ਸੜੀ ਹੋਈ ਹਾਲਤ ‘ਚ ਮਿਲੀ ਅਭਿਨੇਤਰੀ ਦੀ ਲਾਸ਼

ਮੁੰਬਈ — ਫਿਲਮ ਇੰਡਸਟਰੀ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਕਾਜੋਲ ਨਾਲ ਵੈੱਬ ਸੀਰੀਜ਼ ‘ਦਿ ਟ੍ਰਾਇਲ’ ‘ਚ ਕੰਮ ਕਰਨ ਵਾਲੀ ਅਭਿਨੇਤਰੀ ਅਤੇ ਕਤਰ ਏਅਰਵੇਜ਼ ਦੀ ਸਾਬਕਾ ਏਅਰ ਹੋਸਟੈੱਸ ਨੂਰ ਮਲਾਬਿਕਾ ਦਾਸ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਮੁੰਬਈ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਹੈ। ਇੰਨੀ ਛੋਟੀ ਉਮਰ ਵਿੱਚ ਅਦਾਕਾਰਾ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੇ  ਨੂਰ ਮਲਾਬਿਕਾ ਦਾਸ ਦੀ ਲਾਸ਼ ਉਸ ਦੇ ਲੋਖੰਡਵਾਲਾ ਸਥਿਤ ਘਰ ਤੋਂ ਬਰਾਮਦ ਕੀਤੀ ਸੀ। ਜਿੱਥੇ ਅਦਾਕਾਰਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਔਜਲਾ ਢੱਕ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ
Next articleਮੁੜ ਵਧੇਗਾ ਤਾਪਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ ਹੀਟ ਵੇਵ ਦਾ ਯੈਲੋ ਅਲਰਟ