(ਸਮਾਜ ਵੀਕਲੀ)
ਕੁੜੀ ਦੇ ਜਨਮ ਤੇ , ਕੁਝ ਸਮੇਂ ਤੋਂ ਲੋਕ ਦੇਂਣ ਲੱਗ ਪਏ ਵਧਾਈਆਂ
ਪਰ ਅੰਦਰੋਂ ਪਰਿਵਾਰ ਦੀਆਂ ਉੱਡੀਆਂ ਜਾਪ ਦੀਆਂ ਹੁਸਨਾਈਆਂ
ਅੱਜ ਕੱਲ ਵੀ ਮੁੰਡੇ ਦੇ ਜਨਮ ਦੀ ਖੁਸ਼ੀ ਹੁੰਦੀ ਹੈ ਅਨੋਖੀ
ਕਹਿੰਦੇ ਨੇ ਲੋਕ , ਰੱਬ ਨੇ ਦਾਤ ਬਖਸ਼ੀ ਹੈ ਬਹੁਤ ਚੋਖੀ
ਪਰ ਕੀ ਪਤਾ, ਕੱਲ੍ਹ ਕੀ ਹੋਵੇਗਾ
ਮੁੰਡਾ ਕਪੁਤ ਜਾਂ ਸਪੁਤ , ਕੀ ਬਣ ਖਲੋਵੇਗਾ
ਅਧਿਕਾਰ ਅਤੇ ਫਰਜ਼ ਕੀਤੇ ਗਏ ਨੇ ਬਰਾਬਰ
ਪਰ ਧੀ ਕਦੇ ਵੀ ਨਹੀਂ ਹੁੰਦੀ ਮਾਂ ਬਾਪ ਤੋਂ ਨਾਬਰ
ਸਰਕਾਰ ਕਹਿੰਦੀ ਹੈ , ਬੇਟੀ ਬਚਾਓ ਬੇਟੀ ਪੜ੍ਹਾਓ
ਪਰ ਸਰਕਾਰ ਇਸ ਗੱਲ ਤੇ ਨਹੀਂ ਹੈ ਸਥਿਰ
ਇਹ ਸਭ ਫੋਕੀਆਂ ਗੱਲਾਂ ਨੇ ਸਰਕਾਰ ਦੀਆਂ
ਸਰਕਾਰ ਨੂੰ ਔਰਤ ਦੀ ਸੁਰੱਖਿਆ ਦੀ ਨਹੀਂ ਹੈ ਫ਼ਿਕਰ
ਔਰਤ ਦੀ ਪਤ ਰੋਲਣ ਵਾਲਿਆਂ ਨੂੰ ਕਦੇ ਵੀ ਸੁਲੀ ਨਹੀਂ ਚੜਾਇਆ
ਜੇ ਕੋਈ ਅਦਾਲਤ ਦਾ ਕੁੰਡਾ ਖਟ -ਖਟਾ ਵੀ ਦੇਵੇ
15–20, ਸਾਲ ਤੱਕ , ਕੇਸ਼ ਦਾ ਚਲਦਾ
ਰਹਿੰਦਾਂ ਹੈ ਬਕਾਇਆ
ਇਹ ਇੱਕ ਵੱਡਾ ਕਾਰਨ ਹੈ,ਜੋ ਕੁੜੀ ਦੇ ਜਨਮ ਤੇ ਨਹੀਂ ਦਿੱਤੀਆਂ ਜਾਂਦੀਆਂ ਵਧਾਈਆਂ
ਭਵਿੱਖ ਵੱਲ ਸੋਚਕੇ, ਚੇਹਰੇ ਦੀਆਂ ਉੱਡਦੀਆਂ ਹੁਸਨਾਈਆਂ
ਪਰ ਫੇਰ ਵੀ , ਕੁੜੀ ਨੂੰ ਸਮਝੋ ਨਾ ਨਿਮਾਨੀ
ਉਹ ਬਣ ਸਕਦੀ ਹੈ ਦੇਸ਼ ਦੀ ਝਾਂਸੀ ਦੀ ਰਾਣੀ
ਕੁੜੀ ਨੂੰ ਕਿਸੇ ਵੀ ਖੇਤਰ ਵਿਚ ਜਾਂਣ ਤੋਂ ਨਾ ਰੋਕੋ
ਉਸ ਦੀ ਸਹੀ ਸੋਚ ਦਾ ਮਾਨ ਕਰੋ , ਫਜ਼ੁਲ ਨਾ ਟੋਕੋ
ਉਸ ਨੂੰ ਜੁੱਡੋ ਕਰਾਟੇ ਸਿਖਾਓ , ਬਲਵਾਨ ਬਨਾਓ
ਜੇਕਰ ਉਹ ਮੱਲ ਯੁੱਧ ਸਿੱਖਨਾ ਚਾਹੇ , ਤਾਂ ਉਸ ਨੂੰ ਉਹ ਵੀ ਸਿਖਾਓ
ਤਾਂਕਿ ਕੋਈ ਰਾਕਸ਼ਸ਼ ਉਸ ਨੂੰ ਹੱਥ ਨਾ ਲਾ ਸਕੇ
ਕੋਈ ਰਾਵਣ ਉਸ ਨੂੰ ਚੁਰਾ ਕੇ ਲੰਕਾ ਨਾ ਲਿਜਾ ਸਕੇ
ਅੱਜ ਦੀ ਸੀਤਾ ਨੂੰ ਬਚਾਉਣ ਲਈ ਕੋਈ ਰਾਮ ਨਹੀਂ ਆਏਗਾ
ਅੱਜ ਦੀ ਸੀਤਾ ਖੁਦ ਹੀ ,ਰਾਮ ਬਣੇ ,ਜੀਵਨ ਸੁਧਰ ਜਾਵੇਗਾ
ਕੁੜੀ ਦੇ ਜਨਮ ਤੇ , ਇੱਕ ਦੁੱਜੇ ਨੂੰ , ਜ਼ਰੂਰ ਦੇਵੋ ਵਧਾਈਆਂ
ਉੱਜਵਲ ਭਵਿੱਖ ਦੀ ਕਰੋ ਕਾਮਨਾ ,ਕਾਯਮ ਰੱਖੋ ਚੇਹਰੇ ਦੀਆਂ ਹੁਸਨਾਈਆਂ
ਕਿ੍ਸ਼ਨਾ ਸ਼ਰਮਾ
ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly