ਨਵੀਂ ਦਿੱਲੀ (ਸਮਾਜ ਵੀਕਲੀ) :ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ 2019-20 ਵਿੱਚ 3,623 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਦਿਖਾਈ ਹੈ ਅਤੇ ਇਸ ਨੇ ਚੋਣ ਬਾਂਡਾਂ ਤੋਂ 2,555 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਚੋਣ ਕਮਿਸ਼ਨ ਦੁਆਰਾ 2019-20 ਦੇ ਭਾਜਪਾ ਦੇ ਆਡਿਟ ਕੀਤੇ ਸਾਲਾਨਾ ਖਾਤਿਆਂ ਅਨੁਸਾਰ ਪਾਰਟੀ ਨੇ 3623,28,06,093 ਰੁਪਏ ਜੁਟਾਏ ਤੇ 1651,02,25,425 ਰੁਪਏ ਖਰਚੇ। ਭਾਜਪਾ ਨੂੰ 2019-20 ਵਿੱਚ ਇਲੈਕਟੋਰਲ ਬਾਂਡਾਂ ਤੋਂ 2,555 ਕਰੋੜ ਰੁਪਏ (2555,00,01,000 ਰੁਪਏ) ਪ੍ਰਾਪਤ ਹੋਏ।
2019-20 ਵਿੱਚ ਚੋਣਾਂ ਅਤੇ ਆਮ ਪ੍ਰਚਾਰ ਉੱਤੇ ਇਸ ਦਾ ਕੁੱਲ ਖਰਚ 1,352.92 ਕਰੋੜ ਰੁਪਏ ਸੀ। 2019 ਵਿੱਚ ਲੋਕ ਸਭਾ ਚੋਣਾਂ ਹੋਈਆਂ ਸਨ। ਆਪਣੇ ਚੋਣ ਖਰਚ ਅਤੇ ਆਮ ਪ੍ਰਚਾਰ ਦੇ ਹਿੱਸੇ ਵਜੋਂ ਭਾਜਪਾ ਨੇ ਇਸ਼ਤਿਹਾਰਾਂ ‘ਤੇ 400 ਕਰੋੜ ਰੁਪਏ ਖਰਚ ਕੀਤੇ ਹਨ। 2019-20 ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਚੋਣ ਬਾਂਡਾਂ ਰਾਹੀਂ 29.25 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ ਨੂੰ 100.46 ਕਰੋੜ ਰੁਪਏ, ਡੀਐੱਮਕੇ ਨੂੰ 45 ਕਰੋੜ ਰੁਪਏ, ਸ਼ਿਵ ਸੈਨਾ ਨੂੰ 41 ਕਰੋੜ ਰੁਪਏ ਅਤੇ ਰਾਸ਼ਟਰੀ ਜਨਤਾ ਦਲ ਨੂੰ 2.5 ਕਰੋੜ ਰੁਪਏ ਪ੍ਰਾਪਤ ਹੋਏ।.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly