋਜ਼ੇ ਰੱਖਦੀਲੂ ਸਜਦੇ ਕਰਦੀਲੂ ਬਿਨਾਂ ਈਦ ਦੇ ਵੀ ਚੰਨ ਦਾ ਦੀਦਾਰ ਕਰਦੀ ਹੈ ਪਰ ਫਿਰ ਵੀ ਉਸ ਨੂੰ ਪ੍ਰੀਤਮ ਦੀ ਛੋਹ ਨਹੀਂ ਮਿਲਦੀ। ਜਨਮਾਂ ਤੋਂ ਪਿਆਸੇ ਨੂੰ ਸੱਜਣਾ ਦੇ ਨਾਂ ਮਿਲਣ ਦਾ ਦੁੱਖ ਤਾਂ ਹੈ ਪਰ ਉਸ ਦੇ ਨਾ ਮੁੜ ਕੇ ਆਉਣ ਦਾ ਉਲਾਂਭਾ ਵੀ ਉਸ ਦੇ ਗੀਤਾਂ ਦਾ ਸ਼ਿੰਗਾਰ ਬਣਦਾ ਹੈ। ਇਸ ਦੇ ਨਾਲ਼ ਮਾਂ ਦਾ ਪ੍ਰੇਮ ਵੀ ਦਿਖਾਈ ਦਿੰਦਾ ਹੈ। ਜਦੋਂ ਮਾਂ ਨਹੀਂ ਰਹਿੰਦੀ ਤਾਂ ਉਸ ਦਾ ਵਿਛੋੜਾ ਅਤੇ ਘਾਟ ਨੂੰ ਮਹਿਸੂਸ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਭਾਵੇਂ ਉਸ ਦੇ ਭਰਾ ਭਰਜਾਈਆਂ ਹੁੰਦੀਆਂ ਹਨ ਪਰ ਉਹ ਗੱਲ ਨਹੀਂ ਬਣਦੀ। ਉਹ ਉਹਨਾਂ ਦੀ ਖੈਰ ਮੰਗਦੀ ਰਹਿੰਦੀ ਹੈ। ਉਸ ਦਾ ਗੀਤ ‘ਇੱਕ ਤੇਰੇ ਬਾਝੋਂ’ ਬਿਆਨ ਹੁੰਦਾ ਹੈ।
‘ਨੀ ਅੱਜ ਤੇਰੇ ਬਾਝੋਂ ਅੰਮੀਏਲੂ
ਘਰ ਪੇਕਿਆਂ ਦਾ ਸੁੰਨਾ ਸੁੰਨਾ ਜਾਪੇ।
ਨੀ ਜਿਉਂਦੇ ਰਹਿਣ ਵੀਰ-ਭਾਬੀਆਂਲੂ
ਮੇਰੀ ਸਾਰੀ ਉਮਰ ਦੇ ਮਾਪੇ।’(ਪੰਨਾ 58)
ਇਸ ਪੁਸਤਕ ਵਿੱਚ ਉਸ ਨੇ ਕਿਸਾਨੀ ਨੂੰ ਲੈ ਕੇ ਦੋ ਕਵਿਤਾਵਾਂ (ਕਵਿਤਾ-ਦੇਸ਼ ਦਾ ਕਿਸਾਨ) ਅਤੇ ਭੁੱਖੇ ਕਿਉਂ ਸੌਂਦੇ ਵੀ ਸ਼ਾਮਲ ਕੀਤੀਆਂ ਹਨ। ਸੰਤਾਲੀ ਦਾ ਸੰਤਾਪ ‘ਫੁੱਟ ਦੇ ਬੀਜ’ ਰਾਹੀਂ ਬਿਆਨ ਕੀਤਾ ਹੈ। ਇਸੇ ਤਰ੍ਹਾਂ ਬਾਪੂ ਤੇਰੇ ਕਰਜ਼ੇ ਨੂੰਲੂ ਉਜੜੀ ਕਹਾਣੀਲੂ ਪੁੱਤ ਬਣ ਕੇ ਵਿਖਾਊਲੂ ਚਿੜੀ ਦੇ ਖੰਭਲੂ ਭਗਤ ਸਿੰਘ ਨੂੰ ਆਦਿ ਵੀ ਪੜ੍ਹਨਯੋਗ ਹਨ।
ਰਾਜਿੰਦਰਾ ਦੀ ਇਹ ਪੁਸਤਕ ‘ਜ਼ਖਮੀ ਸੁਰਾਂ’ ਇੱਕ ਸੰਵੇਦਨਸ਼ੀਲਤਾ ਅਤੇ ਰੌਚਕਤਾ ਪੈਦਾ ਕਰਦੀ ਹੈ। ਪਾਠਕਾਂ ਵਿੱਚ ਦਿਲਚਸਪੀ ਵੀ ਪੈਦਾ ਕਰਦੀ ਹੈ। ਇਸ ਪੁਸਤਕ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਅਤੇ ਅਸੀ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਜਲਦੀ ਹੀ ਆਪਣੀ ਹੋਰ ਸਿਰਜਣਾ ਨਾਲ ਲੇਖਕਾ ਸਾਹਿਤ ਵਿੱਚ ਪ੍ਰਵੇਸ਼ ਕਰੇਗੀ।
ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ ਬਰਨਾਲਾ। ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj