ਭਾਰਤ ‘ਚ ਚੱਲਦੈ ਸੀਜੇਰੀਅਨ ਓਪ੍ਰੇਸ਼ਨਾਂ ਦਾ ਕਾਲਾ ਕਾਰੋਬਾਰ ; ਪੰਜਾਬ ‘ਚ ਧੰਦਾ ਕਰੋੜਾਂ ਤੋਂ ਪਾਰ

ਯਾਦਵਿੰਦਰ

(ਸਮਾਜ ਵੀਕਲੀ)

ਸਾਡੇ ਵਤਨ ਭਾਰਤ ਵਿਚ ਲੰਘੇ 20 ਵਰ੍ਹਿਆਂ ਤੋਂ ਇਲਾਜ ਦਾ ਕਾਰੋਬਾਰ “ਰਹੱਸ” ਬਣਦਾ ਜਾ ਰਿਹਾ ਹੈ। ਮੇਰੇ ਬਹੁਤ ਸਾਰੇ ਸੁਲੇਖ ਤਾਂ ਇਲਾਜ ਮਾਹਰਾਂ ਤੇ ਪੈਥ ਲੈਬਜ਼ ਦੀ ਕਾਰਸਤਾਨੀ ਬਾਰੇ ਹਨ। ਏਸੇ ਕਰ ਕੇ, ਕਈ ਸੁਚੇਤ ਪਾਠਕ, ਦੋਸਤ ਤੇ ਸ਼ੁੱਭਚਿੰਤਕ ਹਨ, ਜਿਹੜੇ ਜਨਤਾ ਬਾਰੇ ਬੜੀ ਮੁਬਾਰਕ ਸੋਚ ਰੱਖਦੇ ਹਨ, ਉਹ ਵੀ ਸੰਪਰਕ ਕਰਦੇ ਰਹਿੰਦੇ ਨੇ। ਉਹ ਵੀ ਨਵਾਂ ਸੁਲੇਖ ਲਿਖਣ ਲਈ ਵਿਸ਼ਾ ਸੁਝਾਅ ਦਿੰਦੇ ਹਨ।

ਮਸਲਨ, (ਇਕ) ਸੁਚੇਤ ਪਾਠਕ ਹਰਦੀਪ ਹੈਦਰ ਨੇ ਮੁੱਦਾ ਚੁੱਕਿਆ ਏ ਕਿ ਓਹਦੇ ਦੋ ਵੱਡੇ ਵੀਰਾਂ ਦੀਆਂ ਬੀਵੀਆਂ ਜਦੋਂ ਗਰਭਵਤੀ ਸਨ ਤਾਂ ਪ੍ਰੀ ਪ੍ਰੈਗਨੈਂਸੀ ਦੇ ਤਮਾਮ ਟੈਸਟ ਦਰੁਸਤ ਸਨ। ਫੇਰ ਜਦੋਂ ਜਣੇਪੇ ਦੀ ਘੜੀ ਆਈ, ਭਰਜਾਈਆਂ ਨੂੰ ਜੰਮਣ ਪੀੜਾਂ ਲੱਗੀਆਂ ਤਾਂ ਸੜ੍ਹਕਾਰੀ ਹਸਪਤਾਲ ਲੈ ਕੇ ਗਏ। ਓਥੇ ਨਾ ਕੋਈ ਡਾਕਟਰ ਲੱਭਿਆ, ਨਾ ਕੋਈ ਨਰਸ ਦਿਸੀ, ਸਿਵਿਲ ਸਰਜਨ ਦਾ ਪਤਾ ਕੀਤਾ ਤਾਂ ਇਤਲਾਹ ਮਿਲੀ ਕਿ ਓਹ ਤਾਂ “ਸਿਹਤ ਸੇਵਾਵਾਂ ਦੇ ਆਧੁਨਿਕ ਵਿਧੀ” ਬਾਰੇ ਸੈਮੀਨਾਰ ਵਿਚ ਹਿੱਸਾ ਲੈਣ ਗਏ ਨੇ। ਏਸ ਭਾਜੜ ਦੌਰਾਨ ਓਥੇ ਮੌਜੂਦ ਪਰਚੀਆਂ ਕੱਟਣ ਵਾਲੀ ਮੁਲਾਜ਼ਮ ਨੇ ਕਿਸੇ ਪ੍ਰਾਈਵੇਟ ਹਸਪਤਾਲ ਲਈ ਰੈਫਰ ਕਰ ਦਿੱਤਾ। ਮੋਹਰਾਂ ਵੀ ਓਸੇ ਭੈਣ ਨੇ ਲਾ ਦਿੱਤੀਆਂ ਸਨ!!!
****

ਨਿੱਜੀ ਹਸਪਤਾਲ ਵਿਚ ਪੁੱਜੇ ਤਾਂ ਮਾਲਕਣ ਨੇ ਡਰਾ ਦਿੱਤਾ। ਹਸਪਤਾਲ ਦੀ ਮਾਲਕਣ ਦਾ ਫ਼ਰਮਾਨ ਸੀ ਕਿ ਤੁਸੀਂ “ਦੇਰ ਨਾਲ ਆਏ ਓ। ਇਹ ਫ਼ਾਰਮ ਚੱਕੋ ਤੇ ਬਿਨਾਂ ਪੜ੍ਹੇ ਦਸਤਖ਼ਤ ਕਰ ਦਿਓ”।

ਅਖੇ, ਜੇ ਜੱਚਾ ਜਾਂ ਬੱਚਾ ਨੂੰ ਕੁਝ ਹੋ ਗਿਆ ਤਾਂ ਹਸਪਤਾਲ ਦੇ ਮਾਲਕ ਜ਼ਿੰਮੇਵਾਰ ਨਹੀਂ ਹੋਣਗੇ!! ਜੇ ਬੱਚਾ, ਸੁੱਖੀ ਸਾਂਦੀ ਜੰਮ ਪਿਆ ਤਾਂ 40 ਹਜ਼ਾਰ ਵਸੂਲਾਂਗੇ।

ਬੋਲੋ : ਮਨਜ਼ੂਰ ਏ?

ਗਰਭਵਤੀ ਤੜਫ ਰਹੀ ਸੀ। ਹਸਪਤਾਲ ਦਾ ਕੈਮਿਸਟ ਲਾਗੇ ਖੜ੍ਹਾ ਸੀ ਤੇ ਗਾਹਕ ਦੇਖ ਕੇ, ਲਾਰਾਂ ਸੁੱਟਦਾ ਨਜ਼ਰੀਂ ਪੈ ਰਿਹਾ ਸੀ। ਨਿੱਜੀ ਹਸਪਤਾਲ ਸੰਚਾਲਕਾਂ ਦੀ ਸ਼ਰਤ ਸੀ, “ਦਵਾਈ ਦਾ ਕੋਈ ਵੀ ਪੱਤਾ, ਗੁਲੂਕੋਜ਼, ਸਪਲੀਮੈਂਟਸ ਤੇ ਹੋਰ ਸੌਦਾ ਬਾਹਰੋਂ ਨਹੀਂ ਖਰੀਦਣਾ। ਹਸਪਤਾਲ ਦੇ ਅੰਦਰ ਦਵਾਈਆਂ ਦੀ ਹੱਟੀ ਮੌਜੂਦ ਹੈ, ਮੁੰਡੇ 24×7/365 ਅਰਥਾਤ ਦਿਨ ਰਾਤ “ਸੇਵਾ ਵਿਚ ਹਾਜ਼ਰ” ਹੁੰਦੇ ਨੇ”।

ਮਰਦੇ ਕੀ ਨਾ ਕਰਦੇ?

ਸੋ, ਓਸੇ ਹਸਪਤਾਲ ਵਿਚ ਭਾਬੀ ਦਾ ਜਣੇਪਾ ਹੋਇਆ। ਜਦੋਂ ਜੱਚਾ ਨੂੰ ਛੁੱਟੀ ਮਿਲਣੀ ਸੀ ਤਾਂ ਇਲਾਜਖਾਨੇ ਦੇ ਮਾਲਕਾਂ ਨੇ ਬਿੱਲ ਭੇਜ ਦਿੱਤਾ। ਬਿੱਲ ਉੱਤੇ 47,891 ਰੁਪਏ ਬਕਾਇਆ ਦਾ ਫ਼ਰਮਾਨ ਦਰਜ ਸੀ। ਲਿਖਾਈ ਇਹੋ ਜਿਹੀ ਸੀ, ਜਿਵੇਂ ਟੁੱਟੇ ਹੱਥਾਂ ਨਾਲ ਲਿਖੀ ਹੋਵੇ!!
ਜਦੋਂ ਪੁੱਛਿਆ ਕਿ ਰੱਬ ਦੇ ਬੰਦਿਓ, 5,000 ਰੁਪਏ ਤੁਹਾਨੂੰ ਪੂਜ ਚੁੱਕੇ ਹਾਂ, ਹੁਣ ਬਾਕੀ 35,000 ਨਹੀਂ ਰਹਿ ਗਏ?
ਅੱਗੋਂ ਬਹਿਸਣ ਦੇ ਅੰਦਾਜ਼ ਵਿਚ ਮਾਲਕ ਆਖਣ ਲੱਗਿਆ ਕਿ “ਰੂਮ ਦਾ ਰੈਂਟ” ਤੇ ਸਾਫ਼ ਸਫ਼ਾਈ ਦੇ ਖ਼ਰਚੇ ਪਾਏ ਹਨ। ਅਖੇ, ਬੰਦਾ ਪੁੱਛੇ, ਵਾਹ ਓਏ ਪੜ੍ਹਿਆ ਲਿਖਿਆ ਸਫ਼ਾਈ ਤਾਂ ਹੋਈ ਸਾਫ਼ ਸਫ਼ਾਈ ਕਿਹੜੀ ਹੁੰਦੀ ਊ? ਲੱਗਦਾ ਸੀ ਜਿਵੇਂ ਬਾਲੀਵੁੱਡ ਫ਼ਿਲਮਾਂ ਦੀ ਸ਼ਬਦਾਵਲੀ ਓਹਦੇ ਅਚੇਤ ਮਨ ਦੇ ਮਨੋਵਿਗਿਆਨ ਵਿਚ ਵੜੀ ਹੋਈ ਸੀ।***

ਬੱਚਾ ਜੰਮਣ ਦੀ ਖੁਸ਼ੀ ਵੀ ਏਸ ਸੌਦਾਬਾਜ਼ੀ ਵਿਚ ਖੁਆਰ ਹੋ ਗਈ। ਨਹੀਂ ਤਾਂ ਟੱਬਰ ਵਿਚ ਨਵਾਂ ਜੀਅ ਆਉਣ ਦੀ ਖੁਸ਼ੀ ਭਲਾ ਕਿਹਨੂੰ ਨਹੀਂ ਹੁੰਦੀ। ਖਰਚਾ ਸੁਣਾ ਕੇ ਨਿੱਜੀ ਹਸਪਤਾਲ ਦਾ ਮਾਲਕ ਆਪਣੇ ਕੈਬਿਨ ਵਿਚ ਚਲੇ ਗਿਆ।

ਜਦੋਂ ਗਾਹਕਾਂ ਭਾਵ ਕਿ ਗਰਭਵਤੀ ਔਰਤ ਦੇ ਸੰਭਾਲੂਆਂ ਨੇ ਪੈਸਿਆਂ ਦਾ ਪ੍ਰਬੰਧ ਕੀਤਾ ਤਾਂ ਫੇਰ ਵੀ ਢਾਈ ਹਜ਼ਾਰ ਰੁਪਏ ਥੁੜ੍ਹ ਗਏ।
ਪੈਸੇ ਘਟਾਉਣ ਦੀ ਗਰਜ਼ ਲੈ ਕੇ ਮਨਾਉਣ ਲਈ ਮਾਲਕ ਨੂੰ ਮਿਲਣ ਗਏ ਤਾਂ ਚਪੜਾਸੀ ਅੱਗੇ ਨਾ ਜਾਣ ਦੇਵੇ, ਅਖੇ ਸਾਬ ਜੀ ਸੁੱਤਾ ਹੋਊਗਾ, ਪੁੱਛ ਕੇ ਅੰਦਰ ਜਾਣ ਦਿਆਂਗੇ। ਚਪੜਾਸੀ ਨੂੰ ਝਿੜਕ ਕੇ ਜਾਂ ਪਤਿਆਅ ਮਸਾਂ ਹਸਪਤਾਲ ਮਾਲਕ ਦੇ ਕੈਬਿਨ ਵਿਚ ਪੁੱਜੇ ਤਾਂ ਓਹ ਗੱਲ ਕਰਨ ਲਈ ਭਾਰਾਂ ਉੱਤੇ ਪੈ ਗਿਆ। ਓਹਦਾ attitude ਵੀ ਕਿਸੇ ਸੂਬੇ ਦੇ ਮੁੱਖ ਮੰਤਰੀ ਤੋਂ ਘੱਟ ਨਹੀਂ ਸੀ। (ਇਹ ਵੱਖਰੀ ਗੱਲ ਹੈ ਕਿ ਇਹੋ ਜਿਹਿਆਂ ਨੂੰ ਕੋਈ ਮੁਹੱਲੇ ਦਾ ਕੌਂਸਲਰ ਵੀ ਨਹੀਂ ਚੁਣ ਕੇ ਰਾਜ਼ੀ ਹੁੰਦਾ!!! ਭਾਵੇਂ ਇਹ ਲੋਕ ਨੋਟਾਂ ਨਾਲ ਟਰੱਕ ਭਰ ਸਕਦੇ ਹੁੰਦੇ ਨੇ..! ਖ਼ੈਰ…!)
****

*ਨੁਕਸ ਕਿੱਥੇ ਏ?*
ਅਸੀਂ ਅਕਸਰ ਇਹੋ ਜਿਹੇ ਦੁਖਾਂਤ, ਬਿਰਤਾਂਤ ਤੇ ਲੁੱਟ ਚੌਂਘ ਬਾਰੇ ਸੁਣਦੇ ਰਹਿੰਦੇ ਹਾਂ। …ਪਰ ਇਹ ਕੰਮ ਸਰਕਾਰਾਂ ਦਾ ਹੈ, ਜਾਂ, ਉਹਨਾਂ ਬੰਦੇ/ਜ਼ਨਾਨੀਆਂ ਦਾ ਹੈ, ਜਿਹੜੇ ਅਸੀਂ ਚੁਣ ਕੇ ਸੂਬਾ ਅਸੰਬਲੀ ਵਿਚ ਘੱਲੇ ਨੇ? ਸੰਸਦ ਵਿਚ ਮੈਂਬਰ ਬਣਾ ਕੇ ਭੇਜੇ ਹਨ, ਉਹ ਵੇਖਣ!! ਓਹ ਚੁਣੇ ਨੁਮਾਇੰਦੇ ਏਸ ਕਰ ਕੇ ਘੇਸਲ ਮਾਰੀ ਰੱਖਦੇ ਨੇ ਕਿ ਸਿਹਤ ਮਾਮਲਿਆਂ ਦਾ ਸੱਕਤਰ ਦੇਖੇ।

ਪ੍ਰਧਾਨ ਮੰਤਰੀ ਕਿਓਂ ਨਹੀਂ ਨੋਟਿਸ ਲੈਂਦਾ?
****
ਕੌਂਸਲਰ ਵਿਚਾਰੇ ਸੋਚਦੇ ਨੇ ਕਿ ਅਸੀਂ ਤਾਂ ਗਲੀਆਂ, ਨਾਲੀਆਂ ਪੱਕੀਆਂ ਕਰਨ ਦੀ ਸਿਆਸਤ ਤਕ ਸੀਮਤ ਰਹਿਣਾ ਹੈ, ਆਪੇ, ਸਿਹਤ ਮੰਤਰੀ ਸਖ਼ਤੀ ਕਰੇ।

*ਹਰ ਗਰਭਵਤੀ ਦਾ ਸੀਜੇਰੀਅਨ ਓਪ੍ਰੇਸ਼ਨ ਕਿਉਂ?*
ਸਰਕਾਰੀ ਹਸਪਤਾਲਾਂ ਵਿਚ ਤਾਂ ਪ੍ਰਬੰਧਕਾਂ ਨੂੰ ਸਟਾਫ ਹੀ ਨਹੀਂ ਲੱਭਦਾ! ਡਾਕਟਰ ਵੀ ਨਹੀਂ ਲੱਭਦੇ!!ਉਹ ਕੀ ਕਰਨ। …ਪਰ ਪ੍ਰਾਈਵੇਟ ਹਸਪਤਾਲਾਂ ਦੇ ਮਾਲਕ ਕਿੱਥੋਂ ਇਹ ਸਾਰਾ ਸਟਾਫ ਲੱਭ ਲਿਆਉਂਦੇ ਨੇ? ਓਹ ਕਿਓਂ ਘਾਟੇ ਵਿਚ ਨਹੀਂ? ਜਦੋਂ ਕਿਸੇ ਨਿੱਜੀ ਹਸਪਤਾਲ ਵਿਚ ਕੋਈ ਗਰਭਵਤੀ ਤ੍ਰੀਮਤ ਪੁੱਜਦੀ ਹੈ ਤਾਂ ਓਸ ਔਰਤ ਦੇ ਸੰਭਾਲੂਆਂ ਨੂੰ ਡਰਾ ਕੇ, ਕਾਗਜ਼ਾਤ ਕਿਓਂ ਜਬਰਨ ਦਸਤਖ਼ਤ ਕਰਵਾਏ ਜਾਂਦੇ ਨੇ? ਜਦੋਂ ਸੀਜੇਰੀਅਨ ਓਪ੍ਰੇਸ਼ਨ ਹਰ ਔਰਤ ਲਈ ਲਾਜ਼ਮੀ ਹੀ ਨਹੀਂ ਤਾਂ ਮੱਕਾਰੀ ਦੇ ਦੰਭ ਰਚ ਕੇ ਕਿਓਂ ਇਹ ਹਸਪਤਾਲਾਂ ਦੇ ਮਾਲਕ ਵੱਡਾ ਓਪ੍ਰੇਸ਼ਨ ਕਰਦੇ ਨੇ?

ਗਰਭਵਤੀ ਔਰਤ ਦੀ ਪਿੱਠ ਵਿਚ ਲਾਇਆ ਜਾਂਦਾ ਟੀਕਾ ਉਸਨੂੰ ਸਾਰੀ ਉਮਰ ਲਈ ਪਿੱਠ ਦਰਦ ਦੀ ਮਰੀਜ਼ਾ ਬਣਾ ਦਿੰਦਾ ਹੈ, ਫੇਰ ਇਹ ਕਾਰਾ ਕਿਓਂ? ਸਿਰਫ਼ ਪੈਸਿਆਂ ਲਈ ਨਾ..!

ਦੂਰ ਕੀ ਜਾਣਾ, ਅਸੀਂ ਜਲੰਧਰ ਦੇ ਨੀਮ ਦਿਹਾਤੀ (ਸਬ ਅਰਬਨ) ਵਿਚ ਰਹਿੰਦੇ ਹਾਂ। ਇੱਥੇ ਸ਼ਹਿਰ ਦਾ ਗੇੜਾ ਮਾਰੀਏ ਤਾਂ 100 ਜਾਂ 200 ਨਹੀਂ 1000 ਦੇ ਕ਼ਰੀਬ ਹਸਪਤਾਲ ਉੱਸਰੇ ਦਿਸਣਗੇ। ਘਾਲਾ ਮਾਲਾ ਲੱਭਣ ਤੁਰੋਂਗੇ ਤਾਂ ਸ਼ਰਮਨਾਕ ਨਤੀਜੇ ਤੇ ਮਨ ਖੱਟਾ ਕਰਨ ਵਾਲੇ ਅੰਕੜੇ ਸਾਮ੍ਹਣੇ ਆਉਣਗੇ।

ਜ਼ੁਲਮ ਦਾ ਧੁਰਾ, ਇਹ ਵਰਤਾਰਾ ਹੈ ਕਿ ਸਿਆਸਤਦਾਨ ਲੋਕ ਹਿਤੈਸ਼ੀ ਨਹੀਂ ਹਨ। ਕਈ ਸਾਲ ਪਹਿਲਾਂ ਅਖਬਾਰਾਂ, ਰਸਾਲੇ ਪੜ੍ਹਨ ਵਾਲੇ ਵਿਅਕਤੀ ਲੀਡਰ ਬਣਦੇ ਸਨ। ਜਿਨ੍ਹਾਂ ਨੂੰ ਕੋਈ ਸ਼ਰਫ਼ ਹਾਸਿਲ ਹੁੰਦਾ ਸੀ, ਜਿਨ੍ਹਾਂ ਨੂੰ ਸ਼ਰੀਫ ਆਖ ਦਿੰਦੇ ਹਾਂ, ਓਹ ਵਿਅਕਤੀ ਲੀਡਰ ਬਣਾਏ ਜਾਂਦੇ ਸਨ।

ਹੁਣ ..ਅਸੀਂ… ਡੀਲਰਾਂ ਤੇ ਦਲਾਲਾਂ ਨੂੰ ਵੋਟਾਂ ਦੇ ਕੇ ਨਗਰ ਕੌਂਸਲਾਂ, ਜ਼ਿਲ੍ਹਾ ਪ੍ਰੀਸ਼ਦਾਂ ਤੇ ਵਿਧਾਨ ਸਭਾਵਾਂ ਵਿਚ ਭੇਜਦੇ ਹਾਂ।

ਇਕ ਮਿਸਾਲ ਲੈਂਦੇ ਹਾਂ ਕਿ ਜਿਹੜਾ ਬੰਦਾ, ਮਿੱਟੀ ਦੇ ਤੇਲ ਦੀ ਕਾਲਾਬਜ਼ਾਰੀ ਕਰ ਕੇ, ਲੱਖਾਂ ਰੁਪਏ ਖਰਚ ਕੇ ਟਿਕਟ ਖਰੀਦੇਗਾ, ਲੱਖਾਂ ਰੁਪਏ ਪ੍ਰਚਾਰ ਉੱਤੇ ਲਾਏਗਾ, ਵਿਕਾਊ ਵੋਟਰਾਂ ਤੇ ਗਲੀਛਾਪ ਪ੍ਰਧਾਨਾਂ ਨੂੰ ਮੁਫ਼ਤ ਦੀ ਦਾਰੂ ਪਿਆਏਗਾ, ਚੋਣ ਜਿੱਤ ਕੇ ਓਹਦੇ ਅੰਦਰਲਾ ਵਪਾਰੀ ਮਰ ਨਹੀਂ ਜਾਏਗਾ ਸਗੋਂ ਹੋਰ ਚੰਟ ਹੋ ਜਾਏਗਾ।

ਇਹੀ ਵਜ੍ਹਾ ਹੈ ਕਿ ਸ਼ਰੀਫ ਲੋਕ ਏਸ ਖਰਚੀਲੀ ਸਿਆਸਤ ਤੋਂ ਤੌਵਾ ਕਰ ਗਏ ਹਨ। ਨਤੀਜਾ, ਸਾਡੇ ਸਾਮ੍ਹਣੇ ਹੈ!! ਚੰਟ ਲੋਕ ਜਿਹੜੇ ਜਨਤਾ ਦੇ ਸਕੇ ਨਹੀਂ ਹੁੰਦੇ,ਥੈਲੀਸ਼ਾਹਾਂ ਦੇ ਵਫ਼ਾਦਾਰ ਹੁੰਦੇ ਨੇ। ਓਹੀ ਬੰਦੇ ਕੌਂਸਲਰ ਪੱਧਰ ਤੋਂ ਲੈ ਕੇ, ਉੱਪਰਲੀ ਸਿਆਸਤ ਤੇ ਸਾਰੇ ਮੌਕੇ ਅਗਵਾ ਕਰ ਕੇ ਬੈਠ ਗਏ ਨੇ।

ਸੋ, ਇੰਝ ਅਸੀਂ ਦੇਖਦੇ ਹਾਂ ਕਿ ਭਾਰਤ ਵਿਚ ਇਲਾਜ ਦੇ ਨਾਂ ਉੱਤੇ ਵਾਧੂ ਤੇ ਨਾਜਾਇਜ਼ ਵਸੂਲੀ ਦਾ ਇਹ ਕਾਲਾ ਕਾਰੋਬਾਰ ਅਰਬਾਂ ਰੁਪਏ ਪ੍ਰਤੀ ਮਹੀਨਾ ਦੇ ਅੰਕੜੇ ਨੂੰ ਪਾਰ ਕਰ ਚੁੱਕਿਆ ਹੈ। ਅਖ਼ਬਾਰਾਂ ਚੁੱਕ ਕੇ ਖ਼ਬਰਾਂ ਲੱਭ ਲਓ, ਖੋਜੀ ਖ਼ਬਰਾਂ ਵਾਲੇ ਚੈਨਲ ਵੇਖ ਲਓ, ਇਲਾਜ ਅਦਾਰੇ ਖ਼ਾਸਕਰ ਨਿੱਜੀ ਮਾਲਕੀ ਵਾਲੇ ਲੁੱਟ ਖਸੁੱਟ ਖਾਨੇ ਸਭ ਦੀਆਂ ਅੱਖਾਂ ਵਿਚ ਰੜਕ ਰਹੇ ਨੇ। ਲੋਕ, ਹਸਪਤਾਲਾਂ ਵਿਚ ਕੁਲ ਜ਼ਿੰਦਗੀ ਦੀ ਬੱਚਤ ਦੇ ਕੇ ਤਬਾਹ ਓ ਬਰਬਾਦ ਹੋ ਚੁੱਕੇ ਹਨ।

ਅਸਲ ਵਿਚ, ਪੈਸਾ ਲੁੱਟਣ ਵਾਲੇ ਸਿਸਟਮ ਦੀ ਜੜ੍ਹ ਤੇ ਜ਼ੁਲਮ ਦੀ ਮਾਂ ਲੱਭਣ ਤੁਰੀਏ ਤਾਂ ਨਤੀਜਾ ਇਹ ਨਿਕਲਦਾ ਹੈ ਕਿ ਸਰਕਾਰ ਚਲਾ ਰਹੇ ਬੰਦੇ, ਭਾਵ ਕਿ ਨੇਤੇ ਨੇਤੀਆਂ, ਲੋਕਾਂ ਦੀ ਸਿਹਤ ਤੇ ਸਲਾਮਤੀ ਨੂੰ ਲੈ ਕੇ ਫ਼ਿਕਰਮੰਦ ਨਹੀਂ ਹਨ।

ਜੇ, ਸਰਕਾਰ, ਨਿੱਜੀ ਹਸਪਤਾਲਾਂ ਦੇ ਸੰਚਾਲਕਾਂ ਨੂੰ ਡੰਡਾ ਚਾੜ੍ਹ ਕੇ ਹਰ ਬੀਮਾਰੀ ਦੇ ਇਲਾਜ ਦੇ ਭਾਅ ਤੈਅ ਕਰਵਾ ਦਵੇ ਤਾਂ ਇਲਾਜ ਦਾ ਕਿਹੜਾ ਵਪਾਰੀ ਏਨੀ ਜੁਰਅਤ ਕਰ ਸਕੇਗਾ ਕਿ ਵੱਧ ਰੇਟ ਵਸੂਲ ਲਵੇਗਾ?

ਸਰਕਾਰਾਂ ਦੀ ਤਾਕ਼ਤ ਅਪਰੰਪਾਰ ਹੁੰਦੀ ਹੈ, ਸਰਕਾਰਾਂ ਦੇ ਖ਼ੁਫ਼ੀਆਗੀਰ ਹਰ ਥਾਂ ਮੌਜੂਦ ਹੁੰਦੇ ਹਨ, ਫੇਰ ਇਲਾਜ ਦੇ ਵਪਾਰੀਆਂ ਨਾਲ ਖ਼ਾਸ ਨਰਮੀ ਕਿਉਂ?

*ਜਵਾਬ ਮੰਗਦਾ ਸਵਾਲ?*
ਕੀ ਸਰਕਾਰ ਵਿਚ ਸ਼ਾਮਲ ਲੋਕ ਵੀ ਕਮਿਸ਼ਨ ਦੀ ਗੰਦੀ ਖੇਡ ਵਿਚ ਸ਼ਾਮਲ ਨੇ? ਜੇ ਨਹੀਂ ਤਾਂ ਬਣਦੀ ਸਖ਼ਤੀ ਕਿਉਂ ਨਹੀਂ ਕੀਤੀ ਜਾਂਦੀ?

*ਆਲਮੀ ਸਿਹਤ ਸੰਸਥਾ ਨੇ ਪਾਈਆਂ ਹੋਈਆਂ ਹਨ ਲਾਹਣਤਾਂ*
ਏਸੇ ਦੌਰਾਨ ਸਾਡੇ ਸੁਚੇਤ ਪਾਠਕ ਨੇ ਕੁਝ ਸਾਲ ਪੁਰਾਣੀ ਖ਼ਬਰ ਦਾ ਡਿਜਿਟਲ ਖਰੜਾ ਸਾਨੂੰ ਭੇਜਿਆ ਹੈ। ਇਹ ਸੰਪੂਰਨ text ਅੰਗਰੇਜ਼ੀ ਜ਼ੁਬਾਨ ਵਿਚ ਹੈ। ਆਸਾਨ ਅੰਗਰੇਜ਼ੀ ਹੈ। ਹਵਾਲੇ ਦੇ ਤੌਰ ਉੱਤੇ ਟੈਕਸਟ ਨਾਲ ਨੱਥੀ ਕਰ ਰਹੇ ਹਾਂ। ਆਲਮੀ ਸਿਹਤ ਅਦਾਰੇ ਨੇ ਇੰਡੀਅਨ ਇਲਾਜ ਮਾਫੀਆ ਨੂੰ ਝਿੜਕਣ ਬਹਾਨੇ ਸੱਤਾ ਉੱਤੇ ਕਾਬਜ਼ ਸਿਆਸੀ ਬੰਦਿਆਂ ਨੂੰ ਕੌਮਾਂਤਰੀ ਮੰਚ ਉੱਤੇ ਉਜਾਗਰ ਜਾਂ ਬੇ ਨਕਾਬ ਕੀਤਾ ਹੋਇਆ ਕੀਤਾ ਹੈ। ਇਹ ਰਿਪੋਰਟ ਬੇਸ਼ਕ਼ ਨੇੜ-ਅਤੀਤ ਮਤਲਬ ਕਿ 4 ਤੋਂ 5 ਸਾਲ ਪੁਰਾਣੀ ਦੀ ਹੈ ਪਰ ਇਲਾਜ ਦੇ ਵਪਾਰੀਆਂ ਉੱਤੇ ਅੱਜ ਵੀ ਢੁਕਵੀਂ ਬੈਠਦੀ ਹੈ। ਦ ਹਿੰਦੂ ਅਖ਼ਬਾਰ ਨੇ ਇਹ ਲੋਕ ਹਿਤੈਸ਼ੀ ਰਿਪੋਰਟ ਛਾਪੀ ਸੀ।

“India might soon have the most Caesarean births

Number of caesareans was 17.2% for India during the period from Jan 2015 to Dec 2016

A new study based on the data from the National Family and Health Survey has shown that there is a significant increase in the rate of caesarean births in India.

While the WHO recommends the rate of caesarean delivery to be 10-15%, the number was 17.2% for India during the period from Jan 2015 to Dec 2016. This is higher than the rate seen in rich countries such as the Netherlands and Finland. The report says that if this trend continues, India could soon have the largest number of C-section births in the world.

But is C-section bad? A 2018 report in The Lancet pointed out that the prevalence of maternal mortality and morbidity is higher after caesarean than after vaginal birth. Also, it is noted to be associated with an “increased risk of uterine rupture, abnormal placentation, ectopic pregnancy, stillbirth, and preterm birth.” Many studies have pointed out that babies born via C-section have less bacterial exposure, which in turn alters their immunity and gut microbiome diversity. Children tend to have increased chances of allergy, asthma, and childhood obesity.

India might soon have the most Caesarean births

The study noted the rates varied widely across States, with just 5.8% in Nagaland to 57.7% in Telangana. When taking socioeconomic conditions into account, the researchers found that the rate of C-section was as small as 4.4% among the poorest group to 35.9% among the richest quintile.

“More than a third of the births are delivered by caesarean section among the richest quintile and in several states of South India such Andhra Pradesh, Kerala and Telangana – with rates above 50% reported in some districts”, underlines Alexandre Dumont, demographer at the Population and Development Center, The French Research Institute for Development, Paris in a release. He is one of the authors of the study published in JAMA Network Open.
Class, a factor

The high rates point out that there is increased C-section deliveries among non-risk pregnancies in the privileged classes. “A C-section is carried out only during medical emergencies. But if the individual insists, that is if it is out of choice, we inform them about all the pros and cons and perform only after full consent,” explains Dr. Gayatri Kartik, senior Obstetrician and Gynaecologist at Manipal Hospital, Bengaluru.

“While we have no direct information on the factor behind the rise of C-sections among the privileged classes from this survey or other sources, we presume that several factors may be at play such as desire for comfort, and fear of pain and health risks from women, and organisational and medical simplicity as well as financial benefits from clinics,” explains Dr. Christophe Z Guilmoto, in an email to The Hindu. He is the corresponding author of the study.

“There is an urgent need to monitor the deliveries in clinics and hospitals. The government should inform practitioners and women of the unnecessary risks of non-medically justified C-sections,” he adds. “India has to face a “double burden” of providing C-sections to populations that still have no access to it (because of poverty, remoteness or lack of facilities, etc.) and at the same time of curbing overuse.”
****

*ਖੁੱਲ੍ਹ ਗਈ ਹੋਈ ਏ ਪੋਲ*
ਏਸ ਅੰਗਰੇਜ਼ੀ ਰੀਪੋਰਟ ਨੂੰ ਪੜ੍ਹ ਕੇ ਅਸੀਂ ਭਲੀਭਾਂਤ ਸਮਝ ਸਕਦੇ ਹਾਂ ਕਿ ਪੰਜਾਬ ਖ਼ਾਸਕਰ ਭਾਰਤ ਵਿਚ ਗਰਭਵਤੀ ਔਰਤਾਂ ਦੇ ਜਬਰਨ ਤੇ ਲਾਲਚ ਵੱਸ ਕੀਤੇ ਜਾ ਰਹੇ, ਸੀਜੇਰੀਅਨ ਓਪ੍ਰੇਸ਼ਨਾਂ ਬਾਰੇ ਆਲਮੀ ਸਿਹਤ ਅਦਾਰੇ ਤੇ ਯੂਨਾਇਟਿਡ ਨੇਸ਼ਨਜ਼ ਨੂੰ ਪੂਰੀ ਜਾਣਕਾਰੀ ਹੈ। ਸਾਡੇ ਮੁਲਕ ਦੀਆਂ ਅੰਗਰੇਜ਼ੀ ਜ਼ੁਬਾਨ ਦੀਆਂ ਅਖਬਾਰਾਂ ਨੂੰ ਯੂਨਾਈਟਿਡ ਨੇਸ਼ਨ ਦੇ ਅਫ਼ਸਰ ਪੜ੍ਹਦੇ ਹਨ। ਇੰਝ ਨਹੀਂ ਹੈ ਕਿ ਭਾਰਤ ਵਿਚ ਇਲਾਜ ਦੇ ਭਾਅ ਨੂੰ ਅੱਗ ਲੱਗੀ ਹੋਈ ਹੈ ਤਾਂ ਸੰਸਾਰ ਵੇਖ ਨਹੀਂ ਰਿਹਾ, ਰੀਪੋਰਟ ਦੱਸਦੀ ਹੈ ਕਿ ਅੰਤਰ ਰਾਸ਼ਟਰੀ ਭਾਈਚਾਰੇ ਨੇ ਏਸ ਗੱਲ ਦਾ ਬੁਰਾ ਮਨਾਇਆ ਹੈ ਕਿ ਭਾਰਤ ਵਿਚ ਸਰਕਾਰ ਚਲਾ ਰਹੇ ਬੰਦੇ/ਜ਼ਨਾਨੀਆਂ, ਏਸ ਗੱਲੋਂ ਲਾ-ਪਰਵਾਹ ਹੋ ਚੁੱਕੇ ਹਨ ਕਿ ਦੇਸ ਦੀਆਂ ਔਰਤਾਂ ਦੀ ਸਿਹਤ ਨਾਲ ਖੇਡਿਆ ਜਾ ਰਿਹਾ ਹੈ।

