ਬੌਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 12 ਫਰਵਰੀ 2025 ਤੋਂ ਭੁੱਖ ਹੜਤਾਲ ਕਰਨ ਦਾ ਐਲਾਨ -ਸ੍ਰੀ ਆਕਾਸ਼ ਲਾਮਾ

 ਅੰਦਰੂਨੀ ਤੇ ਬਾਹਰੀ ਫੁੱਟ ਤੋਂ ਸੁਚੇਤ ਰਹਿਣ ਦੀ ਲੋੜ ‘ਤੇ ਜ਼ੋਰ *ਬੋਧ ਗਯਾ ਐਕਟ 1949 ਰੱਦ ਕੀਤਾ ਜਾਵੇ 

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਸ੍ਰੀ ਆਕਾਸ਼ ਲਾਮਾ ਜੀ ਨੇ ਪੰਜਾਬ ਫੇਰੀ ਦੇ ਅੱਜ ਤੀਸਰੇ ਦਿਨ ਸਵੇਰੇ 11 ਵਜੇ ਮਹਾਂਬੁੱਧ ਵਿਹਾਰ ਸਿਧਾਰਥ ਨਗਰ, ਬੂਟਾ ਮੰਡੀ ਜਲੰਧਰ ਵਿਖੇ ਆਪਣੇ ਸੰਬੋਧਨ ਵਿੱਚ ਆਲ ਇੰਡੀਆ ਬੁੱਧਿਸਟ ਫੋਰਮ ਵੱਲੋਂ 12 ਫਰਵਰੀ 2025 ਤੋਂ ਅਨਿਸ਼ਚਿਤ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ। ਕਿਉਂਕਿ 500 ਤੋਂ ਵੱਧ ਮੈਮੋਰੰਡਮ ਸਰਕਾਰਾਂ ਨੂੰ ਦਿੱਤੇ ਜਾ ਚੁੱਕੇ ਹਨ।ਪਰ ਅਜੇ ਤੱਕ ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ ਨੇ ਬੋਧ ਗਯਾ ਐਕਟ 1949 ਨੂੰ ਰੱਦ ਨਹੀਂ ਕੀਤਾ ਅਤੇ ਨਾ ਹੀ ਇਸ ਦਾ ਪੂਰਾ ਕੰਟਰੋਲ ਬੋਧੀਆਂ ਨੂੰ ਸੌਂਪਿਆ ਹੈ। ਜਿੰਨਾ ਚਿਰ ਇਹ ਸਾਡੀ ਮੰਗ ਨੂੰ ਸਰਕਾਰ ਲਿਖਤੀ ਰੂਪ ਵਿੱਚ ਪ੍ਰਵਾਨ ਨਹੀਂ ਕਰਦੀ ,ਉਨਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਦੇ 23 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਉੱਚ ਅਧਿਕਾਰੀਆਂ ਨੂੰ 26 ਨਵੰਬਰ 2024 “ਸੰਵਿਧਾਨ ਦਿਵਸ ‘ਤੇ” ਪੰਜਾਬ ਦੇ ਬੋਧੀਆਂ , ਅੰਬੇਡਕਰੀਆਂ ਅਤੇ ਹੋਰ ਸੰਸਥਾਵਾਂ ਦੇ ਆਗੂਆਂ ਨੇ ਰਲਮਿਲ ਕੇ ਮੈਮੋਰੰਡਮ ਦਿੱਤੇ ਸਨ।ਸ਼੍ਰੀ ਲਾਮਾ ਜੀ ਨੇ ਅੱਗੇ ਕਿਹਾ ਕਿ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਇੱਕ ਬੱਸ ਧੰਮ ਯਾਤਰਾ ਬਿਹਾਰ ਸਟੇਟ ਵਿੱਚ 10 ਜਨਵਰੀ 2025 ਤੋਂ ਕੱਢੀ ਜਾ ਰਹੀ ਹੈ ਤਾਂ ਕਿ ਇਸ ਅੰਦੋਲਨ ਬਾਰੇ ਲੋਕਾਂ ਨੂੰ ਜਾਗ੍ਰਿਤ ਤੇ ਲਾਮਬੰਦ ਕੀਤਾ ਜਾਵੇ। ਅੱਜ ਉਸ ਦਾ 20ਵਾਂ ਦਿਨ ਹੈ। ਇਸ ਅੰਦੋਲਨ ਵਿੱਚ ਪੰਜਾਬ ਵਾਸੀਆਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਸਹਿਯੋਗ ਮੰਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਭੁੱਖ ਹੜਤਾਲ ਭਿਖਸ਼ੂ ਸੰਘ ਚੀਵਰ ਪਾ ਕੇ ਕਰਨਗੇ। ਕੋਈ ਵੀ ਵਿਅਕਤੀ ਭਾਵੇਂ ਇੱਕ ਦਿਨ ਲਈ ਚੀਵਰ ਪਾ ਕੇ ਇਸ ਹੜਤਾਲ ‘ਤੇ ਬੈਠੇ, ਉਸ ਦਾ ਫੋਰਮ ਸਵਾਗਤ ਕਰੇਗੀ। ਸਾਨੂੰ ਅੰਦਰੂਨੀ ਤੇ ਬਾਹਰੀ ਫੁੱਟ ਤੋਂ ਸੁਚੇਤ ਹੋਣ ਦੀ ਵੀ ਲੋੜ ਹੈ। ਕਿਉਂਕਿ ਦੁਸ਼ਮਣ ਇਸ ਉਲੀਕੇ ਪ੍ਰੋਗਰਾਮ ਨੂੰ ਤੋੜਨ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਆਪਣਾ ਸਕਦਾ ਹੈ। ਇਸ ਲਈ ਦ੍ਰਿੜ ਵਿਸ਼ਵਾਸ ਅਤੇ ਹੌਸਲੇ ਨਾਲ ਇਸ ਅੰਦੋਲਨ ਨੂੰ ਅੱਗੇ ਤੋਂ ਅੱਗੇ ਵਧਾਉਣਾ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਵੀ ਸਮਾਜ, ਕੌਮ ਅਤੇ ਦੇਸ਼ ‘ਤੇ ਭੀੜ ਪਈ ਹੈ ਤਾਂ ਪੰਜਾਬੀਆਂ ਨੇ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਹੈ ਤੇ ਇਸ ਅੰਦੋਲਨ ਵਿੱਚ ਵੀ ਪੰਜਾਬੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਇਸ ਉਪਰੰਤ ਮਹਾਂਬੁੱਧ ਵਿਹਾਰ ਸਿਧਾਰਥ ਨਗਰ ਦੇ ਉਪਾਸਕਾਂ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧਾਂ ਵਲੋਂ ਸ੍ਰੀ ਆਕਾਸ਼ ਲਾਮਾ ਜੀ, ਮੈਡਮ ਸਬੀਨਾ ਲਾਮਾ ਜੀ ਅਤੇ ਡਾਕਟਰ ਹਰਬੰਸ ਵਿਰਦੀ ਯੂ.ਕੇ. ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਤ੍ਰੀਸ਼ਰਨ ਅਤੇ ਬੁੱਧ ਵੰਦਨਾ ਨਾਲ ਕੀਤੀ ਗਈ।ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਸ੍ਰੀ ਹੁਸਨ ਲਾਲ ਬੌਧ, ਸ੍ਰੀ ਰਾਮ ਨਾਥ ਸੁੰਡਾ ਜਨਰਲ ਸੈਕਟਰੀ ਡਾ. ਅੰਬੇਡਕਰ ਮੈਮੋਰੀਅਲ ਟਰੱਸਟ,ਚੰਚਲ ਬੌਧ, ਰਾਮ ਲਾਲ ਦਾਸ ਅਤੇ ਮੁੰਨਾ ਬੌਧ ਵਲੋਂ ਬੁੱਧ ਗਯਾ ਮੁਕਤੀ ਅੰਦੋਲਨਕਾਰੀ ਸ੍ਰੀ ਆਕਾਸ਼ ਲਾਮਾ ਜੀ, ਮੈਡਮ ਸਬੀਨਾ ਲਾਮਾ ਜੀ ਅਤੇ ਡਾਕਟਰ ਹਰਬੰਸ ਵਿਰਦੀ ਯੂ.ਕੇ. ਨੂੰ ਸਨਮਾਨਿਤ ਕੀਤਾ। ਬੇਟੇ ਰੱਜਤ ਨੇ ਕਵਿਤਾ ਪੜ੍ਹੀ। ਬੋਧੀ ਉਪਾਸਕਾਂ ਐਡਵੋਕੇਟ ਹਰਭਜਨ ਸਾਂਪਲਾ , ਚਮਨ ਦਾਸ ਸਾਂਪਲਾ ਸੋਫੀ ਪਿੰਡ ,ਅਤੇ ਡਾ.ਅੰਬੇਡਕਰ ਮੈਮੋਰੀਅਲ ਟਰੱਸਟ ਆਫ ਬੁੱਧ ਵਿਹਾਰ ਸਿਧਾਰਥ ਨਗਰ, ਜਲੰਧਰ ਵਲੋਂ ਬੋਧ ਗਯਾ ਮੁਕਤੀ ਅੰਦੋਲਨ ਲਈ ਦਾਨ ਦਿੱਤਾ ਗਿਆ। ਇਸ ਸਮਾਗਮ ਵਿੱਚ ਐਡਵੋਕੇਟ ਦੀਪਕ ,ਦਿਨੇਸ਼, ਐਡਵੋਕੇਟ ਹਰਭਜਨ ਸਾਂਪਲਾ, ਚਮਨ ਦਾਸ ਸਾਂਪਲਾ ,ਜਸਵੰਤ ਰਾਏ ਸਾਂਪਲਾ ,ਸ਼੍ਰੀਮਤੀ ਮਨਜੀਤ ਕੌਰ ਸਾਂਪਲਾ, ਮੈਡਮ ਨਰਿੰਦਰ, ਲਵ ਗੌਤਮ, ਰਜੱਤ, ਸ਼ਾਮ ਲਾਲ ਜੱਸਲ ਨਿਊਜ਼ੀਲੈਂਡ, ਪ੍ਰਿੰਸੀਪਲ ਪਰਮਜੀਤ ਜੱਸਲ, ਗੁਰਮੇਲ, ਨਿਰਮਲ ਬਿੰਜੀ, ਹਰਭਜਨ ਨਿਮਤਾ, ਵਰਿੰਦਰ ਕੁਮਾਰ ਸਮਤਾ ਸੈਨਿਕ ਦਲ, ਬਲਦੇਵ ਰਾਜ ਭਾਰਦਵਾਜ, ਸਤਵਿੰਦਰ ਮਦਾਰਾਂ ਰੋਹਿਤ ਨੈਣਦੀਪ ,ਡਿੰਪਲ ,ਸੋਨੂ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ। ਪ੍ਰੈਸ ਕਲੱਬ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਬੌਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 12 ਫਰਵਰੀ 2025 ਤੋਂ ਭੁੱਖ ਹੜਤਾਲ ਕਰਨ ਦਾ ਐਲਾਨ -ਸ੍ਰੀ ਆਕਾਸ਼ ਲਾਮਾ * ਅੰਦਰੂਨੀ ਤੇ ਬਾਹਰੀ ਫੁੱਟ ਤੋਂ ਸੁਚੇਤ ਰਹਿਣ ਦੀ ਲੋੜ ‘ਤੇ ਜ਼ੋਰ *ਬੋਧ ਗਯਾ ਐਕਟ 1949 ਰੱਦ ਕੀਤਾ ਜਾਵੇ ਜਲੰਧਰ, 29 ਜਨਵਰੀ (ਪਰਮਜੀਤ ਜੱਸਲ)-ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਸ੍ਰੀ ਆਕਾਸ਼ ਲਾਮਾ ਜੀ ਨੇ ਪੰਜਾਬ ਫੇਰੀ ਦੇ ਅੱਜ ਤੀਸਰੇ ਦਿਨ ਸਵੇਰੇ 11 ਵਜੇ ਮਹਾਂਬੁੱਧ ਵਿਹਾਰ ਸਿਧਾਰਥ ਨਗਰ, ਬੂਟਾ ਮੰਡੀ ਜਲੰਧਰ ਵਿਖੇ ਆਪਣੇ ਸੰਬੋਧਨ ਵਿੱਚ ਆਲ ਇੰਡੀਆ ਬੁੱਧਿਸਟ ਫੋਰਮ ਵੱਲੋਂ 12 ਫਰਵਰੀ 2025 ਤੋਂ ਅਨਿਸ਼ਚਿਤ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ। ਕਿਉਂਕਿ 500 ਤੋਂ ਵੱਧ ਮੈਮੋਰੰਡਮ ਸਰਕਾਰਾਂ ਨੂੰ ਦਿੱਤੇ ਜਾ ਚੁੱਕੇ ਹਨ।ਪਰ ਅਜੇ ਤੱਕ ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ ਨੇ ਬੋਧ ਗਯਾ ਐਕਟ 1949 ਨੂੰ ਰੱਦ ਨਹੀਂ ਕੀਤਾ ਅਤੇ ਨਾ ਹੀ ਇਸ ਦਾ ਪੂਰਾ ਕੰਟਰੋਲ ਬੋਧੀਆਂ ਨੂੰ ਸੌਂਪਿਆ ਹੈ। ਜਿੰਨਾ ਚਿਰ ਇਹ ਸਾਡੀ ਮੰਗ ਨੂੰ ਸਰਕਾਰ ਲਿਖਤੀ ਰੂਪ ਵਿੱਚ ਪ੍ਰਵਾਨ ਨਹੀਂ ਕਰਦੀ ,ਉਨਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਦੇ 23 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਉੱਚ ਅਧਿਕਾਰੀਆਂ ਨੂੰ 26 ਨਵੰਬਰ 2024 “ਸੰਵਿਧਾਨ ਦਿਵਸ ‘ਤੇ” ਪੰਜਾਬ ਦੇ ਬੋਧੀਆਂ , ਅੰਬੇਡਕਰੀਆਂ ਅਤੇ ਹੋਰ ਸੰਸਥਾਵਾਂ ਦੇ ਆਗੂਆਂ ਨੇ ਰਲਮਿਲ ਕੇ ਮੈਮੋਰੰਡਮ ਦਿੱਤੇ ਸਨ।ਸ਼੍ਰੀ ਲਾਮਾ ਜੀ ਨੇ ਅੱਗੇ ਕਿਹਾ ਕਿ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਇੱਕ ਬੱਸ ਧੰਮ ਯਾਤਰਾ ਬਿਹਾਰ ਸਟੇਟ ਵਿੱਚ 10 ਜਨਵਰੀ 2025 ਤੋਂ ਕੱਢੀ ਜਾ ਰਹੀ ਹੈ ਤਾਂ ਕਿ ਇਸ ਅੰਦੋਲਨ ਬਾਰੇ ਲੋਕਾਂ ਨੂੰ ਜਾਗ੍ਰਿਤ ਤੇ ਲਾਮਬੰਦ ਕੀਤਾ ਜਾਵੇ। ਅੱਜ ਉਸ ਦਾ 20ਵਾਂ ਦਿਨ ਹੈ। ਇਸ ਅੰਦੋਲਨ ਵਿੱਚ ਪੰਜਾਬ ਵਾਸੀਆਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਸਹਿਯੋਗ ਮੰਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਭੁੱਖ ਹੜਤਾਲ ਭਿਖਸ਼ੂ ਸੰਘ ਚੀਵਰ ਪਾ ਕੇ ਕਰਨਗੇ। ਕੋਈ ਵੀ ਵਿਅਕਤੀ ਭਾਵੇਂ ਇੱਕ ਦਿਨ ਲਈ ਚੀਵਰ ਪਾ ਕੇ ਇਸ ਹੜਤਾਲ ‘ਤੇ ਬੈਠੇ, ਉਸ ਦਾ ਫੋਰਮ ਸਵਾਗਤ ਕਰੇਗੀ। ਸਾਨੂੰ ਅੰਦਰੂਨੀ ਤੇ ਬਾਹਰੀ ਫੁੱਟ ਤੋਂ ਸੁਚੇਤ ਹੋਣ ਦੀ ਵੀ ਲੋੜ ਹੈ। ਕਿਉਂਕਿ ਦੁਸ਼ਮਣ ਇਸ ਉਲੀਕੇ ਪ੍ਰੋਗਰਾਮ ਨੂੰ ਤੋੜਨ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਆਪਣਾ ਸਕਦਾ ਹੈ। ਇਸ ਲਈ ਦ੍ਰਿੜ ਵਿਸ਼ਵਾਸ ਅਤੇ ਹੌਸਲੇ ਨਾਲ ਇਸ ਅੰਦੋਲਨ ਨੂੰ ਅੱਗੇ ਤੋਂ ਅੱਗੇ ਵਧਾਉਣਾ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਵੀ ਸਮਾਜ, ਕੌਮ ਅਤੇ ਦੇਸ਼ ‘ਤੇ ਭੀੜ ਪਈ ਹੈ ਤਾਂ ਪੰਜਾਬੀਆਂ ਨੇ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਹੈ ਤੇ ਇਸ ਅੰਦੋਲਨ ਵਿੱਚ ਵੀ ਪੰਜਾਬੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਇਸ ਉਪਰੰਤ ਮਹਾਂਬੁੱਧ ਵਿਹਾਰ ਸਿਧਾਰਥ ਨਗਰ ਦੇ ਉਪਾਸਕਾਂ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧਾਂ ਵਲੋਂ ਸ੍ਰੀ ਆਕਾਸ਼ ਲਾਮਾ ਜੀ, ਮੈਡਮ ਸਬੀਨਾ ਲਾਮਾ ਜੀ ਅਤੇ ਡਾਕਟਰ ਹਰਬੰਸ ਵਿਰਦੀ ਯੂ.ਕੇ. ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਤ੍ਰੀਸ਼ਰਨ ਅਤੇ ਬੁੱਧ ਵੰਦਨਾ ਨਾਲ ਕੀਤੀ ਗਈ।ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਸ੍ਰੀ ਹੁਸਨ ਲਾਲ ਬੌਧ, ਸ੍ਰੀ ਰਾਮ ਨਾਥ ਸੁੰਡਾ ਜਨਰਲ ਸੈਕਟਰੀ ਡਾ. ਅੰਬੇਡਕਰ ਮੈਮੋਰੀਅਲ ਟਰੱਸਟ,ਚੰਚਲ ਬੌਧ, ਰਾਮ ਲਾਲ ਦਾਸ ਅਤੇ ਮੁੰਨਾ ਬੌਧ ਵਲੋਂ ਬੁੱਧ ਗਯਾ ਮੁਕਤੀ ਅੰਦੋਲਨਕਾਰੀ ਸ੍ਰੀ ਆਕਾਸ਼ ਲਾਮਾ ਜੀ, ਮੈਡਮ ਸਬੀਨਾ ਲਾਮਾ ਜੀ ਅਤੇ ਡਾਕਟਰ ਹਰਬੰਸ ਵਿਰਦੀ ਯੂ.ਕੇ. ਨੂੰ ਸਨਮਾਨਿਤ ਕੀਤਾ। ਬੇਟੇ ਰੱਜਤ ਨੇ ਕਵਿਤਾ ਪੜ੍ਹੀ। ਬੋਧੀ ਉਪਾਸਕਾਂ ਲਾਲ ਚੰਦ ਜੱਖੂ ਨਕੋਦਰ , ਚਮਨ ਦਾਸ ਸਾਂਪਲਾ ਸੋਫੀ ਪਿੰਡ ,ਅਤੇ ਡਾ.