ਦੇਸ ਦੀਆਂ ਬਹੁਤੀਆਂ ਔਰਤਾਂ, ਜਿਹਨਾਂ ਨੇ ਬੁਰਕੀ ਵਿੱਚੋਂ ਬੁਰਕੀ ਬਚਾ ਕੇ, ਮਿਹਨਤਾਂ ਕਰ ਕੇ ਜਣੇਪੇ ਲਈ ਪੈਸੇ ਜੋੜੇ ਹੁੰਦੇ ਹਨ, ਉਨ੍ਹਾਂ ਵਿਚਾਰੀਆਂ ਦੀ ਹਕ਼ ਹਲਾਲ ਦੀ ਕਮਾਈ ਨੂੰ ਇਲਾਜ ਦੇ ਲਾਲਚੀ ਵਪਾਰੀ ਚਟਮ ਕਰ ਜਾਂਦੇ ਹਨ!!

*ਕੀ ਆਖਦੇ ਨੇ ਈਮਾਨਦਾਰ ਮਾਹਰ?*
ਇਲਾਜ ਦੇ ਮਾਹਰ ਤੇ ਈਮਾਨਦਾਰ ਡਾਕਟਰ ਦੱਸਦੇ ਹਨ ਕਿ 100 ਵਿੱਚੋਂ ਮਸਾਂ 2 ਜਾਂ 4 ਗਰਭਵਤੀ ਔਰਤਾਂ ਦੀ ਹਾਲਤ ਇਹੋ ਜਿਹੀ ਹੁੰਦੀ ਐ ਕਿ ਸਧਾਰਨ ਜਣੇਪਾ ਕਰਵਾਉਣ ਦੇ ਖ਼ਤਰੇ ਵਧੇਰੇ ਹੁੰਦੇ ਹਨ ਪਰ 100 ਵਿੱਚੋਂ 97 ਗਰਭਵਤੀ ਔਰਤਾਂ ਦੇ ਜਣੇਪੇ ਦਾ ਹੁਣ ਜਿਹੇ ਪਿਆ ਭੈੜ੍ਹਾ ਰਿਵਾਜ਼ “ਵਪਾਰਕ ਸਾਜ਼ਸ਼” ਹੈ।

ਪੰਜਾਬ ਦੇ ਹਜ਼ਾਰਾਂ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਸੀਜੇਰੀਅਨ ਓਪ੍ਰੇਸ਼ਨ ਕਰਨ ਪਿੱਛੇ ਮਕਸਦ ਗੁੱਝਾ ਨਹੀਂ ਹੈ। ਮਕ਼ਸਦ ਹੈ ਪੈਸੇ ਦੀ ਅਮੁੱਕ ਹਵਸ। ਅੰਨ੍ਹੇ ਖ਼ਰਚੇ ਕੱਢਣ ਲਈ ਜਨਤਾ ਦੀ ਲੁੱਟ ਲਈ “ਡਰ” ਦਾ ਤਰੀਕਾ ਵਰਤਿਆ ਜਾ ਰਿਹਾ ਐ।

*ਹਾਏ, ਹੁਣ ਕੀ ਕਰੀਏ?*

ਲੋਕਾਂ ਨੂੰ ਜਾਗਰੂਕ ਕਰਨ ਲਈ “ਮਦਦਗਾਰ ਗਰੁੱਪ” ਬਣਾਏ ਜਾਣ।

* ਵਾਕਫ਼ ਲੋਕਾਂ ਨੂੰ ਚੌਕਸ ਕੀਤਾ ਜਾਵੇ ਕਿ ਜੇ ਉਨ੍ਹਾਂ ਦੇ ਪਰਵਾਰ ਵਿਚ ਕੋਈ ਗਰਭਵਤੀ ਔਰਤ ਹੈ ਤਾਂ ਉਸਦੇ ਤਮਾਮ ਟੈਸਟ ਕਰਵਾ ਕੇ, ਰਿਪੋਰਤਜ਼ ਤਿਆਰ ਰੱਖੀਆਂ ਜਾਣ।

* ਲੋਕਾਂ ਦੀ ਸਕੂਲਿੰਗ ਕੀਤੀ ਜਾਵੇ ਕਿ ਡਰਨ ਦੀ ਜ਼ਰੂਰਤ ਨਹੀਂ ਹੈ ਬਸ ਚੌਕਸ ਰਹਿਣਾ ਹੈ।

* ਇਹੋ ਜਿਹੇ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਨਾਲ ਵਾਅਕ਼ਫੀਅਤ ਕੀਤੀ ਜਾਵੇ, ਜਿਹੜੇ ਸਧਾਰਨ ਜਣੇਪੇ ਲਈ ਤਿਆਰ ਹੋਣ।

* ਜੇ, ਕਿਸੇ ਮਦਦਗਾਰ ਗਰੁੱਪ ਨੇ ਇਹ ਕੰਮ ਕਰਨਾ ਹੈ ਤਾਂ “ਜਨਤਕ ਚੌਕਸੀ ਦਲ” ਸਿਰਜੇ ਜਾ ਸਕਦੇ ਹਨ। * ਲੋਕਾਂ ਦੀ ਪੱਧਰ ਉੱਤੇ ਜਾਗ੍ਰਿਤੀ ਵਧਾਉਣ ਲਈ ਚੰਗਾ ਚੋਖਾ ਪੜ੍ਹਨ ਤੇ ਵਟਸਐਪ ਗਰੁੱਪਾਂ ਵਿਚ ਬਾ-ਕ਼ਾਇਦਾ ਸ਼ੇਅਰ ਕਰਨ ਦੀ ਫੌਰੀ ਜ਼ਰੂਰਤ ਹੈ। ਸਿਆਣੇ ਸਾਥੀ ਮਰਜ਼ੀ ਤੇ ਹਾਲਾਤ/ਸੂਰਤੇਹਾਲ ਦੇ ਮੱਦੇਨਜ਼ਰ ਨਵੀਂ ਤੇ ਢੁੱਕਵੀਂ ਰਣਨੀਤੀ ਘੜ੍ਹ ਕੇ ਵੀ ਕਾਰਜ ਕਰ ਸਕਦੇ ਹਨ।

* ਇਹੋ ਜਿਹੇ ਸਾਥੀ ਵੀ ਸਰਗਰਮ ਹੋਣੇ ਚਾਹੀਦੇ ਹਨ ਜਿਹੜੇ ਕਿ ਸਿਵਲ ਹਸਪਤਾਲ ਦੇ ਲਾਇਕ ਡਾਕਟਰਾਂ ਤੇ ਸਟਾਫ਼ ਦੇ ਵਾਕਫ਼ ਹੋਣ ਤੇ ਐਮਰਜੰਸੀ ਵੇਲੇ ਗਰਭਵਤੀ ਔਰਤ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾ ਸਕਦੇ ਹੋਣ।

* ਰਾਜਸੀ ਪੱਖੋਂ ਸੁਚੇਤ ਮਿੱਤਰ ਅਜਿਹਾ ਦਬਾਅ ਸਮੂਹ (presure group) ਬਣਾ ਸਕਦੇ ਹਨ, ਜਿਹੜਾ ਕਿ ਔਖੇ ਵੇਲੇ ਮੁਸੀਬਤ ਤੇ ਵਿੱਤੀ ਤੰਗੀ ਵਿਚ ਫਸੇ ਪਰਵਾਰ ਦੀ ਹੌਸਲਾ ਅਫ਼ਜ਼ਾਈ ਤੇ ਰਾਹ ਰੁਸ਼ਨਾਈ ਕਰ ਸਕਦਾ ਹੋਵੇ।

* ਸਮੇਂ ਸਮੇਂ ਉੱਤੇ ਰਣਨੀਤੀ ਬਦਲਦੇ ਰਹਿਣ ਤੇ ਮਦਦ ਬਹੁ-ਪਸਾਰੀ ਕਰਨ ਦੀ ਜ਼ਰੂਰਤ ਹੈ।

* ਸੰਸਦ ਮੈਂਬਰਾਂ ਤੇ ਸਮਝਦਾਰ ਸਿਆਸੀ ਬੰਦਿਆਂ ਨੂੰ ਏਸ ਸ਼ਰਤ ਉੱਤੇ ਵੋਟ ਪਾਉਣ ਲਈ ਮਜਬੂਰ ਕੀਤਾ ਜਾਵੇ ਕਿ ਸਾਨੂੰ ਹਿੰਦੂ ਮੁਸਲਮਾਨ ਜਾਂ ਕਿਸੇ ਫਿਰਕੇ ਦੇ ਨਾਂ ਉੱਤੇ ਲੜਾਉਣ ਜਾਂ ਮਰ ਚੁੱਕੇ ਬਾਦਸ਼ਾਹ ਜਾਂ ਖੂਨ ਪੀਣੇ ਰਾਜੇ ਮਹਾਰਾਜੇ ਦੇ ਨਾਂ ਉੱਤੇ ਡਰਾਉਣ ਨਾਲੋਂ ਅੱਜ ਦੇ ਲੁਟੇਰਿਆਂ ਦੀ ਬਾਂਹ ਮਰੋੜ੍ਹਨ ਦਾ ਵਾਅਦਾ ਕਰੋ। ਅਸੀਂ ਅੱਜ ਦੇ ਲੁਟੇਰਿਆਂ ਤੋਂ ਔਖੇ ਹਾਂ।

* ਏਸ ਤਰ੍ਹਾਂ ਦੇ ਨੁਕਤੇ ਅਮਲ ਵਿਚ ਲਿਆ ਕੇ, ਲੁੱਟ ਖਸੁੱਟ ਤੋਂ ਬਚਿਆ ਜਾ ਸਕਦਾ ਹੈ। ਬਾਕੀ, ਫੇਰ ਕਦੇ..!

ਯਾਦਵਿੰਦਰ

 ਆਮ ਬਸ਼ਰ ਦੀ ਪਰਵਾਜ਼-11
ਸੰਪਰਕ : ਦੀਦਾਵਰ ਕੁਟੀਆ, ਸਰੂਪ ਨਗਰ, ਰਾਓਵਾਲੀ।

+6284336773, 9465329617

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਲਕਾ ਸੁਲਤਾਨਪੁਰ ਲੋਧੀ ਵਿੱਚ ਅਕਾਲੀ ਦਲ ਵਿੱਚ ਹੋਇਆ ਬਗਾਵਤ ਦਾ ਸਿਆਸੀ ਧਮਾਕਾ
Next articleरेल कोच फैक्ट्री कपूरथला में मनाया जा रहा रेलवे सुरक्षा बल स्थापना सप्ताह संपन्न