ਅੰਬੇਡਕਰ ਮੈਮੋਰੀਅਲ ਟਰੱਸਟ ਆਫ ਬੁੱਧ ਵਿਹਾਰ ਸਿਧਾਰਥ ਨਗਰ, ਜਲੰਧਰ ਵਲੋਂ ਬੋਧ ਗਯਾ ਮੁਕਤੀ ਅੰਦੋਲਨ ਲਈ ਦਾਨ ਦਿੱਤਾ ਗਿਆ। ਇਸ ਸਮਾਗਮ ਵਿੱਚ ਐਡਵੋਕੇਟ ਦੀਪਕ ,ਦਿਨੇਸ਼, ਐਡਵੋਕੇਟ ਹਰਭਜਨ ਸਾਂਪਲਾ, ਚਮਨ ਦਾਸ ਸਾਂਪਲਾ ,ਜਸਵੰਤ ਰਾਏ ਸਾਂਪਲਾ ,ਸ਼੍ਰੀਮਤੀ ਮਨਜੀਤ ਕੌਰ ਸਾਂਪਲਾ, ਮੈਡਮ ਨਰਿੰਦਰ, ਲਵ ਗੌਤਮ, ਰਜੱਤ, ਸ਼ਾਮ ਲਾਲ ਜੱਸਲ ਨਿਊਜ਼ੀਲੈਂਡ, ਪ੍ਰਿੰਸੀਪਲ ਪਰਮਜੀਤ ਜੱਸਲ, ਗੁਰਮੇਲ, ਨਿਰਮਲ ਬਿੰਜੀ, ਹਰਭਜਨ ਨਿਮਤਾ, ਵਰਿੰਦਰ ਕੁਮਾਰ ਸਮਤਾ ਸੈਨਿਕ ਦਲ, ਬਲਦੇਵ ਰਾਜ ਭਾਰਦਵਾਜ, ਸਤਵਿੰਦਰ ਮਦਾਰਾਂ ਰੋਹਿਤ ਨੈਣਦੀਪ ,ਡਿੰਪਲ ,ਸੋਨੂ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ। ਪ੍ਰੈਸ ਕਲੱਬ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਲਾਮਾ ਜੀ ਨੇ ਬੌਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਬੋਧੀਸੱਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਪਬਲਿਕ ਸਕੂਲ ਫੂਲਪੁਰ ਧਨਾਲ ਜਲੰਧਰ ਅਤੇ ਗੁਰਦਾਸਪੁਰ ਵਿੱਚ ਵੀ ਜਨ ਸਭਾਵਾਂ ਨੂੰ ਸੰਬੋਧਨ ਕੀਤਾ।।

Previous articleਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਸੁੰਦਰ ਨਗਰ ਵਿਖੇ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਨੇ 41ਵਾਂ ਆਯੂਰਵੈਦਿਕ ਕੈਂਪ ਲਗਾਇਆ
Next articleਵਿਸ਼ਵ ਵਿੱਚ ਬੋਧੀਆਂ ਦਾ ਸਰਵ ਸ੍ਰੇਸ਼ਟ ਪਵਿੱਤਰ ਇਤਿਹਾਸਕ ਸਥਾਨ ਬੋਧ ਗਯਾ ਮਹਾਂਬੁਧ ਵਿਹਾਰ *ਬੀਟੀ ਐਕਟ 1949 ਰੱਦ ਕਰਕੇ ਬੋਧ ਗਯਾ ਮਹਾਂਬੁੱਧ ਵਿਹਾਰ ਪ੍ਰਬੰਧਕ ਸੰਮਤੀ ਦਾ ਪੂਰਾ ਪ੍ਰਬੰਧ ਨਿਰੋਲ ਬੋਧੀਆਂ ਨੂੰ ਦਿੱਤਾ ਜਾਵੇ -ਲਾਮਾ